ਪੰਜਾਬ 'ਚ ਚਰਚ ਦੇ ਪ੍ਰੋਫੇਟਾਂ ਦੇ ਘਰ ਵੱਡੀ ਛਾਪੇਮਾਰੀ, ਮੌਕੇ 'ਤੇ ਭਾਰੀ ਪੈਰਾਮਿਲਟਰੀ ਫੋਰਸ ਤਾਇਨਾਤ

Tuesday, Jan 31, 2023 - 01:05 PM (IST)

ਪੰਜਾਬ 'ਚ ਚਰਚ ਦੇ ਪ੍ਰੋਫੇਟਾਂ ਦੇ ਘਰ ਵੱਡੀ ਛਾਪੇਮਾਰੀ, ਮੌਕੇ 'ਤੇ ਭਾਰੀ ਪੈਰਾਮਿਲਟਰੀ ਫੋਰਸ ਤਾਇਨਾਤ

ਜਲੰਧਰ (ਸੁਨੀਲ) : ਪੰਜਾਬ ਦੇ ਕਈ ਜ਼ਿਲ੍ਹਿਆਂ ਅੰਦਰ ਚਰਚ ਦੇ ਪ੍ਰੋਫੇਟਾਂ ਦੇ ਘਰਾਂ 'ਤੇ ਆਮਦਨ ਟੈਕਸ ਵਿਭਾਗ ਦੀ ਅਚਾਨਕ ਛਾਪੇਮਾਰੀ ਕਾਰਨ ਹਫੜਾ-ਦਫੜੀ ਮਚ ਗਈ ਹੈ। ਦਰਅਸਲ ਪੰਜਾਬ ਦੇ ਤਾਜਪੁਰ ਸਥਿਤ ਪ੍ਰੋਫੇਟ ਬਜਿੰਦਰ ਸਿੰਘ ਅਤੇ ਪ੍ਰੋਫੇਟ ਹਰਪ੍ਰੀਤ ਸਿੰਘ ਖੋਜੇਵਾਲਾ ਕਪੂਰਥਲਾ ਦੇ ਘਰ ਆਮਦਨ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਤੋਂ ਕਾਸ਼ੀ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖ਼ਬਰ, ਇਸ ਤਾਰੀਖ਼ ਤੋਂ ਚੱਲਣਗੀਆਂ ਸਪੈਸ਼ਲ ਗੱਡੀਆਂ

ਦੂਜੇ ਪਾਸੇ ਮੋਹਾਲੀ 'ਚ ਬਜਿੰਦਰ ਦੇ ਘਰ ਅਤੇ ਅੰਮ੍ਰਿਤਸਰ 'ਚ ਵੀ ਕਿਸੇ ਚਰਚ ਦੇ ਪ੍ਰੋਫੇਟ ਦੇ ਘਰ 'ਤੇ ਹੋਈ ਛਾਪੇਮਾਰੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਨੂੰ ਅੰਦਰ-ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ। ਇੱਥੋਂ ਤੱਕ ਕਿ ਭਾਰੀ ਗਿਣਤੀ 'ਚ ਪੈਰਾਮਿਲਟਰੀ ਫੋਰਸ ਪਹੁੰਚ ਚੁੱਕੀ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਭਾਰਤ-ਪਾਕਿ ਸਰਹੱਦ 'ਤੇ ਫਿਰ ਪਾਕਿਸਤਾਨੀ ਡਰੋਨ ਦੀ ਦਸਤਕ, BSF ਨੇ ਕੀਤੇ ਰਾਊਂਡ ਫਾਇਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News