ਕਰਫਿਊ ''ਚ ਝੂੱਗੀਆਂ ''ਚ ਕੈਦ ਜਿੰਦਗੀ : ਨਾ ਮਜ਼ਦੂਰੀ ਅਤੇ ਨਾ ਰਾਸ਼ਨ

Thursday, Apr 16, 2020 - 07:42 PM (IST)

ਕਰਫਿਊ ''ਚ ਝੂੱਗੀਆਂ ''ਚ ਕੈਦ ਜਿੰਦਗੀ : ਨਾ ਮਜ਼ਦੂਰੀ ਅਤੇ ਨਾ ਰਾਸ਼ਨ

ਜ਼ੀਰਕਪੁਰ (ਗੁਰਪ੍ਰੀਤ) : ਪੰਜਾਬ 'ਚ ਕਰਫਿਊ ਦੇ ਵੱਧਣ ਨਾਲ ਜ਼ੀਰਕਪੁਰ ਦੇ ਬਲਟਾਣਾ ਅਤੇ ਆਸਪਾਸ ਦੇ ਇਲਾਕਿਆਂ 'ਚ ਝੂੱਗੀ ਬਸਤੀਆਂ 'ਚ ਰਹਿਣ ਵਾਲੇ ਲੋਕਾਂ ਦੇ ਸਾਹਮਣੇ ਖਾਣ ਪੀਣ ਦਾ ਸੰਕਟ ਪੈਦਾ ਹੋ ਗਿਆ। ਰੋਜ਼ਾਨਾ ਕਮਾ ਕੇ ਖਾਣ ਵਾਲੇ ਇਨ੍ਹਾਂ ਲੋਕਾਂ 'ਚ ਦਿਨ ਵੇਲੇ ਬੜੀ ਮੁਸ਼ਕਲ ਨਾਲ ਇਕ ਸਮੇਂ ਦਾ ਖਾਣਾ ਨਸੀਬ ਹੋ ਰਿਹਾ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਦਾ ਤਾਂ ਪਤਾ ਨਹੀਂ ਪਰ ਭੁੱਖ ਜ਼ਰੂਰ ਉਨ੍ਹਾਂ ਨੂੰ ਮਾਰ ਦੇਵੇਗੀ। ਜ਼ਿਕਰਯੋਗ ਹੈ ਕਿ ਬਲਟਾਣਾ ਪੁਲਸ ਚੌਂਕੀ ਦੇ ਨੇੜੇ, ਪਾਰਸ ਟਾਊਨ ਮਾਲ ਦੇ ਪਿਛਲੇ ਪਾਸੇ ਅਤੇ ਬਲਟਾਣਾ ਪਿੰਡ 'ਚ ਕਈ ਥਾਵਾਂ 'ਤੇ 400 ਦੇ ਲਗਭਾਗ ਝੂੱਗੀਆਂ ਬਣੀਆਂ ਹੋਇਆ ਹਨ ਜਿਨ੍ਹਾਂ ਵਿਚ ਲਗਭਗ 300 ਪਰਿਵਾਰ ਰਹਿੰਦੇ ਹਨ। ਪਹਿਲਾਂ ਤਾਂ ਇਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਕਾਰਨ ਰੋਟੀ ਮਿਲ ਜਾਂਦੀ ਸੀ ਪਰ ਰਾਜਨੀਤਿਕ ਨੁਮਾਇੰਦਿਆਂ ਅਤੇ ਹੋਰਨਾਂ ਵਲੋਂ ਚਲਾ ਰਿਹਾ ਲੰਗਰ ਹੁਣ ਬੰਦ ਕਰਵਾ ਦਿੱਤਾ ਗਿਆ ਹੈ। ਜਿਸ ਕਾਰਨ ਝੂੱਗੀਆਂ 'ਚ ਰਹਿਣ ਵਾਲੇ ਲੋਕਾਂ ਦੀ ਸਮੱਸਿਆ ਵੱਧ ਗਈ ਹੈ।

