ਕਾਂਗਰਸ ਦਾ ਗੜ੍ਹ 'ਅਮਲੋਹ' ਹਲਕੇ ਤੋਂ ਕੌਣ ਮਾਰੇਗਾ ਬਾਜ਼ੀ? ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ

Saturday, Feb 19, 2022 - 10:49 AM (IST)

ਜਲੰਧਰ (ਵੈੱਬ ਡੈਸਕ) : 56 ਨੰਬਰ ਵਿਧਾਨ ਸਭਾ ਹਲਕਾ ਅਮਲੋਹ ਤੋਂ 1997 ’ਚ ਸ਼੍ਰੋਮਣੀ ਅਕਾਲੀ ਦਲ ਵਲੋਂ ਬਲਵੰਤ ਸਿੰਘ ਜੇਤੂ ਰਹੇ ਸਨ ਅਤੇ ਇਸ ਤੋਂ ਬਾਅਦ ਅਮਲੋਹ ਲਗਾਤਾਰ 4 ਵਾਰ 2002 ਤੋਂ 2017 ਤੱਕ ਕਾਂਗਰਸ ਦਾ ਗੜ੍ਹ ਰਿਹਾ। 2012 ਤੇ 2017 ’ਚ ਲਗਾਤਾਰ ਦੋ ਵਾਰ ਜਿੱਤ ਹਾਸਲ ਕਰਨ ਵਾਲੇ ਕਾਂਗਰਸ ਦੇ ਉਮੀਦਵਾਰ ਅਤੇ ਮੌਜੂਦਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਮੁੜ ਚੋਣ ਮੈਦਾਨ ਵਿੱਚ ਹਨ। ਰਣਦੀਪ ਸਿੰਘ ਨਾਭਾ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਵਿੱਚ ਖੇਤੀਬਾੜੀ ਮੰਤਰੀ ਬਣੇ ਸਨ। 

1997
1997 ’ਚ ਅਮਲੋਹ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਵੰਤ ਸਿੰਘ ਨੇ 44204 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਸੀ। ਜਦਕਿ ਉਨ੍ਹਾਂ ਦੇ ਖ਼ਿਲਾਫ਼ ਕਾਂਗਰਸ ਦੇ ਉਮੀਦਵਾਰ ਸਾਧੂ ਸਿੰਘ ਨੂੰ 31472 ਵੋਟਾਂ ਹੀ ਮਿਲੀਆਂ ਸਨ ਜਿਸ ਕਾਰਨ ਉਹ ਇਹ ਚੋਣਾਂ ’ਚੋਂ ਹਾਰ ਗਏ ਸਨ। ਬਲਵੰਤ ਸਿੰਘ ਨੇ 12732 (12.83%)ਵੋਟਾਂ ਦੇ ਫਰਕ ਨਾਲ ਸਾਧੂ ਸਿੰਘ ਨੂੰ ਹਰਾਇਆ ਸੀ। 
2002
2002 ’ਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਅਮਲੋਹ ਤੋਂ ਕਾਂਗਰਸ ਦੇ ਉਮੀਦਵਾਰ ਸਾਧੂ ਸਿੰਘ ਨੇ 45383 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਦੇਵ ਸਿੰਘ ਨੂੰ ਸਿਰਫ਼ 26633 ਵੋਟਾਂ ਨਾਲ ਹਾਰ ਦਾ ਮੂੰਹ ਵੇਖਣਾ ਪਿਆ ਸੀ। ਸਾਧੂ ਸਿੰਘ 18750 (18.80%) ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ ਰਹੇ ਸਨ।

