ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਜਵਾਈ ''ਤੇ ਸਹੁਰਿਆਂ ਨੇ ਕੀਤਾ ਹਮਲਾ, ਲਗਾਏ ਗੰਭੀਰ ਦੋਸ਼

01/15/2024 11:26:57 PM

ਗੁਰੂ ਕਾ ਬਾਗ (ਭੱਟੀ)- ਅੱਜ ਸ਼ਾਮ ਵੇਲੇ ਗੁਰਦੁਆਰਾ ਗੁਰੂ ਕਾ ਬਾਗ ਬਾਹਰਵਾਰ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ, ਜਦੋਂ ਪਰਿਵਾਰ ਸਮੇਤ ਮੱਥਾ ਟੇਕਣ ਆਏ ਇਕ ਵਿਅਕਤੀ ਤੇ ਉਸਦੇ ਸਹੁਰੇ ਪਰਿਵਾਰ ਵੱਲੋਂ ਦੂਜਾ ਵਿਆਹ ਕਰਵਾਉਣ ਦੇ ਸ਼ੱਕ ’ਚ ਉਸ ਉਪਰ ਹਮਲਾ ਕਰਕੇ ਉਸ ਨੂੰ ਜ਼ਖਮੀ ਕਰਨ ਤੇ ਗੱਡੀ ਦੀ ਭੰਨਤੋੜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਪੋਕੇ ਦੇ ਵਸਨੀਕ ਮਲਕੀਤ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਦੱਸਿਆ ਕਿ ਮੇਰੀ ਭੈਣ ਕੰਵਲਜੀਤ ਕੌਰ ਦਾ ਵਿਆਹ ਰਾਕੇਸ਼ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਵਾਰਡ ਨੰਬਰ-5 ਰਾਜਾਸਾਂਸੀ ਨਾਲ 2013 ਵਿਚ ਹੋਇਆ ਸੀ। ਇਨ੍ਹਾਂ ਦੇ 2 ਮੁੰਡੇ ਹਨ ਤੇ ਇਕ ਮੁੰਡਾ ਸਾਡੇ ਕੋਲ ਤੇ ਇਕ ਪਿਓ ਕੋਲ ਰਹਿੰਦਾ ਹੈ। ਜਦੋਂ ਕਿ ਸਾਡੀ ਭੈਣ ਤੇ ਜੀਜੇ ਵਿਚਕਾਰ ਅਣਬਣ ਹੋਣ ਕਰਕੇ 2019 ਦਾ ਕੋਰਟ ਵਿਚ ਤਲਾਕ ਦਾ ਕੇਸ ਚੱਲ ਰਿਹਾ ਹੈ ਤੇ ਇਸ ਵੱਲੋਂ ਸਾਡੀ ਭੈਣ ਨੂੰ ਬਿਨਾਂ ਤਲਾਕ ਦਿੱਤੇ ਹੀ ਅੱਜ ਦੂਜਾ ਵਿਆਹ ਕਰਵਾ ਲਿਆ ਜਿਸ ਦੀ ਸਾਨੂੰ ਭਿਣਕ ਲੱਗ ਗਈ ਤੇ ਇਹ ਅੱਜ ਗੁਰੂ ਕਾ ਬਾਗ ਵਿਖੇ ਮੱਥਾ ਟੇਕਣ ਆਏ ਜਿੰਨਾ ਨੂੰ ਸਾਡੇ ਵੱਲੋਂ ਰੰਗੇ ਹੱਥੀ ਫੜਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀ ਸਿਹਤ ਨਾਲ ਖਿਲਵਾੜ! ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕੀਤੇ 3 ਪ੍ਰਿੰਸੀਪਲ ਤੇ ਕਾਲਜ ਮਾਲਕ

ਉਧਰ ਰਾਕੇਸ਼ ਸਿੰਘ ਦਾ ਕਹਿਣਾ ਸੀ ਕਿ ਉਸ ਨੇ ਕੋਈ ਦੂਜਾ ਵਿਆਹ ਨਹੀਂ ਕਰਵਾਇਆ ਜਦ ਕਿ ਉਨਾਂ ਦੇ ਰਿਸ਼ਤੇਦਾਰਾਂ ਦੀ ਲੜਕੀ ਆਪਣੀ ਮਰਜੀ ਮੁਤਾਬਿਕ ਉਸ ਨਾਲ ਲਿਵ-ਇਨ-ਰਿਲੇਸ਼ਨ 'ਚ ਰਹਿ ਰਹੀ ਹੈ ਤੇ ਅੱਜ ਜਦੋਂ ਉਹ ਆਪਣੇ ਪਰਿਵਾਰ ਨਾਲ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਏ ਤਾਂ ਮੇਰੇ ਸਹੁਰੇ ਪਰਿਵਾਰ ਜਿੰਨਾ ਦੀ ਗਿਣਤੀ 20-25 ਦੇ ਕਰੀਬ ਸੀ ਉਨ੍ਹਾਂ ਵੱਲੋਂ ਸਾਡੇ ਤੇ ਹਮਲਾ ਕਰਕੇ ਉਸ ਨੂੰ ਗੰਭੀਰ ਸੱਟਾਂ ਲਾ ਦਿੱਤੀਆਂ ਤੇ ਸਾਡੀ ਗੱਡੀ ਦੀ ਵੀ ਭੰਨਤੋੜ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਆਉਣਗੇ PM ਮੋਦੀ, ਅਮਿਤ ਸ਼ਾਹ, ਜੇ.ਪੀ. ਨੱਡਾ ਤੇ ਰਾਜਨਾਥ ਸਿੰਘ, ਇਸ ਤਾਰੀਖ਼ ਤੋਂ ਕਰਨਗੇ ਰੈਲੀਆਂ

ਉਧਰ ਥਾਣਾ ਝੰਡੇਰ ਦੇ ਏ. ਐੱਸ. ਆਈ. ਤਕਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਮੌਕੇ ਤੇ ਪਹੁੰਚ ਕੇ ਹੰਗਾਮੇ ਨੂੰ ਸ਼ਾਂਤ ਕਰਵਾਇਆ ਤੇ ਦੋਵਾਂ ਧਿਰਾਂ ਦੀ ਗੱਲਬਾਤ ਸੁਣਨ ਉਪਰੰਤ ਇਨ੍ਹਾਂ ਨੂੰ ਕੱਲ੍ਹ ਨੂੰ ਥਾਣੇ ਬੁਲਾਇਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News