ਸ਼ਹਿਰ ''ਚ ਗੰਦਗੀ ਫੈਲਾਉਣ ਵਾਲਿਆਂ ਦੇ ਕੱਟੇ ਚਲਾਨ
Saturday, Oct 21, 2017 - 07:43 AM (IST)
ਤਰਨਤਾਰਨ, (ਰਮਨ)- ਸ਼ਹਿਰ ਵਿਚ ਗੰਦਗੀ ਫੈਲਾਉਣ ਵਾਲਿਆਂ ਖਿਲਾਫ ਨਗਰ ਕੌਂਸਲ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ, ਜਿਸ ਦੇ ਤਹਿਤ ਅੱਜ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਕਰੀਬ ਡੇਢ ਦਰਜਨ ਚਲਾਨ ਕੱਟ ਕੇ ਕਰੀਬ ਤਿੰਨ ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ।
ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਦੇ ਐੱਸ. ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਡਰੇਨ ਵਿਭਾਗ ਵੱਲੋਂ ਕੁੱਝ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸਥਾਨਕ ਨਾਲਾ ਕਸੂਰ (ਰੋਹੀ) ਵਿਚ ਸ਼ਰੇਆਮ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਤਹਿਤ ਉਨ੍ਹਾਂ ਵੱਲੋਂ ਤਾੜਨਾ ਦਿੰਦੇ ਹੋਏ ਕਰੀਬ 16 ਚਲਾਨ ਕੀਤੇ ਗÂ। ਉਨ੍ਹਾਂ ਦੱਸਿਆ ਕਿ ਕਾਰਜਸਾਧਕ ਅਫਸਰ ਦੇ ਨਿਰਦੇਸ਼ਾਂ 'ਤੇ ਉਨ੍ਹਾਂ ਵੱਲਂੋ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਇਸ ਮੌਕੇ ਸਤਿੰਦਰ ਪਾਲ ਸਿੰਘ, ਸਪੁਰਡੈਂਟ ਕਵਲਜੀਤ ਸਿੰਘ, ਅਨਿਲ ਕੁਮਾਰ, ਰਾਜੀਵ ਕੁਮਾਰ ਤੇ ਨਰਿੰਦਰ ਦੇਵਗਨ ਲੱਕੀ ਆਦਿ ਹਾਜ਼ਰ ਸਨ।
