ਕੀ ਨਕੋਦਰ ਹਲਕੇ 'ਚ ਅਕਾਲੀ ਦਲ ਲਗਾ ਸਕੇਗਾ ਜਿੱਤ ਦੀ ਹੈਟ੍ਰਿਕ? ਜਾਣੋ ਸੀਟ ਦਾ ਇਤਿਹਾਸ

Friday, Feb 18, 2022 - 04:03 PM (IST)

ਕੀ ਨਕੋਦਰ ਹਲਕੇ 'ਚ ਅਕਾਲੀ ਦਲ ਲਗਾ ਸਕੇਗਾ ਜਿੱਤ ਦੀ ਹੈਟ੍ਰਿਕ? ਜਾਣੋ ਸੀਟ ਦਾ ਇਤਿਹਾਸ

ਜਲੰਧਰ (ਵੈੱਬ ਡੈਸਕ) : 1997 ਤੋਂ 2007 ਤੱਕ ਜਿੱਤ ਦੀ ਹੈਟ੍ਰਿਕ ਲਗਾਉਣ ਵਾਲੀ ਕਾਂਗਰਸ ਦੇ ਜੇਤੂ ਰੱਥ ਨੂੰ 2012 ਵਿੱਚ ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਰੋਕਿਆ ਅਤੇ ਜਿੱਤ ਦਰਜ ਕੀਤੀ। ਇਸ ਸੀਟ ਤੋਂ ਕਾਂਗਰਸ ਨੇ ਲਗਾਤਾਰ ਤਿੰਨ ਵਾਰ ਜਿੱਤ ਦਰਜ ਕੀਤੀ ਜਦਕਿ ਦੋ ਵਾਰ ਅਕਾਲੀ ਦਲ ਜੇਤੂ ਰਿਹਾ। ਅਕਾਲੀ ਦਲ ਵੱਲੋਂ ਗੁਰਪ੍ਰਤਾਪ ਮੁੜ ਚੋਣ ਮੈਦਾਨ ਵਿੱਚ ਹਨ ਜਦਕਿ ਬਾਕੀ ਪਾਰਟੀਆਂ ਨੇ ਨਵੇਂ ਉਮੀਦਵਾਰਾਂ ਨੂੰ ਮੌਕਾ ਦਿੱਤਾ ਹੈ।

