ਪੰਜ ਮਿੰਟ ’ਚ ਪਤਾ ਲੱਗ ਜਾਵੇਗਾ ਕਿ ਦਸਤਖ਼ਤ ਅਸਲੀ ਹਨ ਜਾਂ ਨਕਲੀ

Thursday, Dec 05, 2024 - 04:07 PM (IST)

ਪੰਜ ਮਿੰਟ ’ਚ ਪਤਾ ਲੱਗ ਜਾਵੇਗਾ ਕਿ ਦਸਤਖ਼ਤ ਅਸਲੀ ਹਨ ਜਾਂ ਨਕਲੀ

ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ.ਯੂ.) ਦੇ ਕੇਮ ਐਂਥ੍ਰੋਪੋਲੋਜੀ ਅਤੇ ਫੋਰੈਂਸਿਕ ਸਾਇੰਸ ਵਿਭਾਗ ਦੇ ਖੋਜਕਰਤਾਵਾਂ ਨੇ ਅਸਲੀ ਅਤੇ ਜਾਅਲੀ ਦਸਤਖ਼ਤਾਂ ਦੀ ਪਛਾਣ ਕਰਨ ਲਈ ਇਕ ਸਾਫਟਵੇਅਰ ਯਾਨੀ ਇਕ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਤ ਮਾਡਲ ਤਿਆਰ ਕੀਤਾ ਹੈ। ਜਿਸ ਨੂੰ ਭਾਰਤ ਸਰਕਾਰ ਦੇ ਕਾਪੀਰਾਈਟ ਦਫਤਰ ਨੇ ਏ.ਆਈ. ਮਾਡਲ ਨੂੰ ਕਾਪੀਰਾਈਟ ਰਜਿਸਟਰੇਸ਼ਨ ਪ੍ਰਦਾਨ ਕੀਤੀ। ਇਸ ਮਾਡਲ ਦੀ ਵਰਤੋਂ ਮਹੱਤਵਪੂਰਨ ਦਸਤਾਵੇਜ਼ਾਂ ’ਤੇ ਦਸਤਖ਼ਤ ਜਾਅਲਸਾਜ਼ੀ ਵਰਗੀ ਧੋਖਾਧੜੀ ਦੀ ਪਛਾਣ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ਸਾਫਟਵੇਅਰ ਰਾਹੀਂ ਘੱਟ ਸਿਗਨੇਚਰ ਦੀ ਗਿਣਤੀ ਦੇ ਬਾਵਜੂਦ ਇਹ ਪਛਾਣ ਕਰ ਸਕਦਾ ਹੈ ਕਿ ਕਿਸੇ ਵੀ ਦਸਤਾਵੇਜ਼ ’ਤੇ ਕਿਹੜੇ ਦਸਤਖ਼ਤ ਅਸਲੀ ਹਨ ਤੇ ਕਿਹੜੇ ਨਕਲੀ ਹਨ। ਇਹ ਸਾਫਟਵੇਅਰ ਸਿਰਫ਼ ਕੁਝ ਹੀ ਮਿੰਟਾਂ ’ਚ ਆਪਣੇ ਨਤੀਜੇ ਦੇ ਦਿੰਦਾ ਹੈ।

ਇਹ ਵੀ ਪੜ੍ਹੋ :     ਬੈਂਕ ਖ਼ਾਤਾ ਧਾਰਕਾਂ ਲਈ ਰਾਹਤ, ਅਕਾਊਂਟ ਤੇ ਲਾਕਰ ਦੇ Nominee ਨੂੰ ਲੈ ਕੇ ਹੋ ਗਿਆ ਵੱਡਾ ਐਲਾਨ

ਜਿਹੜੇ ਦਸਤਾਵੇਜ਼ਾਂ ’ਤੇ ਪੰਜ ਤੋਂ ਛੇ ਦਸਤਖ਼ਤ ਹੋਏ ਹਨ, ਉਨ੍ਹਾਂ ’ਚ ਹੀ ਪਛਾਣ ਹੋ ਜਾਏਗੀ ਕਿ ਦਸਤਖ਼ਤ ਅਸਲੀ ਹਨ ਜਾਂ ਨਕਲੀ, ਜਦੋਂਕਿ ਇਸ ਤੋਂ ਪਹਿਲਾਂ ਦਸਤਖ਼ਤ ਅਸਲੀ ਹਨ ਜਾਂ ਨਕਲੀ ਇਹ ਪਛਾਣ ਕਰਨ ਲਈ ਵੱਡੀ ਗਿਣਤੀ ’ਚ ਦਸਤਖ਼ਤਾਂ ਦੀ ਲੋੜ ਹੁੰਦੀ ਸੀ। ਦਸਤਖ਼ਤਾਂ ਦੀ ਇਹ ਗਿਣਤੀ 500 ਤੋਂ ਲੈ ਕੇ ਇਕ ਹਜ਼ਾਰ ਤੱਕ ਹੋ ਸਕਦੀ ਹੈ, ਜਿਸ ਨਾਲ ਇਨ੍ਹਾਂ ਜਾਅਲੀ ਦਸਤਖ਼ਤਾਂ ਦੀ ਪਛਾਣ ਕੀਤੀ ਜਾ ਸਕੇ।

