ਚੋਣਾਂ ''ਚ ਕਾਲੇਧਨ ਦੀ ਵਰਤੋਂ ''ਤੇ ਰੋਕ ਲਾਉਣ ਲਈ ਆਮਦਨ ਵਿਭਾਗ ਸਖ਼ਤ, ਬੈਂਕ ਖ਼ਾਤਿਆਂ ''ਤੇ ਤਿੱਖੀ ਨਜ਼ਰ

03/20/2024 11:59:36 AM

ਚੰਡੀਗੜ੍ਹ (ਹਾਂਡਾ) : ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਤਹਿਤ ਆਮਦਨ ਟੈਕਸ ਵਿਭਾਗ ਦੇ ਡਾਇਰੈਕਟੋਰੇਟ ਇਨਵੈਸਟੀਗੇਸ਼ਨ ਨੇ ਲੋਕ ਸਭਾ ਚੋਣਾਂ-2024 ਵਿਚ ਕਾਲੇ ਧਨ ਦੀ ਵਰਤੋਂ ਨੂੰ ਰੋਕਣ ਲਈ ਵਿਸਥਾਰਤ ਪ੍ਰਬੰਧ ਕੀਤੇ ਹਨ। ਇਸ ਸਬੰਧੀ ਯੂ. ਟੀ. ਚੰਡੀਗੜ੍ਹ ਤੋਂ ਸ਼ਿਕਾਇਤਾਂ ਪ੍ਰਾਪਤ ਕਰਨ ਲਈ ਟੋਲ-ਫਰੀ ਨੰਬਰ (1800-180-2140) ਅਤੇ ਵੱਟਸਐਪ ਨੰਬਰ (98779-82435) ਨਾਲ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇਹ ਕੰਟਰੋਲ ਰੂਮ ਹਰ ਸਮੇਂ ਚਾਲੂ ਰਹੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਚੋਣ ਲੜ ਰਹੇ 5 ਮੰਤਰੀਆਂ ਦੀ ਸੁਰੱਖਿਆ ਬਾਰੇ ਮੁੱਖ ਚੋਣ ਅਧਿਕਾਰੀ ਦਾ ਵੱਡਾ ਬਿਆਨ (ਵੀਡੀਓ)

ਲੋਕਾਂ ਨੂੰ ਇਸ ਨੰਬਰ ’ਤੇ ਕਾਲ ਕਰਨ ਅਤੇ ਚੋਣ ਪ੍ਰਕਿਰਿਆ ਨੂੰ ਅਣ-ਉੱਚਿਤ ਰੂਪ ਨਾਲ ਪ੍ਰਭਾਵਿਤ ਕਰਨ ਲਈ ਇਸਤੇਮਾਲ ਕੀਤੀ ਜਾਣ ਵਾਲੀ ਨਕਦੀ ਜਾ ਹੋਰ ਮੁੱਲ ਵਾਲੀਆਂ ਵਸਤੂਆਂ ਨਾਲ ਕਾਲ ਕਰਨ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਆਮਦਨ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਹਵਾਈ ਅੱਡੇ ’ਤੇ ਏਅਰ ਇੰਟੈਲੀਜੈਂਸ ਯੂਨਿਟ (ਏ. ਆਈ. ਯੂ.) ਤਾਇਨਾਤ ਹੈ, ਜੋ ਹਵਾਈ ਮਾਰਗ ਰਾਹੀਂ ਨਕਦੀ ਦੀ ਆਵਾਜਾਈ ’ਤੇ ਨਜ਼ਰ ਰੱਖੇਗਾ। ਨਕਦੀ ਦੀ ਆਵਾਜਾਈ ਲਈ ਚਾਰਟਰਡ ਉਡਾਣਾਂ ’ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 6 ਮਹੀਨਿਆਂ ਦੌਰਾਨ 55 ਐਨਕਾਊਂਟਰ, ਪੁਲਸ ਦੀ ਗੋਲੀ ਨਾਲ 15 ਗੈਂਗਸਟਰਾਂ ਦੀ ਮੌਤ

