ਬਠਿੰਡਾ ਦਿਹਾਤੀ ਹਲਕੇ ’ਚ ਹੋਵੇਗੀ ਸਖਤ ਟੱਕਰ, ਜਾਣੋ ਪਿਛਲੇ 25 ਸਾਲਾਂ ਦਾ ਇਤਿਹਾਸ

Saturday, Feb 19, 2022 - 04:01 PM (IST)

ਬਠਿੰਡਾ ਦਿਹਾਤੀ ਹਲਕੇ ’ਚ ਹੋਵੇਗੀ ਸਖਤ ਟੱਕਰ, ਜਾਣੋ ਪਿਛਲੇ 25 ਸਾਲਾਂ ਦਾ ਇਤਿਹਾਸ

ਬਠਿੰਡਾ (ਵੈੱਬ ਡੈਸਕ) : ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ (ਹਲਕਾ ਨੰਬਰ-93) 2008 ਦੀ ਮੁਰੱਬਾਬੰਦੀ ਮਗਰੋਂ ਵਿਧਾਨ ਸਭਾ ਹਲਕਾ ਨਥਾਣਾ ਹਲਕਾ ਨੰਬਰ 112 (ਅਨੁਸੂਚਿਤ ਜਾਤੀਆਂ ਲਈ ਰਾਖਵਾਂ) ਨੂੰ ਖ਼ਤਮ ਕਰਕੇ ਨਵੇਂ ਬਣੇ ਹਲਕੇ ਭੁੱਚੋ ਮੰਡੀ ’ਚ ਇਸ ਹਲਕੇ ਦੇ ਕੁਝ ਪਿੰਡ ਪਾ ਦਿੱਤੇ ਗਏ ਅਤੇ ਕੁਝ ਪਿੰਡ ਨਵੇਂ ਬਣੇ ਹਲਕੇ ਬਠਿੰਡਾ ਦਿਹਾਤੀ ਹਲਕਾ ਨੰਬਰ-93 ’ਚ ਪਾ ਦਿੱਤੇ ਗਏ। ਬਠਿੰਡਾ ਦਿਹਾਤੀ ’ਚ ਬਠਿੰਡਾ ਸ਼ਹਿਰੀ, ਜੋ ਪਹਿਲਾਂ ਬਠਿੰਡਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਦੇ ਵੀ ਕੁਝ ਪਿੰਡ ਵੀ ਪਾਏ ਗਏ।

1997
1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਥਾਣਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਬੀਰ ਸਿੰਘ ਨੇ 41957 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੇ ਖ਼ਿਲਾਫ਼ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਲਜ਼ਾਰ ਸਿੰਘ ਨੂੰ 25053 ਵੋਟਾਂ ਨਾਲ ਹਾਰ ਦੇਖਣੀ ਪਈ। ਬਲਬੀਰ ਸਿੰਘ ਨੇ 16904 (19.73%) ਵੋਟਾਂ ਨਾਲ ਇਸ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ।

2002
2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਨਥਾਣਾ ਤੋਂ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੋਈ। ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰਾ ਸਿੰਘ ਨੇ 46042 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੇ ਖ਼ਿਲਾਫ਼ ਕਾਂਗਰਸ ਦੇ ਉਮੀਦਵਾਰ ਜਸਮੇਲ ਸਿੰਘ ਨੂੰ 42540 ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਗੁਰਾ ਸਿੰਘ ਨੇ 3502 (3.63%) ਵਾਧੂ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।

2007
2007 ’ਚ (ਨਥਾਣਾ) ਹਲਕੇ ਤੋਂ ਕਾਂਗਰਸ ਨੇ ਅਜੈਬ ਸਿੰਘ ਭੱਟੀ ਨੂੰ ਚੋਣ ਮੈਦਾਨ ’ਚ ਉਤਾਰਿਆ ਜਿਨ੍ਹਾਂ 58857 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਗੁਰਾ ਸਿੰਘ ਤੁੰਗਵਾਲੀ ਨੂੰ 52207 ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ। ਅਜੈਬ ਸਿੰਘ ਭੱਟੀ  ਨੇ 6650 (5.65%) ਵਾਧੂ ਵੋਟਾਂ ਜਿੱਤ ਕੇ ਗੂਰਾ ਸਿੰਘ ਨੂੰ ਹਰਾਇਆ ਸੀ।

2012
2012 ਦੀਆਂ ਵਿਧਾਨ ਸਭਾ ਚੋਣਾਂ ’ਚ ਬਠਿੰਡਾ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਨੇ 45705 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੇ ਖ਼ਿਲਾਫ਼ ਕਾਂਗਰਸ ਪਾਰਟੀ ਦੇ ਉਮੀਦਵਾਰ ਮੱਖਣ ਸਿੰਘ ਨੂੰ 40397 ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ। ਦਰਸ਼ਨ ਸਿੰਘ ਨੇ 5308 (4.83%) ਵੋਟਾਂ ਦੇ ਵਧੀਆ ਅੰਕੜੇ ਨਾਲ ਜਿੱਤ ਹਾਸਲ ਕੀਤੀ ਸੀ।

2017
2017 ’ਚ ਹਲਕਾ ਨੰ. 93 ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੁਪਿੰਦਰ ਕੌਰ ਰੂਬੀ ਨੇ 51572 ਵੋਟਾਂ ਨਾਲ ਅਕਾਲੀ ਦਲ ਅਤੇ ਕਾਂਗਰਸ ਦੀ ਜਿੱਤ ਦੇ ਸਿੰਸਲੇ ਨੂੰ ਰੋਕ ਦਿੱਤਾ। ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਮਿਤ ਰਤਨ ਨੂੰ 40794 ਵੋਟਾਂ  ਅਤੇ ਕਾਂਗਰਸ ਵਲੋਂ ਹਰਵਿੰਦਰ ਸਿੰਘ ਲਾਡੀ ਨੂੰ 28939 ਵੋਟਾਂ ਮਿਲੀਆਂ ਸਨ।ਬਸਪਾ ਦੇ ਦਵਿੰਦਰ ਪਾਲ ਸਿੰਘ ਨੂੰ ਸਿਰਫ਼ 1037 ਵੋਟਾਂ ਮਿਲੀਆਂ ਸਨ।

PunjabKesari
 

2022 ਦੀਆਂ ਚੋਣਾਂ 'ਚ ਕਾਂਗਰਸ ਵਲੋਂ ਹਰਵਿੰਦਰ ਸਿੰਘ ਗਿੱਲ, ‘ਆਪ’ ਵਲੋਂ ਅਮਿਤ ਕੋਟਫੱਤਾ, ਅਕਾਲੀ-ਬਸਪਾ ਵਲੋਂ ਪ੍ਰਕਾਸ਼ ਸਿੰਘ ਭੱਟੀ, ਸੰਯੁਕਤ ਸਮਾਜ ਮੋਰਚਾ ਵਲੋਂ ਬਾਬਾ ਚਮਕੌਰ ਸਿੰਘ ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਵਲੋਂ ਮਾਇਆ ਦੇਵੀ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।

ਇਸ ਵਿਧਾਨ ਸਭਾ ਹਲਕੇ 'ਚ ਵੋਟਰਾਂ ਦੀ ਕੁੱਲ ਗਿਣਤੀ 144482 ਹੈ, ਜਿਨ੍ਹਾਂ 'ਚ 68377 ਪੁਰਸ਼, 76103 ਬੀਬੀਆਂ ਅਤੇ 2 ਥਰਡ ਜੈਂਡਰ ਹਨ।


author

Gurdeep Singh

Content Editor

Related News