ਇਹ ਵੀ ਪੜ੍ਹੋ :     Indigo ਤੇ M&M ਵਿਚਾਲੇ ਗੱਡੀ ਦੇ ਨਾਂ ਨੂੰ ਲੈ ਕੇ ਫਸਿਆ ਪੇਚ, ਠੋਕ'ਤਾ ਕੇਸ

ਪ੍ਰੋਫੈਸਰ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਸਾਫਟਵੇਅਰ ਬਣਾਉਣ ਦਾ ਕੰਮ ਪਿਛਲੇ ਸਾਲ ਜੂਨ 2023 ਵਿਚ ਹੀ ਸ਼ੁਰੂ ਕੀਤਾ ਗਿਆ ਸੀ। ਇਹ ਸਾਫਟਵੇਅਰ ਜੂਨ ਵਿਚ ਯਾਨੀ ਇਕ ਸਾਲ, 2024 ’ਚ ਬਣ ਕੇ ਤਿਆਰ ਹੋ ਗਿਆ ਸੀ। ਬਾਕੀ ਸਮਾਂ ਇਸ ਦੇ ਕਾਪੀਰਾਈਟ ਲੈਣ ’ਚ ਲੱਗਾ।

90 ਫ਼ੀਸਦੀ ਸਟੀਕਤਾ ਪ੍ਰਾਪਤ ਕੀਤੀ

ਏ.ਆਈ. ਮਾਡਲ ਪ੍ਰੋਫੈਸਰ ਕੇਵਲ ਕ੍ਰਿਸ਼ਨ ਅਤੇ ਉਨ੍ਹਾਂ ਦੀ ਖੋਜ ਟੀਮ ਅਰਥਾਤ ਰਾਕੇਸ਼ ਮੀਨਾ, ਦਾਮਿਨੀ ਸਿਵਾਨ, ਪਿਹੁਲ ਕ੍ਰਿਸ਼ਨ, ਅੰਕਿਤਾ ਗੁਲੇਰੀਆ, ਨੰਦਿਨੀ ਚਿਤਾਰਾ, ਰਿਤਿਕਾ ਵਰਮਾ, ਆਕਾਂਸ਼ਾ ਰਾਣਾ, ਆਯੂਸ਼ੀ ਸ਼੍ਰੀਵਾਸਤਵ ਦੁਆਰਾ ਤਿਆਰ ਕੀਤਾ ਗਿਆ ਸੀ। ਇਸ ਮਾਡਲ ਨੂੰ ਬਣਾਉਣ ਵਿਚ ਪ੍ਰੋਫੈਸਰ ਅਭਿਕ ਘੋਸ਼ ਅਤੇ ਡਾ. ਵਿਸ਼ਾਲ ਸ਼ਰਮਾ ਨੇ ਵੀ ਵਿਦਵਾਨਾਂ ਦਾ ਮਾਰਗਦਰਸ਼ਨ ਕੀਤਾ। ਪਿਹੁਲ ਕ੍ਰਿਸ਼ਨਨ ਯੂ.ਆਈ.ਈ.ਟੀ. ਦੇ ਸਾਬਕਾ ਵਿਦਿਆਰਥੀ ਹਨ ਤੇ ਹੁਣ ਸਕੂਲ ਆਫ਼ ਕੰਪਿਊਟਿੰਗ ਅਤੇ ਇਲੈਕਟਰੀਕਲ ਇੰਜੀਨੀਅਰਿੰਗ, ਇੰਡੀਅਨ ਇੰਸਟੀਟਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.), ਮੰਡੀ ਹਿਮਾਚਲ ਪ੍ਰਦੇਸ਼ ’ਚ ਪੀ.ਐੱਚ.ਡੀ. ਸੋਧ ਵਿਦਵਾਨ ਹਨ। ਏ.ਆਈ. ਮਾਡਲ ਵਿਕਸਿਤ ਕਰਨ ਵਾਲੇ ਪ੍ਰੋਫੈਸਰ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਰਾਕੇਸ਼ ਮੀਨਾ ਆਪਣੀ ਪੀ.ਐੱਚ.ਡੀ. ਰਿਸਰਚ ਲਈ ਦਸਤਖਤ ਤਸਦੀਕ ’ਤੇ ਕੰਮ ਕਰ ਰਹੇ ਹਨ, ਜੋ ਆਪਣੀ ਪੀ.ਐੱਚ.ਡੀ. ਖੋਜ ਲਈ ਇਸ ਮਾਡਲ ਦੀ ਵਰਤੋਂ ਕਰਨਗੇ। ਏ.ਆਈ. ਮਾਡਲ ਐੱਸ.ਵੀ.ਐੱਮ. (ਸਪੋਰਟ ਵੈਕਟਰ ਮਸ਼ੀਨ) ’ਤੇ ਆਧਾਰਤ ਹੈ, ਜੋ ਕਿ ਇਕ ਨਿਰੀਖਣ ਕੀਤੀ ਮਸ਼ੀਨ ਲਰਨਿੰਗ ਐਲਗੋਰਿਦਮ ਹੈ ਜੋ ਵਿਹਾਰਕ ਸਥਿਤੀਆਂ ’ਚ ਅਸਲੀ ਅਤੇ ਜਾਅਲੀ ਦਸਤਖ਼ਤਾਂ ਨੂੰ ਵੱਖਰਾ ਕਰਦੀ ਹੈ। ਮਾਡਲ ਨੂੰ 1400 ਹੱਥ ਲਿਖਤ ਦਸਤਖਤਾਂ (700 ਅਸਲੀ ਅਤੇ 700 ਜਾਅਲੀ) ’ਤੇ ਅਸਲ ਅਤੇ ਜਾਅਲੀ ਦਸਤਖ਼ਤਾਂ ਦੀ ਸ਼੍ਰੇਣੀਬੱਧ ਕਰਨ ’ਚ 90 ਫ਼ੀਸਦੀ ਸਟੀਕਤਾ ਪ੍ਰਾਪਤ ਹੋਈ।