ਮਜ਼ਬੂਰਨ ਸੜਕਾਂ 'ਤੇ ਆਉਦੇ ਲੋਕ
ਦੇਸ਼ 'ਚ ਲਾਗੂ ਲਾਕਡਾਊਨ ਭਾਵੇਂ ਹੀ ਕੋਰੋਨਾ ਵਾਇਰਸ ਨੂੰ ਰੋਕਣ ਦਾ ਸਫਲ ਉਪਾਅ ਸਾਬਤ ਹੋਇਆ ਹੈ, ਪਰ ਇਸ ਨਾਲ ਝੂੱਗੀਆਂ ਵਿਚ ਰਹਿਣ ਵਾਲੇ ਲੋਕਾਂ ਦੇ ਸਾਹਮਣੇ ਰੋਜੀ ਰੋਟੀ ਦਾ ਸੰਕਟ ਪੈਦਾ ਹੋ ਗਿਆ ਹੈ। ਸਰਕਾਰੀ ਅਮਲਾ ਭਾਵੇਂ ਹੀ ਹਰ ਵਿਅਕਤੀ ਤਕ ਭੋਜਨ ਜਾਂ ਰਾਸ਼ਨ ਪਹੁੰਚਾਉਣ ਦਾ ਦਾਅਵਾ ਕਰ ਰਿਹਾ ਹੈ ਪਰ ਤਲਖ ਸੱਚਾਈ ਇਹ ਹੈ ਕਿ ਕਈ ਕੋਸ਼ਿਸ਼ਾਂ ਦੇ ਬਾਵਜੂਦ ਇਨ੍ਹਾਂ ਸਾਰਿਆਂ ਤਕ ਸਰਕਾਰੀ ਸੁਵਿਧਾ ਨਹੀਂ ਪਹੁੰਚ ਰਹੀ ਹੈ। ਇਨ੍ਹਾਂ ਝੂੱਗੀਆਂ 'ਚ ਰਹਿਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਜ਼ਰੂਰਤ ਅਨੁਸਾਰ ਭੋਜਨ ਨਹੀਂ ਮਿਲ ਰਿਹਾ ਹੈ ਜਿਸ ਦੇ ਚਲਦੇ ਇਨ੍ਹਾਂ ਨੂੰ ਮਜ਼ਬੂਰਨ ਸੜਕਾਂ 'ਤੇ ਆਉਣਾ ਪੈਂਦਾ ਹੈ।

