ਲੜਾਈ ਤੇ ਲੁੱਟ-ਖੋਹ ਦੇ ਮਾਮਲੇ ''ਚ 4 ਵਿਰੁੱਧ ਪਰਚਾ ਦਰਜ

Wednesday, Sep 13, 2017 - 01:56 AM (IST)

ਲੜਾਈ ਤੇ ਲੁੱਟ-ਖੋਹ ਦੇ ਮਾਮਲੇ ''ਚ 4 ਵਿਰੁੱਧ ਪਰਚਾ ਦਰਜ

ਤਪਾ ਮੰਡੀ,  (ਮਾਰਕੰਡਾ, ਸ਼ਾਮ, ਗਰਗ, ਮੇਸ਼ੀ)-  ਗਲੀ ਨੰਬਰ 7 ਵਿਖੇ ਹੋਈ ਲੜਾਈ ਤੇ ਪੈਸਿਆਂ ਦੀ ਲੁੱਟ ਨੂੰ ਲੈ ਕੇ ਪੁਲਸ ਨੇ 4 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। 
ਗੁਰਜੀਤ ਸਿੰਘ ਪੁੱਤਰ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਦੁਪਹਿਰ ਵੇਲੇ ਆਪਣੇ ਸਾਥੀਆਂ ਮਹਿੰਦਰਪਾਲ ਸਿੰਘ ਤੇ ਸਤਨਾਮ ਸਿੰਘ ਨਾਲ ਆਪਣੀ ਅਲਟੋ ਕਾਰ ਵਿਚ ਬੈਂਕ ਜਾ ਰਹੇ ਸਨ ਪਰ ਕੁਝ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਕੇ ਹਾਕੀਆਂ ਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਕੋਲਂੋ 40 ਹਜ਼ਾਰ ਰੁਪਏ ਵੀ ਲੁੱਟ ਕੇ ਲੈ ਗਏ। 
ਪੁਲਸ ਨੇ ਧਰਮਾ ਸਿੰਘ, ਨਵੀਨ ਕੁਮਾਰ, ਜੱਸਾ ਸਿੰਘ ਤੇ ਸੰਦੀਪ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਅਜੇ ਪੁਲਸ ਦੀ ਪਹੁੰਚ ਤੋਂ ਦੂਰ ਹਨ ਥਾਣਾ ਮੁਖੀ ਮਨਜੀਤ ਸਿੰਘ ਨੇ ਉਨ੍ਹਾਂ ਨੂੰ ਜਲਦ ਫੜਨ ਦਾ ਦਾਅਵਾ ਕੀਤਾ ਹੈ।


Related News