ਇਹ ਵੀ ਪੜ੍ਹੋ :     HDFC ਬੈਂਕ ਨੇ ਤੋੜੇ ਸਾਰੇ ਰਿਕਾਰਡ, ਰਚਿਆ ਇਤਿਹਾਸ, ਨਵੀਂਆਂ ਉਚਾਈਆਂ 'ਤੇ ਪਹੁੰਚੇ ਸ਼ੇਅਰ

ਫੋਰੈਂਸਿਕ ਵਿਗਿਆਨੀਆਂ ਤੇ ਦਸਤਾਵੇਜ਼ ਜਾਂਚਕਰਤਾਵਾਂ ਦਾ ਕੀਮਤੀ ਸਮਾਂ ਬਚੇਗਾ

ਇਸ ਸੌਫਟਵੇਅਰ ਦੀ ਵਰਤੋਂ ਫੋਰੈਂਸਿਕ ਪ੍ਰੀਖਿਆਵਾਂ ਤੇ ਅਪਰਾਧਿਕ ਜਾਂਚਾਂ ’ਚ ਕੀਤੀ ਜਾ ਸਕਦੀ ਹੈ ਜਿੱਥੇ ਦਸਤਖ਼ਤ ਦੀ ਜਾਅਲਸਾਜ਼ੀ ਸ਼ਾਮਲ ਹੈ। ਫਾਰਮ, ਚੈੱਕ, ਡਰਾਫਟ, ਖਜ਼ਾਨਾ ਦਸਤਾਵੇਜ਼ਾਂ, ਜਾਇਦਾਦ ਦੀ ਰਜਿਸਟਰੇਸ਼ਨ ਅਤੇ ਹੋਰ ਬੈਂਕ ਦਸਤਾਵੇਜ਼ਾਂ ਆਦਿ ’ਤੇ ਦਸਤਖ਼ਤਾਂ ਦੀ ਪਛਾਣ ਕਰਨ ਲਈ ਮਾਡਲ ਦੀ ਸਿੱਧੀ ਉਪਯੋਗਤਾ ਹੈ। ਇਸ ਨਾਲ ਯਕੀਨੀ ਤੌਰ ’ਤੇ ਫੋਰੈਂਸਿਕ ਵਿਗਿਆਨੀਆਂ ਅਤੇ ਦਸਤਾਵੇਜ਼ ਜਾਂਚਕਰਤਾਵਾਂ ਦਾ ਕੀਮਤੀ ਸਮਾਂ ਬਚੇਗਾ ਅਤੇ ਪਛਾਣ ਲਈ ਉਨ੍ਹਾਂ ਦੇ ਕੰਮ ਦਾ ਬੋਝ ਘਟੇਗਾ। ਵਾਈਸ ਚਾਂਸਲਰ ਪ੍ਰੋਫੈਸਰ ਰੇਣੂ ਵਿਗ ਨੇ ਟੀਮ ਨੂੰ ਅਜਿਹਾ ਵਿਵਹਾਰਕ ਮਾਡਲ ਤਿਆਰ ਕਰਨ ਲਈ ਵਧਾਈ ਦਿੱਤੀ ਹੈ ਅਤੇ ਪੀ.ਯੂ. ਦੇ ਹੋਰ ਖੋਜਕਰਤਾਵਾਂ ਅਤੇ ਫੈਕਲਟੀ ਮੈਂਬਰਾਂ ਨੂੰ ਖੋਜ ਵਿਚ ਏ.ਆਈ. ਦੇ ਗਿਆਨ ਦੀ ਵਰਤੋਂ ਕਰਨ ਅਤੇ ਨਵੇਂ ਵਿਚਾਰਾਂ ਨੂੰ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ ਹੈ।

ਇਹ ਵੀ ਪੜ੍ਹੋ :     SEBI ਦੀ ਸ਼ਰਨ 'ਚ ਪਹੁੰਚਿਆ ਅਡਾਣੀ ਗਰੁੱਪ, 4 ਕੰਪਨੀਆਂ 'ਤੇ ਲੱਗੇ ਗੰਭੀਰ ਦੋਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


author

Harinder Kaur

Content Editor

Related News