ਪੰਜਾਬ 'ਚ ਅਸਲਾ ਲਾਇਸੈਂਸ ਬਣਵਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ, ਹੁਣ ਨਵੇਂ SOP ਹੋਣਗੇ ਲਾਗੂ
Wednesday, Jul 10, 2024 - 04:50 PM (IST)
ਚੰਡੀਗੜ੍ਹ : ਪੰਜਾਬ 'ਚ ਹੁਣ ਆਰਮਜ਼ ਲਾਇਸੈਂਸ ਸੌਖੇ ਤਰੀਕੇ ਨਾਲ ਨਹੀਂ ਬਣਨਗੇ। ਦਰਅਸਲ ਸੂਬੇ 'ਚ ਹਥਿਆਰਾਂ ਦੇ ਵੱਧਦੇ ਚਲਨ ਅਤੇ ਰੋਜ਼ਾਨਾ ਹੋ ਰਹੀਆਂ ਵਾਰਦਾਤਾਂ ਨੂੰ ਦੇਖਦਿਆਂ ਪੁਲਸ ਨੇ ਇਨ੍ਹਾਂ 'ਤੇ ਨਕੇਲ ਕੱਸਣ ਲਈ ਤਿਆਰੀ ਖਿੱਚੀ ਹੈ।
ਇਸ ਮੁਤਾਬਕ ਨਵੇਂ ਆਰਮਜ਼ ਲਾਇਸੈਂਸ ਜਾਰੀ ਕਰਨ ਲਈ ਕੁੱਝ ਨਵੇਂ ਐੱਸ. ਓ. ਪੀ. ਤਿਆਰ ਕੀਤੇ ਗਏ ਹਨ। ਇਕ ਹਿੰਦੀ ਅਖ਼ਬਾਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਹੁਣ ਨਵੇਂ ਅਸਲਾ ਲਾਇਸੈਂਸ ਲਈ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਦੀ ਰਿਪੋਰਟ ਲਾਉਣੀ ਜ਼ਰੂਰੀ ਹੋਵੇਗੀ।
ਇਸ ਤੋਂ ਬਾਅਦ ਅਸਲਾ ਲਾਇਸੈਂਸ ਜਾਰੀ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਬੰਧਿਤ ਵਿਅਕਤੀ ਦੀ ਵੀ ਇੰਟੈਲੀਜੈਂਸ ਤੋਂ ਜਾਂਚ ਕਰਵਾਈ ਜਾਵੇਗੀ ਤਾਂ ਜੋ ਇਹ ਸਾਫ਼ ਹੋ ਸਕੇ ਕਿ ਉਕਤ ਵਿਅਕਤੀ ਨੂੰ ਹਥਿਆਰ ਦੀ ਲੋੜ ਹੈ ਜਾਂ ਨਹੀਂ। ਡੀ. ਜੀ. ਪੀ. ਗੌਰਵ ਯਾਦਵ ਦੇ ਮੁਤਾਬਕ ਨਵੇਂ ਐੱਸ. ਓ. ਪੀ. ਇਸੇ ਮਹੀਨੇ ਲਾਗੂ ਹੋ ਜਾਣਗੇ। ਇਸ ਤੋਂ ਇਲਾਵਾ ਲਾਇਸੈਂਸ ਹਥਿਆਰ ਦਾ ਬਿਨਾ ਕਾਰਨ ਇਸਤੇਮਾਲ ਕਰਨ ਵਾਲਿਆਂ ਦੇ ਲਾਇਸੈਂਸ ਰੱਦ ਵੀ ਕੀਤੇ ਜਾ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8