2007
2007 ’ਚ ਅਮਲੋਹ ਚੋਣ ਕਮਿਸ਼ਨ ਦੀ ਸੂਚੀ ਵਿੱਚ ਹਲਕਾ ਨੰਬਰ 78 ਸੀ ਅਤੇ ਅਨੁਸੂਚਿਤ ਜਾਤੀ ਲਈ ਰਾਖਵਾਂ ਸੀ।ਇਸ ਸਮੇਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਧੂ ਸਿੰਘ ਨੇ 59556 ਵੋਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਤਵਿੰਦਰ ਕੌਰ ਨੂੰ 52879 ਵੋਟਾਂ ਮਿਲੀਆਂ ਸਨ। ਸਾਧੂ ਸਿੰਘ ਨੇ 6677 (5.18%) ਵੋਟਾਂ ਦੇ ਫਰਕ ਨਾਲ ਇਹ ਚੋਣ ਜਿੱਤੀ ਸੀ। 

2012
2012 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਉਮੀਦਵਾਰ ਰਣਦੀਪ ਸਿੰਘ ਨਾਭਾ 32503 ਵੋਟਾਂ ਨਾਲ ਜਿੱਤੇ ਸਨ। ਉਨ੍ਹਾਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਵਲੋਂ ਖੜ੍ਹੇ ਉਮੀਦਵਾਰ ਜਗਦੀਪ ਸਿੰਘ ਚੀਮਾ 29975 ਵੋਟਾਂ ਨਾਲ ਅਮਲੋਹ ਤੋਂ ਹਾਰ ਗਏ ਸਨ। ਰਣਦੀਪ ਸਿੰਘ 2528 (2.71%) ਵੋਟਾਂ ਨਾਲ ਜਗਦੀਪ ਚੀਮਾ ਨੂੰ ਪਛਾੜ ਕੇ ਅੱਗੇ ਨਿਕਲੇ ਸਨ। 
2017
ਇਹ ਚੋਣ ਕਾਂਗਰਸ ਦੇ ਉਮੀਦਵਾਰ ਰਣਦੀਪ ਸਿੰਘ ਨਾਭਾ ਨੇ 39669 ਵੋਟਾਂ ਨਾਲ ਜਿੱਤੀ।  ਉਨ੍ਹਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਖੜ੍ਹੇ ਸਨ ਜਿਨ੍ਹਾਂ ਨੂੰ 35723 ਵੋਟਾਂ ਨਾਲ ਹਾਰ ਮਿਲੀ ਸੀ। ਰਣਦੀਪ ਸਿੰਘ ਨੇ 3946 (3.84%) ਵਾਧੂ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਭੱਟੀ ਨੂੰ 30573 (26.95) ਵੋਟਾਂ ਮਿਲੀਆਂ ਅਤੇ ਇਹ ਪਾਰਟੀ ਤੀਸਰੇ ਨੰਬਰ ’ਤੇ ਰਹੀ। 

PunjabKesari
2022 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਅਮਲੋਹ ਤੋਂ ਕਾਂਗਰਸ ਵੱਲੋਂ ਕਾਕਾ ਰਣਦੀਪ ਸਿੰਘ ਨਾਭਾ, ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਆਮ ਆਦਮੀ ਪਾਰਟੀ ਤੋਂ ਗੁਰਿੰਦਰ ਸਿੰਘ ਗੈਰੀ ਬੜਿੰਗ, ਸੰਯੁਕਤ ਸਮਾਜ ਮੋਰਚਾ ਵਲੋਂ ਦਰਸ਼ਨ ਸਿੰਘ ਬੱਬੀ, ਭਾਜਪਾ ਵਲੋਂ ਕੰਵਰਵੀਰ ਸਿੰਘ ਟੌਹੜਾ ਅਤੇ ਲੋਕ ਇਨਸਾਫ ਪਾਰਟੀ ਵਲੋਂ ਸਵਤੰਤਰਦੀਪ ਸਿੰਘ ਚੋਣ ਮੈਦਾਨ ’ਚ ਹਨ।

ਇਸ ਵਿਧਾਨ ਸਭਾ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 143735 ਹੈ ਜਿਨ੍ਹਾਂ ਵਿੱਚ 75730 ਪੁਰਸ਼, 68003 ਬੀਬੀਆਂ ਅਤੇ 2 ਥਰਡ ਜੈਂਡਰ ਸ਼ਾਮਲ ਹਨ।


Harnek Seechewal

Content Editor

Related News