ਇਸੇ ਤਰ੍ਹਾਂ ਰੇਲਵੇ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਰੇਲਵੇ ਰਾਹੀਂ ਨਕਦੀ ਦੀ ਆਵਾਜਾਈ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਬੈਂਕ ਖ਼ਾਤਿਆਂ ਤੋਂ ਕੁੱਝ ਹੱਦ ਤੋਂ ਵੱਧ ਲੈਣ-ਦੇਣ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਸ਼ੱਕੀ ਲੈਣ-ਦੇਣ ਦੀ ਪਛਾਣ ਕਰਨ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ। ਨਕਦੀ ਲੈਣ-ਦੇਣ ਦੇ ਸਬੰਧ ਵਿਚ ਢੁੱਕਵੀਂ ਕਾਰਵਾਈ ਕਰਨ ਲਈ ਇਨਫੋਰਸਮੈਂਟ ਏਜੰਸੀਆਂ (ਈ. ਡੀ.) ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਜਿਨ੍ਹਾਂ ਨਾਲ ਜਾਣਕਾਰੀਆਂ ਦਾ ਅਦਾਨ-ਪ੍ਰਦਾਨ ਹੋ ਰਿਹਾ ਹੈ।

ਡਾਇਰੈਕਟੋਰੇਟ ਉਮੀਦਵਾਰਾਂ ਦੀਆਂ ਜਾਇਦਾਦਾਂ ਅਤੇ ਦੇਣਦਾਰੀਆਂ ਦਾ ਐਲਾਨ ਕਰਨ ਵਾਲੇ ਹਲਫ਼ਨਾਮਿਆਂ ਦੀ ਵੀ ਜਾਂਚ ਕਰੇਗਾ ਅਤੇ ਜੇਕਰ ਇਸ ਨਾਲ ਸਬੰਧਿਤ ਕੋਈ ਵੀ ਜਾਣਕਾਰੀ ਲੁਕਾਈ ਜਾਂਦੀ ਹੈ ਤਾਂ ਉਸ ਦੀ ਸੂਚਨਾ ਚੋਣ ਕਮਿਸ਼ਨ ਨੂੰ ਦਿੱਤੀ ਜਾਵੇਗੀ। ਇਸੇ ਤਰ੍ਹਾਂ ਜੇਕਰ ਉਮੀਦਵਾਰਾਂ ਵਲੋਂ ਚੋਣ ਖ਼ਰਚੇ ਸਬੰਧੀ ਕੋਈ ਇਤਰਾਜ਼ਯੋਗ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਤਾਂ ਉਸ ਦੀ ਸੂਚਨਾ ਚੋਣ ਕਮਿਸ਼ਨ ਨੂੰ ਵੀ ਦਿੱਤੀ ਜਾਵੇਗੀ। ਇਸ ਮਕਸਦ ਲਈ ਕਰੀਬ 36 ਅਧਿਕਾਰੀ ਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਹ ਟੀਮਾਂ ਜ਼ਿਲ੍ਹਾ ਚੋਣ ਅਫ਼ਸਰ (ਡੀ. ਈ. ਓ.) ਅਤੇ ਜ਼ਿਲ੍ਹਾ ਕੰਟਰੋਲ ਕੇਂਦਰ ਦੇ ਨਾਲ-ਨਾਲ ਜ਼ਿਲ੍ਹਾ ਪੱਧਰ ’ਤੇ ਹੋਰ ਏਜੰਸੀਆਂ ਨਾਲ ਤਾਲਮੇਲ ਕਰ ਕੇ ਕੰਮ ਕਰਨਗੀਆਂ। ਚੋਣ ਪ੍ਰਕਿਰਿਆ ਦੌਰਾਨ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਸ਼ੱਕੀ ਵਿਅਕਤੀਆਂ, ਸਥਾਨਾਂ ਅਤੇ ਗਤੀਵਿਧੀਆਂ ’ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News