ਚੰਡੀਗੜ੍ਹ 'ਚ ਪੈਟਰੋਲ-ਡੀਜ਼ਲ 'ਤੇ ਲੱਗੀਆਂ ਸ਼ਰਤਾਂ ਨਾਲ ਜੁੜੀ ਅਹਿਮ ਖ਼ਬਰ, ਲਿਆ ਗਿਆ ਇਹ ਫ਼ੈਸਲਾ
Thursday, Jan 04, 2024 - 10:41 AM (IST)
ਚੰਡੀਗੜ੍ਹ (ਰਜਿੰਦਰ) : ਟਰੱਕ ਚਾਲਕਾਂ ਵਲੋਂ ਮੰਗਲਵਾਰ ਨੂੰ ਹੜਤਾਲ ਖ਼ਤਮ ਕਰਨ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਆਮ ਵਾਂਗ ਹੋ ਗਈ ਹੈ। ਇਸ ਕਾਰਨ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ’ਤੇ ਲਾਈ ਕੈਪਿੰਗ ਹਟਾ ਦਿੱਤੀ ਹੈ। ਹੁਣ ਚਾਲਕ ਜਿੰਨਾ ਚਾਹੁਣ ਪੈਟਰੋਲ ਅਤੇ ਡੀਜ਼ਲ ਭਰਵਾ ਸਕਣਗੇ। ਦੱਸਣਯੋਗ ਹੈ ਕਿ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਹੁਕਮ ਜਾਰੀ ਕੀਤੇ ਸਨ ਕਿ ਪੈਟਰੋਲ ਅਤੇ ਡੀਜ਼ਲ ਦੀ ਸੀਮਤ ਸਪਲਾਈ ਕਾਰਨ ਦੋਪਹੀਆ ਵਾਹਨ ਚਾਲਕ ਵੱਧ ਤੋਂ ਵੱਧ 200 ਰੁਪਏ 'ਚ ਇਕ ਵਾਰ 'ਚ 2 ਲਿਟਰ ਪੈਟਰੋਲ ਭਰਵਾ ਸਕਦੇ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਹੜਤਾਲ ਖ਼ਤਮ ਹੋਣ ਮਗਰੋਂ ਵੀ ਜ਼ਿਆਦਾਤਰ ਪੈਟਰੋਲ ਪੰਪ ਡਰਾਈ
ਇਸ ਦੇ ਨਾਲ ਹੀ ਚਾਰਪਹੀਆ ਵਾਹਨ 'ਚ 5 ਲਿਟਰ ਜਾਂ ਵੱਧ ਤੋਂ ਵੱਧ 500 ਰੁਪਏ ਤੱਕ ਦਾ ਪੈਟਰੋਲ-ਡੀਜ਼ਲ ਭਰਿਆ ਜਾ ਸਕਦਾ ਹੈ। ਹੁਣ ਨਵੇਂ ਹੁਕਮਾਂ ਤਹਿਤ ਇਸ ਹੱਦ ਨੂੰ ਹਟਾ ਲਿਆ ਗਿਆ ਹੈ। ਪ੍ਰਸ਼ਾਸਨ ਅਨੁਸਾਰ ਤੇਲ ਮਾਰਕੀਟਿੰਗ ਕੰਪਨੀਆਂ ਅਤੇ ਪੰਜਾਬ ਅਤੇ ਹਰਿਆਣਾ ਰਾਜ ਨਾਲ ਤਾਲਮੇਲ ਕਰ ਕੇ ਯੂ. ਟੀ. ਚੰਡੀਗੜ੍ਹ 'ਚ ਤੇਲ ਦੀ ਸਪਲਾਈ ਹੁਣ ਆਮ ਵਾਂਗ ਸ਼ੁਰੂ ਹੋ ਗਈ ਹੈ, ਜਿਸ ਕਾਰਨ ਕੈਪਿੰਗ ਹਟਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਮਸ਼ਹੂਰ ਜੇਲ੍ਹ 'ਚ ਹੋਈ Grand B'day ਪਾਰਟੀ, ਗਲਾਸ ਟਕਰਾ Cheers ਕਰਦੇ ਦਿਸੇ ਕੈਦੀ (ਤਸਵੀਰਾਂ)
ਸਾਰੇ ਪੈਟਰੋਲ ਪੰਪ ਸ਼ੁਰੂ
ਦੱਸ ਦੇਈਏ ਕਿ ਮੰਗਲਵਾਰ ਦੇਰ ਸ਼ਾਮ ਅਤੇ ਰਾਤ ਨੂੰ ਪੈਟਰੋਲ ਦੀ ਸਪਲਾਈ ਸ਼ਹਿਰ 'ਚ ਪਹੁੰਚਣ ਤੋਂ ਬਾਅਦ ਕਈ ਪੰਪ ਚਾਲੂ ਹੋ ਗਏ ਸਨ। ਬੁੱਧਵਾਰ ਸਵੇਰ ਤੋਂ ਹੀ ਸਾਰੇ ਪੰਪਾਂ ’ਤੇ ਆਮ ਸਥਿਤੀ ਸੀ ਅਤੇ ਲੋਕਾਂ ਨੂੰ ਪੈਟਰੋਲ ਭਰਨ 'ਚ ਕੋਈ ਦਿੱਕਤ ਨਹੀਂ ਆਈ। ਮੰਗਲਵਾਰ ਦੀ ਗੱਲ ਕਰੀਏ ਤਾਂ ਸਥਿਤੀ ਬਹੁਤ ਖ਼ਰਾਬ ਸੀ। ਸਾਰੇ ਪੰਪਾਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਕਰੀਬ ਸਾਰੇ ਪੰਪਾਂ ’ਤੇ ਵੀ ਇਕ ਕਿਲੋਮੀਟਰ ਤੱਕ ਲੰਬਾ ਜਾਮ ਲੱਗ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8