ਸਹੁਰਾ ਪਰਿਵਾਰ ਨੇ 5 ਸਾਲਾ ਬੱਚੀ ਦੀ ਮਾਂ ''ਤੇ ਢਾਹਿਆ ਤਸ਼ੱਦਦ, ਪੀੜਤਾ ਨੇ ਰੋ-ਰੋ ਦੱਸਿਆ ਦਰਦ

Wednesday, Dec 07, 2022 - 01:15 AM (IST)

ਸਹੁਰਾ ਪਰਿਵਾਰ ਨੇ 5 ਸਾਲਾ ਬੱਚੀ ਦੀ ਮਾਂ ''ਤੇ ਢਾਹਿਆ ਤਸ਼ੱਦਦ, ਪੀੜਤਾ ਨੇ ਰੋ-ਰੋ ਦੱਸਿਆ ਦਰਦ

ਤਰਨਤਾਰਨ (ਵਿਜੇ ਕੁਮਾਰ) : ਅੱਜ ਦੇ ਸਮੇਂ ਹਰ ਨੌਜਵਾਨ ਆਪਣੀ ਮਨਮਰਜ਼ੀ ਨਾਲ ਪ੍ਰੇਮ ਵਿਆਹ ਤਾਂ ਕਰਵਾ ਲੈਂਦਾ ਹੈ ਪਰ ਇਸ ਦਾ ਖਮਿਆਜ਼ਾ ਕੁਝ ਸਮੇਂ ਬਾਅਦ ਅਜਿਹਾ ਨਿਕਲਦਾ ਹੈ, ਜਿਸ ਦੀ ਉਹ ਖੁਦ ਵੀ ਕਲਪਨਾ ਨਹੀਂ ਕਰ ਸਕਦੇ। ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਪਿੰਡ ਅਲਾਦੀਨਪੁਰ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਨਾਲ ਉਸ ਦੇ ਪ੍ਰੇਮੀ ਨੇ ਵਿਆਹ ਤਾਂ ਕਰਵਾ ਲਿਆ ਪਰ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਕੁੱਟਮਾਰ ਕਰਨ ਲੱਗ ਪਿਆ।

ਇਹ ਵੀ ਪੜ੍ਹੋ : ਮੇਰੀ ਜਾਨ ਨੂੰ ਖ਼ਤਰਾ ਹੈ, ਕੋਈ ਗੋਲ਼ੀ ਮਾਰ ਸਕਦੈ ਮੈਨੂੰ: ਐਲਨ ਮਸਕ ਨੇ ਆਪਣੇ ਬਾਰੇ ਕੀਤਾ ਸਨਸਨੀਖੇਜ਼ ਦਾਅਵਾ

ਸਿਮਰਨਜੀਤ ਨੇ ਕਿਹਾ ਕਿ ਕਈ ਵਾਰ ਪਿੰਡ ਦੀ ਪੰਚਾਇਤ ਨੇ ਸਾਡਾ ਰਾਜ਼ੀਨਾਮਾ ਕਰਵਾ ਕੇ ਮੈਨੂੰ ਸਹੁਰੇ ਘਰ ਰਹਿਣ ਦਿੱਤਾ ਪਰ ਸਮਾਂ ਬੀਤਦੇ ਹੀ ਮੇਰਾ ਪਤੀ ਤੇ ਸਹੁਰਾ ਪਰਿਵਾਰ ਮਿਲ ਕੇ ਮੇਰੀ ਕੁੱਟਮਾਰ ਕਰਕੇ ਮੈਨੂੰ ਘਰੋਂ ਕੱਢਦੇ ਰਹੇ ਤੇ ਦਾਜ ਦੀ ਮੰਗ ਕਰਨ ਲੱਗ ਪਏ। ਪੀੜਤਾ ਦੀ ਮਾਂ ਨੇ ਕਿਹਾ ਕਿ ਅਸੀਂ ਇਨਸਾਫ਼ ਲੈਣ ਲਈ ਥਾਣਿਆਂ 'ਚ ਦਰ-ਦਰ ਦੀਆਂ ਠੋਕਰਾਂ ਖਾ ਰਹੀਆਂ ਹਾਂ ਪਰ ਪੁਲਸ ਪ੍ਰਸ਼ਾਸਨ ਇਨਸਾਫ਼ ਦਿਵਾਉਣ ਦੀ ਬਜਾਏ ਜ਼ਲੀਲ ਕਰਕੇ ਥਾਣੇ 'ਚੋਂ ਬਾਹਰ ਕੱਢ ਦਿੰਦਾ ਹੈ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪੁਲਸ ਵੀ ਉਕਤ ਸਹੁਰੇ ਪਰਿਵਾਰ ਨਾਲ ਮਿਲੀ ਹੋਈ ਹੈ।