1997
1997 ਦੀਆਂ ਚੋਣਾਂ ’ਚ ਕਾਂਗਰਸ ਨੇ ਬਾਜ਼ੀ ਮਾਰੀ। ਕਾਂਗਰਸੀ ਉਮੀਦਵਾਰ ਅਮਰਜੀਤ ਸਿੰਘ ਸਮਰਾ ਨੇ 10848 ਵੋਟਾਂ ਦੇ ਫ਼ਰਕ ਨਾਲ ਬਸਪਾ ਉਮੀਦਵਾਰ ਗੁਰਬਚਨ ਸਿੰਘ ਧੀਮਾਨ ਨੂੰ ਹਰਾਇਆ ਸੀ। ਅਮਰਜੀਤ ਸਿੰਘ ਨੂੰ 33729 ਵੋਟਾਂ ਪਈਆਂ ਜਦਕਿ ਬਸਪਾ ਦੇ ਉਮੀਦਵਾਰ ਗੁਰਬਚਨ ਸਿੰਘ ਨੂੰ 22881 ਵੋਟਾਂ ਪਈਆਂ।
2002
2002 ਦੀਆਂ ਚੋਣਾਂ ’ਚ ਫਿਰ ਕਾਂਗਰਸੀ ਉਮੀਦਵਾਰ ਅਮਰਜੀਤ ਸਿੰਘ ਸਮਰਾ ਜੇਤੂ ਰਹੇ। ਅਮਰਜੀਤ ਸਿੰਘ ਨੇ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਸਿੰਘ ਨੂੰ 9467 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਅਮਰਜੀਤ ਸਿੰਘ ਨੂੰ 39216 ਵੋਟਾਂ ਪਈਆਂ ਜਦਕਿ ਗੁਰਮੀਤ ਸਿੰਘ ਨੂੰ 29749 ਵੋਟਾਂ ਮਿਲੀਆਂ।
2007
2007 ਦੀਆਂ ਚੋਣਾਂ ਦੌਰਾਨ ਕਾਂਗਰਸ ਨੇ ਜਿੱਤ ਦੀ ਹੈਟ੍ਰਿਕ ਲਗਾਈ।ਅਮਰਜੀਤ ਸਿੰਘ ਸਮਰਾ ਨੇ 3218 ਵੋਟਾਂ ਦੇ ਫ਼ਰਕ ਨਾਲ ਅਕਾਲੀ ਦਲ ਦੇ ਉਮੀਦਵਾਰ ਕੁਲਦੀਪ ਸਿੰਘ ਵਡਾਲਾ ਨੂੰ ਹਰਾਇਆ ਸੀ। ਅਮਰਜੀਤ ਸਿੰਘ ਨੂੰ 44255 ਵੋਟਾਂ ਮਿਲੀਆਂ ਜਦਕਿ ਅਕਾਲੀ ਦਲ ਦੇ ਉਮੀਦਵਾਰ ਕੁਲਦੀਪ ਸਿੰਘ ਨੂੰ 41037 ਵੋਟਾਂ ਮਿਲੀਆਂ।
2012
2012 ਦੀਆਂ ਚੋਣਾਂ ਦੌਰਾਨ ਅਕਾਲੀ ਦਲ ਨੇ ਕਾਂਗਰਸ ਦਾ ਜੇਤੂ ਰੱਥ ਰੋਕਿਆ ਅਤੇ ਜਿੱਤ ਹਾਸਲ ਕੀਤੀ। ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ 8592 ਵੋਟਾਂ ਦੇ ਫ਼ਰਕ ਨਾਲ ਕਾਂਗਰਸ ਦੇ ਅਮਰਜੀਤ ਸਿੰਘ ਸਮਰਾ ਨੂੰ ਹਰਾਇਆ ਸੀ। ਗੁਰਪ੍ਰਤਾਪ ਸਿੰਘ ਵਡਾਲਾ ਨੂੰ 61441 ਵੋਟਾਂ ਮਿਲੀਆਂ ਜਦਕਿ ਅਮਰਜੀਤ ਸਿੰਘ ਸਮਰਾ ਨੂੰ 52849 ਵੋਟਾਂ ਮਿਲੀਆਂ।
2017
2017 ਦੀਆਂ ਚੋਣਾਂ ’ਚ ਅਕਾਲੀ ਦਲ ਨੇ ਮੁੜ ਇਸ ਸੀਟ ’ਤੇ ਕਬਜ਼ਾ ਕੀਤਾ। ਅਕਾਲੀ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ 18407 ਦੇ ਵੱਡੇ ਫ਼ਰਕ ਨਾਲ ‘ਆਪ’ ਉਮੀਦਵਾਰ ਸਰਵਣ ਸਿੰਘ ਹੇਅਰ ਨੂੰ ਹਰਾਇਆ ਸੀ। ਗੁਰਪ੍ਰਤਾਪ ਸਿੰਘ ਨੂੰ 56241 ਵੋਟਾਂ ਪਈਆਂ ਜਦਕਿ ਸਰਵਣ ਸਿੰਘ ਨੂੰ 37834 ਵੋਟਾਂ ਪਈਆਂ।ਇਸ ਮੁਕਬਾਲੇ ਵਿੱਚ ਕਾਂਗਰਸ ਦੇ ਉਮੀਦਵਾਰ ਜਗਬੀਰ ਬਰਾੜ ਤੀਜੇ ਨੰਬਰ 'ਤੇ ਰਹੇ ਸਨ ਅਤੇ ਉਨ੍ਹਾਂ ਨੂੰ 35633 ਵੋਟਾਂ ਪਈਆਂ ਸਨ।

PunjabKesari

2022 ਦੀਆਂ ਚੋਣਾਂ ’ਚ ਅਕਾਲੀ ਦਲ ਵੱਲੋਂ ਦੋ ਵਾਰ ਜਿੱਤ ਚੁੱਕੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।‘ਆਪ’ ਨੇ ਇੰਦਰਜੀਤ ਕੌਰ ਮਾਨ ਨੂੰ ਮੌਕਾ ਦਿੱਤਾ ਹੈ। ਕਾਂਗਰਸ ਦੇ ਉਮੀਦਵਾਰ ਡਾ. ਨਵਜੋਤ ਸਿੰਘ ਦਾਹੀਆ ਅਤੇ ਸੰਯੁਕਤ ਸਮਾਜ ਮੋਰਚਾ ਦੇ ਮਨਦੀਪ ਸਿੰਘ ਸਰਪੰਚ ਵੀ ਚੋਣ ਮੈਦਾਨ ਵਿੱਚ ਹਨ।ਪੰਜਾਬ ਲੋਕ ਕਾਂਗਰਸ ਵੱਲੋਂ ਸ਼ੰਮੀ ਕੁਮਾਰ ਕਲਿਆਣ ਵੀ ਕਿਸਮਤ ਅਜ਼ਮਾ ਰਹੇ ਹਨ।

ਨਕੋਦਰ ਹਲਕੇ 'ਚ ਕੁੱਲ 194824 ਵੋਟਰ ਹਨ, ਜਿਨ੍ਹਾਂ 'ਚ 93985 ਪੁਰਸ਼ ਅਤੇ 100836 ਔਰਤਾਂ ਵੋਟਰ ਹਨ। ਇਸ ਤੋਂ ਇਲਾਵਾ 3 ਥਰਡ ਜੈਂਡਰ ਵੋਟਰ ਹਨ।


author

Anuradha

Content Editor

Related News