ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਨਵ-ਵਿਆਹੀ ਕੁੜੀ, ਅਖੀਰ ਹੱਥੀਂ ਗਲ ਲਾ ਲਈ ਮੌਤ

Friday, Aug 07, 2020 - 06:34 PM (IST)

ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਨਵ-ਵਿਆਹੀ ਕੁੜੀ, ਅਖੀਰ ਹੱਥੀਂ ਗਲ ਲਾ ਲਈ ਮੌਤ

ਬਾਬਾ ਬਕਾਲਾ ਸਾਹਿਬ (ਅਠੌਲਾ) : ਬਾਬਾ ਬਕਾਲਾ ਸਾਹਿਬ ਵਿਖੇ ਇਕ ਨਵ-ਵਿਆਹੁਤਾ ਵਲੋਂ ਜ਼ਹਿਰੀਲੀ ਚੀਜ਼ ਨਿਗਲ ਲਈ ਗਈ, ਜਿਸ ਕਾਰਣ ਉਸਦੀ ਮੌਤ ਹੋ ਗਈ। ਪ੍ਰਾਪਤ ਵੇਰਵੇ ਅਨੁਸਾਰ ਅਮਨਦੀਪ ਕੌਰ ਪੁੱਤਰੀ ਲਖਵਿੰਦਰ ਸਿੰਘ ਵਾਸੀ ਵਡਾਲਾ ਕਲਾਂ ਦਾ ਵਿਆਹ ਤਿੰਨ ਕੁ ਸਾਲ ਪਹਿਲਾਂ ਸ਼ਮਸ਼ੇਰ ਸਿੰਘ ਪੁੱਤਰ ਕੁਲਵੰਤ ਸਿੰਘ, ਵਾਸੀ ਬਾਬਾ ਬਕਾਲਾ ਸਾਹਿਬ ਨਾਲ ਹੋਇਆ ਸੀ । ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਸਹੁਰੇ ਪਰਿਵਾਰ ਵਾਲੇ ਲੜਕੀ ਨੂੰ ਅਕਸਰ ਦਾਜ ਘੱਟ ਲਿਆਉਣ ਦੇ ਤਾਹਨੇ-ਮਹਿਣੇ ਮਾਰਦੇ ਸਨ ਅਤੇ ਕਥਿਤ ਤੌਰ ਤੇ ਕੁੱਟਮਾਰ ਵੀ ਕਰਦੇ ਸਨ, ਜਿਸ ਤੋਂ ਤੰਗ ਪ੍ਰੇਸ਼ਾਨ ਹੋ ਕੇ ਅਮਨਦੀਪ ਕੌਰ ਨੇ ਬੀਤੇ ਕੱਲ੍ਹ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । 

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਤਲਵਾਰਾਂ ਨਾਲ ਵੱਢਿਆ ਐੱਸ. ਐੱਚ. ਓ.

ਪੁਲਸ ਚੌਂਕੀ ਇੰਚਾਰਜ ਵਿਕਟਰ ਸਿੰਘ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਪੋਸਟ ਮਾਟਰਮ ਲਈ ਭਿਜਵਾ ਦਿੱਤਾ ਹੈ। ਪੁਲਸ ਨੇ ਮੁਲਜ਼ਮ ਪਤੀ ਸ਼ਮਸ਼ੇਰ ਸਿੰਘ ਪੁੱਤਰ ਕੁਲਵੰਤ ਸਿੰਘ, ਸੱਸ ਗੁਰਦੇਵ ਕੌਰ ਪਤਨੀ ਕੁਲਵੰਤ ਸਿੰਘ ਅਤੇ ਦਰਾਣੀ ਰਾਜਵਿੰਦਰ ਕੌਰ ਪਤਨੀ ਬਲਸ਼ੇਰ ਸਿੰਘ ਖ਼ਿਲਾਫ਼ ਧਾਰਾ 306/34 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

ਇਹ ਵੀ ਪੜ੍ਹੋ : ਸਭ ਤੋਂ ਪਹਿਲਾਂ ਅਮਰਿੰਦਰ ਸਿੰਘ 'ਤੇ ਦਰਜ ਹੋਣ ਕਤਲਾਂ ਦੇ ਮਾਮਲੇ : ਭਗਵੰਤ ਮਾਨ


author

Gurminder Singh

Content Editor

Related News