ਇਹ ਵੀ ਪੜ੍ਹੋ : MP ਹਰਸਿਮਰਤ ਬਾਦਲ ਨੇ MSP ਕਮੇਟੀ ਦੇ ਪੁਨਰਗਠਨ ਸਣੇ ਸਰਬ ਪਾਰਟੀ ਮੀਟਿੰਗ ’ਚ ਚੁੱਕੇ ਕਈ ਅਹਿਮ ਮੁੱਦੇ

ਪੀੜਤਾ ਦੀ ਮਾਤਾ ਮਨਜੀਤ ਕੌਰ ਨੇ ਰੋਂਦਿਆਂ ਕਿਹਾ ਕਿ ਮੇਰੀ ਬੱਚੀ ਦੀ ਇਕ ਬੱਚੀ ਹੈ, ਦੋਵਾਂ ਦਾ ਭਵਿੱਖ ਖਤਰੇ 'ਚ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਦੇ ਐੱਸ.ਐੱਸ.ਪੀ. ਸਾਹਿਬ ਨੂੰ ਮੰਗ ਕਰਦੀ ਹਾਂ ਕਿ ਮੇਰੀ ਲੜਕੀ ਇਸ ਘਟਨਾ ਨੂੰ ਲੈ ਕੇ ਮਾਨਸਿਕ ਰੋਗੀ ਹੁੰਦੀ ਜਾ ਰਹੀ ਹੈ, ਕਿਰਪਾ ਕਰਕੇ ਸਾਨੂੰ ਇਨਸਾਫ਼ ਦਿਵਾਇਆ ਜਾਵੇ ਪਰ ਜੇ ਮੇਰੀ ਲੜਕੀ ਨੂੰ ਇਨਸਾਫ਼ ਨਾ ਮਿਲਿਆ ਜਾਂ ਉਸ ਨੂੰ ਕੁਝ ਹੋ ਜਾਂਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਉਸ ਦੇ ਪਤੀ ਸਮੇਤ ਸਹੁਰਾ ਪਰਿਵਾਰ ਤੇ ਪੁਲਸ ਪ੍ਰਸ਼ਾਸਨ ਹੋਵੇਗਾ।

ਇਹ ਵੀ ਪੜ੍ਹੋ : ਸਿਵਲ ਹਸਪਤਾਲ ਬੁਢਲਾਡਾ 'ਚ ਵਿਜੀਲੈਂਸ ਟੀਮ ਨੇ ਕੀਤੀ ਚੈਕਿੰਗ, ਬਣਿਆ ਰਿਹਾ ਹਫੜਾ-ਦਫੜੀ ਦਾ ਮਾਹੌਲ

ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਏ.ਐੱਸ.ਆਈ. ਵੇਦ ਪ੍ਰਕਾਸ਼ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਪਰਿਵਾਰਾਂ ਦੀਆਂ ਦਰਖਾਸਤਾਂ ਸਾਡੇ ਕੋਲ ਆਈਆਂ ਹਨ, ਜਿਨ੍ਹਾਂ ਦੀ ਜਾਂਚ ਗੰਭੀਰਤਾ ਨਾਲ ਜਾਰੀ ਹੈ। ਇਸ ਮਾਮਲੇ 'ਚ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ, ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News