30 ਸਾਲਾਂ ਤੋਂ ਲਟਕਿਆ ਮਾਮਲਾ ਸੁਲਝਿਆ, 1100 ਤੋਂ ਵੱਧ ਤਰੱਕੀਆਂ ਦਾ ਰਾਹ ਸਾਫ਼

Tuesday, Jun 02, 2026 - 11:14 AM (IST)

30 ਸਾਲਾਂ ਤੋਂ ਲਟਕਿਆ ਮਾਮਲਾ ਸੁਲਝਿਆ, 1100 ਤੋਂ ਵੱਧ ਤਰੱਕੀਆਂ ਦਾ ਰਾਹ ਸਾਫ਼

ਚੰਡੀਗੜ੍ਹ (ਸ਼ੀਨਾ) : ਪੀ.ਜੀ.ਆਈ. ਨੇ ਤਕਨੀਕੀ ਕਾਡਰਾਂ ਨਾਲ ਜੁੜੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਲੰਬਿਤ ਪੁਨਰਗਠਨ ਮਾਮਲੇ ਨੂੰ ਸੁਲਝਾਉਂਦਿਆਂ ਐਕਸ-ਰੇ, ਰੇਡੀਓਥੈਰੇਪੀ ਤੇ ਲੈਬਾਰਟਰੀ ਕਾਡਰਾਂ ’ਚ ਵੱਡੇ ਪੱਧਰ ’ਤੇ ਤਰੱਕੀਆਂ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ। ਇਸ ਦੇ ਤਹਿਤ ਕਰੀਬ 659 ਮੁਲਾਜ਼ਮਾਂ ਨਾਲ ਸਬੰਧਤ 1120 ਤਰੱਕੀਆਂ ਨੂੰ ਅਮਲੀਜਾਮਾ ਪਹਿਨਾਇਆ ਗਿਆ ਹੈ। ਪੀ.ਜੀ.ਆਈ. ਵੱਲੋਂ ਜਾਰੀ ਜਾਣਕਾਰੀ ਮੁਤਾਬਕ ਕਾਡਰ ਅਨੋਮਲੀ ਕਮੇਟੀ, ਜਿਸ ਦੀ ਅਗਵਾਈ ਪ੍ਰੋਫੈਸਰ ਐੱਸ. ਪ੍ਰਭਾਕਰ ਕਰ ਰਹੇ ਸਨ, ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਤਕਨੀਕੀ ਕਾਡਰਾਂ ਦੇ ਪੁਨਰਗਠਨ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਹ ਮਾਮਲਾ 30 ਸਾਲਾਂ ਤੋਂ ਵੱਧ ਸਮੇਂ ਤੋਂ ਪੈਂਡਿੰਗ ਸੀ ਤੇ ਇਸ ਲਈ ਪ੍ਰਸ਼ਾਸਕੀ, ਤਕਨੀਕੀ ਤੇ ਰਿਕਾਰਡ ਆਧਾਰਤ ਜਾਂਚ ਦੀ ਲੋੜ ਸੀ।

ਇਹ ਵੀ ਪੜ੍ਹੋ : ਅਕਾਲੀ ਦਲ ਪੁਨਰ ਸੁਰਜੀਤੀ ਨੂੰ ਵੱਡਾ ਝਟਕਾ, ਇਸ ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ 11 ਜੁਲਾਈ 2025 ਨੂੰ ਵਿਸ਼ੇਸ਼ ਸੈੱਲ ਦਾ ਗਠਨ ਕੀਤਾ ਸੀ, ਜਿਸ ਦਾ ਟੀਚਾ ਲੰਬੇ ਸਮੇਂ ਤੋਂ ਅਟਕੇ ਮਾਮਲੇ ਨੂੰ ਤੇਜ਼ੀ ਨਾਲ ਨਿਪਟਾਉਣਾ ਸੀ। ਸਪੈਸ਼ਲ ਸੈੱਲ ਨੇ 1 ਮਾਰਚ 1992 ਤੋਂ 31 ਦਸੰਬਰ 2024 ਤੱਕ ਦੀ ਮਿਆਦ ਦੌਰਾਨ ਹੋਈਆਂ ਤਰੱਕੀਆਂ ਤੇ ਸੇਵਾ ਰਿਕਾਰਡਾਂ ਦੀ ਜਾਂਚ ਕਰਦਿਆਂ ਵਿਆਪਕ ਅਭਿਆਸ ਕੀਤਾ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਕਾਂਗਰਸ ਇਸ ਵੱਡੇ ਆਗੂ ਨੂੰ ਲਗਾ ਸਕਦੀ ਹੈ ਪ੍ਰਧਾਨ

ਪੀ.ਜੀ.ਆਈ. ਅਧਿਕਾਰੀਆਂ ਮੁਤਾਬਕ ਇਸ ਦੌਰਾਨ ਕੁੱਲ 193 ਡਿਪਾਰਟਮੈਂਟਲ ਪ੍ਰੋਮੋਸ਼ਨ ਕਮੇਟੀ (ਡੀ.ਪੀ.ਸੀ.) ਮੈਮੋਰੰਡਮ ਤਿਆਰ ਕੀਤੇ ਗਏ। ਐਕਸ-ਰੇ ਕਾਡਰ ’ਚ 64 ਡੀ.ਪੀ.ਸੀ. ਮੈਮੋਰੰਡਮ ਰਾਹੀਂ 173 ਤਰੱਕੀਆਂ ਨੂੰ ਮਨਜ਼ੂਰੀ ਦਿੱਤੀ ਗਈ, ਜਿਨ੍ਹਾਂ ਦਾ ਲਾਭ 111 ਮੁਲਾਜ਼ਮਾਂ ਨੂੰ ਮਿਲਿਆ। ਇਸੇ ਤਰ੍ਹਾਂ ਰੇਡੀਓਥੈਰੇਪੀ ਕਾਡਰ ’ਚ 25 ਡੀ.ਪੀ.ਸੀ. ਮੈਮੋਰੰਡਮ ਰਾਹੀਂ 48 ਤਰੱਕੀਆਂ ਦੀ ਪ੍ਰਕਿਰਿਆ ਪੂਰੀ ਕੀਤੀ ਗਈ, ਜਿਸ ਨਾਲ 28 ਮੁਲਾਜ਼ਮਾਂ ਨੂੰ ਫ਼ਾਇਦਾ ਹੋਇਆ। ਸਭ ਤੋਂ ਵੱਡਾ ਅਭਿਆਸ ਲੈਬਾਰਟਰੀ ਕਾਡਰ ’ਚ ਕੀਤਾ ਗਿਆ, ਜਿੱਥੇ 104 ਡੀ.ਪੀ.ਸੀ. ਮੈਮੋਰੰਡਮ ਰਾਹੀਂ 899 ਤਰੱਕੀਆਂ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਇਸ ਨਾਲ ਲਗਭਗ 520 ਮੁਲਾਜ਼ਮਾਂ ਨੂੰ ਵੱਖ-ਵੱਖ ਅਹੁਦਿਆਂ ’ਤੇ ਤਰੱਕੀ ਦਾ ਲਾਭ ਮਿਲਿਆ।

ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਗੁਰੂ ਨਗਰੀ ਵਿਚ ਹੋਇਆ ਵੱਡਾ ਐਲਾਨ, ਲਿਆ ਗਿਆ ਇਹ ਫ਼ੈਸਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News