ਇਕੋ ਰਾਤ ਚੋਰਾਂ ਨੇ 2 ਚੋਰੀ ਦੀਅਾਂ ਵਾਰਦਾਤਾਂ ਨੂੰ ਦਿੱਤਾ ਅੰਜਾਮ

Sunday, Jul 22, 2018 - 06:26 AM (IST)

ਇਕੋ ਰਾਤ ਚੋਰਾਂ ਨੇ 2 ਚੋਰੀ ਦੀਅਾਂ ਵਾਰਦਾਤਾਂ ਨੂੰ ਦਿੱਤਾ ਅੰਜਾਮ

ਨਡਾਲਾ, (ਸ਼ਰਮਾ)- ਥਾਣਾ ਭੁਲੱਥ ਖੇਤਰ ’ਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਰਹਿਣ ਕਰ ਕੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ  ਬਣਿਆ ਹੋਇਆ ਹੈ। ਇਸ ਨਾਲ ਪੁਲਸ ਦੀ ਰਾਤਰੀ ਗਸ਼ਤ ਦੇ ਦਾਅਵਿਅਾਂ ਦੀ ਫੂਕ ਨਿਕਲ ਚੁੱਕੀ ਹੈ। ਚੋਰਾਂ ਵੱਲੋਂ ਰਾਤ ਸਮੇਂ ਪਿੰਡ ਦਮੂਲੀਆ ਦੀਆਂ ਪੰਚਾਇਤੀ ਦੁਕਾਨਾਂ ’ਚ ਸਥਿਤ ਸ਼ਰਾਬ ਦੇ ਠੇਕੇ ਦੇ ਤਾਲੇ ਤੋਡ਼ ਕੇ 1970 ਰੁਪਏ ਦੀ ਨਕਦੀ ਤੇ ਸ਼ਰਾਬ ਚੋਰੀ ਕਰ ਲਈ ਗਈ। ਇਸ ਸਬੰਧੀ ਕੁਲਦੀਪ ਸਿੰਘ ਐਂਡ ਕੰਪਨੀ ਦੇ ਕਰਿੰਦੇ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਰਾਤ 10 ਵਜੇ ਉਹ ਠੇਕਾ ਬੰਦ ਕਰ ਕੇ ਆਪਣੇ ਘਰ ਭੁਲੱਥ ਚਲਾ ਗਿਆ। ਸਵੇਰੇ 6 ਵਜੇ ਕਿਸੇ ਨੇ ਸੂਚਨਾ ਦਿੱਤੀ ਕਿ ਠੇਕੇ ਦੇ ਤਾਲੇ ਟੁੱਟੇ ਹੋਏ ਹਨ, ਜਦੋਂ ਆ ਕੇ ਚੈੱਕ ਕੀਤਾ  ਤਾਂ ਠੇਕੇ ਦੇ ਗੱਲੇ ’ਚੋਂ ਉਕਤ ਨਕਦੀ ਤੇ ਥੋੜ੍ਹੀ ਸ਼ਰਾਬ ਗਾਇਬ ਸੀ। ਇਸੇ ਤਰ੍ਹਾਂ ਨੇਡ਼ੇ ਹੀ ਸਥਿਤ ਬਾਜ਼ੀਗਰ ਬਸਤੀ ’ਚ ਚੋਰਾਂ ਨੇ ਸੰਘਣੀ ਅਾਬਾਦੀ ’ਚ ਸਥਿਤ ਪੰਚਾਇਤ ਘਰ ਦੇ ਤਾਲੇ ਤੋਡ਼ ਕੇ 80,000 ਦੀ ਜਿਮ ਮਸ਼ੀਨ, 60 ਕੁਰਸੀਆਂ, ਮਗਨਰੇਗਾ ਲੇਬਰ ਦੇ ਬਾਟੇ, ਕਹੀਆਂ ਤੇ ਹੋਰ ਸਾਮਾਨ ਚੋਰੀ  ਕਰ ਲਿਅਾ। ਸਰਪੰਚ ਮਨੋਹਰ ਲਾਲ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਹੈ ਕਿ ਵਸਦੇ ਘਰਾਂ ’ਚ ਸਥਿਤ ਇਸ ਜਿਮ ’ਚੋੋਂ ਚੋਰ ਸਾਮਾਨ ਕਿਵੇਂ ਚੋਰੀ ਕਰ ਕੇ ਲੈ ਗਏ। ਭੁਲੱਥ ਪੁਲਸ ਦੋਵਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ।
 


Related News