ਡੀ. ਸੀ. ਨੂੰ ਵੀ ਲਿਖਿਆ ਪੱਤਰ
ਬਲਟਾਣਾ ਦੇ ਨਿਵਾਸੀ ਲੰਬੜਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਬਲਟਾਣਾ ਖੇਤਰ ਦੇ ਆਸਪਾਸ ਝੂੱਗੀਆਂ 'ਚ ਰਹਿਣ ਵਾਲੇ ਲੋਕਾਂ ਲਈ ਰੋਜੀ ਰੋਟੀ ਦੀ ਸਮੱਸਿਆ ਖੜ੍ਹੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਉਨ੍ਹਾਂ ਵਲੋਂ ਆਪਣੇ ਪੱਧਰ 'ਤੇ ਸਹਾਇਤਾ ਕੀਤੀ ਜਾਂਦੀ ਰਹੀ ਸੀ, ਕਈ ਸਮਾਜਿਕ ਸੰਸਥਾਵਾਂ ਵੀ ਇਨ੍ਹਾਂ ਲੋਕਾਂ ਤਕ ਖਾਣਾ ਪਹੁੰਚਾ ਰਹੀਆਂ ਸਨ ਪਰ ਹੁਣ ਪ੍ਰਸ਼ਾਸਨ ਨੇ ਖਾਣਾ ਵੰਡਣ ਤੇ ਰੋਕ ਲਗਾ ਦਿੱਤੀ ਹੈ ਜਿਸ ਦੇ ਚਲਦੇ ਇਨ੍ਹਾਂ ਲੋਕਾਂ ਦੀ ਸਮੱਸਿਆ ਵੱਧ ਗਈ ਹੈ। ਉਨ੍ਹਾਂ ਦੱਸਿਆ ਕਿ ਝੂੱਗੀਆਂ 'ਚ ਰਹਿਣ ਵਾਲੇ ਜ਼ਿਆਦਾਤਰ ਲੋਕਾਂ ਤਕ ਖਾਣਾ ਨਹੀਂ ਪਹੁੰਚ ਰਿਹਾ ਹੈ। ਜਿਸ ਕਰਕੇ ਮਜ਼ਬੂਰਨ ਉਨ੍ਹਾਂ ਨੂੰ ਬਾਹਰ ਆਉਣਾ ਪੈਦਾ ਹੈ ਅਤੇ ਜਦੋਂ ਬਾਹਰ ਆਉਂਦੇ ਹਨ ਤਾਂ ਪੁਲਸ ਦੇ ਡੰਡੇ ਉਨ੍ਹਾਂ ਨੂੰ ਪੈਂਦੇ ਹਨ। ਅਜਿਹੇ ਵਿਚ ਉਨ੍ਹਾਂ ਦੋਹਰੀ ਮਾਰ ਝੱਲਣੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਇਨ੍ਹਾਂ ਲੋਕਾਂ ਦੀ ਸਹੂਲਤਾਵਾਂ ਦੇ ਜੋ ਦਾਅਵੇ ਕੀਤੇ ਜਾ ਰਹੇ ਹਨ ਉਹ ਖੋਖਲੇ ਹਨ, ਅਸਲ ਵਿਚ ਇਨ੍ਹਾਂ ਤਕ ਖਾਣਾ ਨਹੀਂ ਪਹੁੰਚ ਰਿਹਾ ਹੈ। ਉਨ੍ਹਾਂ ਵਲੋਂ ਡਿਪਟੀ ਕਮਿਸ਼ਨਰ ਨੂੰ ਵੀ ਇਸ ਸਬੰਧੀ ਪੱਤਰ ਲਿਖਿਆ ਗਿਆ ਹੈ।

ਪੱਤਰਕਾਰ ਨੇ ਬਣਾਇਆ ਲੰਗਰ
ਪੱਤਰਕਾਰ ਨੇ ਕਿਹਾ ਕਿ ਬਲਟਾਣਾ ਖੇਤਰ 'ਚ ਕਈ ਖਾਣ-ਪੀਣ ਦੀ ਸਮੱਸਿਆ ਬਣੀ ਹੋਈ ਹੈ। ਬਲਟਾਣਾ 'ਚ ਇਕ ਹੀ ਲੰਗਰ ਚੱਲ ਰਿਹਾ ਹੈ। ਉਹ ਕਈਆਂ ਨੂੰ ਦੂਰ ਪੈਦਾ ਹੈ ਅਤੇ ਕਈ ਹੋਰ ਕਾਰਨਾਂ ਕਰਕੇ ਉਥੇ ਨਹੀਂ ਪਹੁੰਚ ਸਕਦੇ। ਉਨ੍ਹਾਂ ਵਲੋਂ ਆਪਣੇ ਪੱਧਰ 'ਤੇ ਕਈ ਲੋਕਾਂ ਨਾਲ ਸੰਪਰਕ ਕੀਤਾ ਪਰ ਜਦੋਂ ਕੋਈ ਗੱਲ ਨਾ ਬਣੀ ਤਾਂ ਇਨ੍ਹਾਂ ਲੋਕਾਂ ਲਈ ਖੁਦ ਲੰਗਰ ਤਿਆਰ ਕਰਕੇ ਉਨ੍ਹਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਨ ਕਿ ਜੋ ਲੰਗਰ ਬੰਦ ਕੀਤੇ ਗਏ ਹਨ ਉਨ੍ਹਾਂ ਨੂੰ ਚਾਲੂ ਕੀਤਾ ਜਾਵੇ ਤਾਂ ਜੋ ਬਣੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ।


author

Anuradha

Content Editor

Related News