ਪੰਜਾਬ ’ਚ ਪਾਰਾ 49 ਡਿਗਰੀ ਪਾਰ, ਗਰਮੀ ਨੇ ਤੋੜੇ ਕਈ ਸਾਲਾਂ ਦੇ ਰਿਕਾਰਡ, 3 ਦਿਨ ਰੈੱਡ, ਆਰੇਂਜ ਤੇ ਯੈਲੋ ਅਲਰਟ

05/29/2024 6:07:01 AM

ਜਲੰਧਰ (ਪੁਨੀਤ)– ਅੱਤ ਦੀ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ। ਮੰਗਲਵਾਰ ਨੂੰ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 49.3 ਡਿਗਰੀ ਦਰਜ ਕੀਤਾ ਗਿਆ, ਜਿਸ ਨੇ ਮਈ ਮਹੀਨੇ ਦਾ ਕਈ ਸਾਲਾਂ ਦਾ ਗਰਮੀ ਦਾ ਰਿਕਾਰਡ ਤੋੜ ਦਿੱਤਾ। ਮੌਸਮ ਵਿਭਾਗ ਨੇ ਗਰਮੀ ਵਧਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ’ਚ ਪਾਰਾ 50 ਡਿਗਰੀ ਤੱਕ ਪਹੁੰਚ ਜਾਵੇਗਾ।

ਉਥੇ ਹੀ ਤੇਜ਼ੀ ਨਾਲ ਵੱਧ ਰਹੇ ਤਾਪਮਾਨ ਵਿਚਾਲੇ ਲੂ ਦੇ ਕਹਿਰ ਕਾਰਨ ਲੋਕਾਂ ਦਾ ਹਾਲ-ਬੇਹਾਲ ਹੋ ਰਿਹਾ ਹੈ, ਜਿਸ ਕਾਰਨ ਰੋਜ਼ਾਨਾ ਦਾ ਕੰਮਕਾਜ ਅਸਤ-ਵਿਅਸਤ ਹੋ ਕੇ ਰਹਿ ਗਿਆ ਹੈ। ਇਸ ਲੜੀ ਤਹਿਤ ਅਗਲੇ 3 ਦਿਨਾਂ ਲਈ ਜਾਰੀ ਅੰਕੜਿਆਂ ਅਨੁਸਾਰ 29 ਮਈ ਨੂੰ ਰੈੱਡ ਅਲਰਟ, 30 ਮਈ ਨੂੰ ਆਰੇਂਜ ਅਲਰਟ ਤੇ 31 ਮਈ ਨੂੰ ਯੈਲੋ ਅਲਰਟ ਐਲਾਨਿਆ ਗਿਆ ਹੈ। ਇਸ ਦੌਰਾਨ ਲੋਕਾਂ ਨੂੰ ਭਿਆਨਕ ਲੂ ਦਾ ਸਾਹਮਣਾ ਕਰਨਾ ਪਵੇਗਾ, ਜੋ ਕਿ ਗਰਮੀ ਦਾ ਕਹਿਰ ਵਧਾਉਣ ਵਾਲਾ ਸਾਬਿਤ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਇਨਸਾਨੀ ਜ਼ਿੰਦਗੀ 'ਤੇ ਭਾਰੀ ਪੈ ਰਿਹਾ ਗਰਮੀ ਦਾ ਕਹਿਰ, ਵਧਦੇ ਤਾਪਮਾਨ ਕਾਰਨ 4 ਹੋਰ ਗਏ ਮੌਤ ਦੇ ਮੂੰਹ 'ਚ

ਤਾਪਮਾਨ ਦੇ ਹਿਸਾਬ ਨਾਲ ਬਠਿੰਡਾ (ਏਅਰਪੋਰਟ) ਦਾ ਵੱਧ ਤੋਂ ਵੱਧ ਤਾਪਮਾਨ 49.3, ਪਠਾਨਕੋਟ 47.5, ਬਰਨਾਲਾ 46.8, ਪਟਿਆਲਾ 46.6, ਅੰਮ੍ਰਿਤਸਰ 46.3, ਲੁਧਿਆਣਾ 46.2, ਫਰੀਦਕੋਟ 46, ਮੋਹਾਲੀ 44.9 ਤੇ ਗੁਰਦਾਸਪੁਰ 44 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ 30 ਮਈ ਤੋਂ ਤਾਜ਼ਾ ਪੱਛਮੀ ਦਬਾਅ ਕਈ ਖ਼ੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਮੌਸਮ ਵਿਭਾਗ ਅਨੁਸਾਰ ਕੱਲ ਦੇ ਮੁਕਾਬਲੇ ਅੱਜ ਔਸਤ ਵੱਧ ਤੋਂ ਵੱਧ ਤਾਪਮਾਨ ’ਚ 1 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਸੂਬੇ ’ਚ ਤਾਪਮਾਨ ਆਮ ਨਾਲੋਂ 6.5 ਡਿਗਰੀ ਸੈਲਸੀਅਸ ਵੱਧ ਹੈ। ਇਸ ਦੇ ਨਾਲ ਹੀ ਸੂਬੇ ਦੇ ਹੋਰਨਾਂ ਸ਼ਹਿਰਾਂ ਦੇ ਮੁਕਾਬਲੇ ਲੁਧਿਆਣਾ, ਬਠਿੰਡਾ, ਅੰਮ੍ਰਿਤਸਰ, ਪਟਿਆਲਾ, ਪਠਾਨਕੋਟ, ਆਦਮਪੁਰ, ਹਲਵਾਰਾ, ਫਰੀਦਕੋਟ ਤੇ ਚੰਡੀਗੜ੍ਹ ’ਚ ਗਰਮੀ ਦਾ ਕਹਿਰ ਜ਼ਿਆਦਾ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News