ਦੀਵਾਲੀ ''ਤੇ ਪਟਾਕੇ ਵੇਚਣ ਵਾਲਿਆਂ ਲਈ ਜ਼ਰੂਰੀ ਖ਼ਬਰ, ਸਵਾ ਮਹੀਨਾ ਪਹਿਲਾਂ ਹੀ ਲਾਇਸੈਂਸ...
Thursday, Sep 11, 2025 - 01:34 PM (IST)

ਚੰਡੀਗੜ੍ਹ (ਅਧੀਰ ਰੋਹਾਲ) : ਆਮ ਤੌਰ ’ਤੇ ਸ਼ਹਿਰ ’ਚ ਪਟਾਕੇ ਵੇਚਣ ਦੇ ਲਾਇਸੈਂਸ ਪ੍ਰਾਪਤ ਕਰਨ ਲਈ ਪਟਾਕਾ ਕਾਰੋਬਾਰੀਆਂ ਨੂੰ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ। ਕਈ ਵਾਰ ਤਾਂ ਦੀਵਾਲੀ ਤੋਂ ਸਿਰਫ਼ ਤੋਂ 2 ਜਾਂ 3 ਦਿਨ ਪਹਿਲਾਂ ਹੀ ਪਟਾਕੇ ਵੇਚਣ ਵਾਲੀਆਂ ਥਾਵਾਂ ਦੀ ਨਿਲਾਮੀ ਹੁੰਦੀ ਸੀ, ਪਰ ਇਸ ਵਾਰ ਦੀਵਾਲੀ ਤੋਂ ਸਵਾ ਮਹੀਨਾ ਪਹਿਲਾਂ ਹੀ ਪਟਾਕੇ ਵੇਚਣ ਵਾਲੀਆਂ ਥਾਵਾਂ ਦੀ ਨਿਲਾਮੀ ਪੂਰੀ ਹੋ ਗਈ। ਬੁੱਧਵਾਰ ਨੂੰ ਸੈਕਟਰ-23 ਦੇ ਬਾਲ ਭਵਨ ਵਿਖੇ ਦੀਵਾਲੀ ’ਤੇ ਪਟਾਕੇ ਵੇਚਣ ਲਈ ਨਿਰਧਾਰਤ ਥਾਵਾਂ ਦੀ ਨਿਲਾਮੀ ਪੂਰੀ ਹੋ ਗਈ। ਇਸ ਵਾਰ ਸ਼ਹਿਰ ’ਚ 12 ਥਾਵਾਂ ਲਈ ਕਰੀਬ 2900 ਲੋਕਾਂ ਨੇ 4200 ਅਰਜ਼ੀਆਂ ਦਿੱਤੀਆਂ ਸਨ।
ਇਹ ਵੀ ਪੜ੍ਹੋ : ਪੰਜਾਬ 'ਚ PRTC ਬੱਸ ਦਾ ਵੱਡਾ ACCIDENT, ਉੱਡ ਗਏ ਪਰਖੱਚੇ, ਤੁੰਨ-ਤੁੰਨ ਕੇ... (ਵੀਡੀਓ)
ਕਈ ਕਾਰੋਬਾਰੀਆਂ ਨੇ 3 ਤੋਂ 4 ਥਾਵਾਂ ਲਈ ਵੀ ਅਰਜ਼ੀਆਂ ਦਿੱਤੀਆਂ ਸਨ। ਦੁਪਹਿਰ ਬਾਅਦ ਸ਼ੁਰੂ ਹੋਈ ਇਸ ਨਿਲਾਮੀ ਤੋਂ ਬਾਅਦ ਸਾਰੀਆਂ 12 ਥਾਵਾਂ ਦੀ ਨਿਲਾਮੀ ਹੋ ਗਈ। ਇਸ ਵਾਰ ਸਾਈਟਸ ਦੀ ਨਿਲਾਮੀ ਵਿਚ ਜ਼ਿਆਦਾ ਲੋਕ ਸ਼ਾਮਲ ਹੋਏ, ਕਿਉਂਕਿ ਸਮੇਂ ਸਿਰ ਨਿਲਾਮੀ ਹੋਣ ਨਾਲ ਕਾਰੋਬਾਰੀਆਂ ਨੂੰ ਖ਼ਰੀਦਣ ਅਤੇ ਵੇਚਣ ਦਾ ਸਮਾਂ ਵੀ ਮਿਲੇਗਾ। ਇਸ ਵਾਰ ਆਨਲਾਈਨ ਅਰਜ਼ੀ ਪ੍ਰਤੀ ਸਾਈਟ 500 ਰੁਪਏ ਸੀ। ਇਸ ਤੋਂ ਪ੍ਰਸ਼ਾਸਨ ਨੂੰ 22 ਲੱਖ ਰੁਪਏ ਦਾ ਮਾਲੀਆ ਮਿਲਿਆ ਹੈ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੂੰ ਅਦਾਲਤ ਵਲੋਂ ਵੱਡੀ ਰਾਹਤ, ਸੁਣਾਇਆ ਗਿਆ ਆਹ ਫ਼ੈਸਲਾ
ਚੰਡੀਗੜ੍ਹ ਕਰੈਕਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਚਿਰਾਗ ਜੈਨ ਨੇ ਦੱਸਿਆ ਕਿ ਇਸ ਵਾਰ ਨਿਲਾਮੀ ਸਮੇਂ ਸਿਰ ਹੋਣ ਨਾਲ ਪਟਾਕਾ ਕਾਰੋਬਾਰੀਆਂ ਨੂੰ ਪਟਾਕੇ ਖ਼ਰੀਦਣ ਦਾ ਸਮਾਂ ਮਿਲ ਜਾਏਗਾ। ਨਹੀਂ ਤਾਂ ਕਈ ਵਾਰ ਨਿਲਾਮੀ ਸਮੇਂ ਸਿਰ ਨਾ ਹੋਣ ਕਾਰਨ ਕਾਰੋਬਾਰੀਆਂ ਨੂੰ ਪਤਾ ਹੀ ਨਹੀਂ ਲਗਦਾ ਸੀ ਕਿ ਉਨ੍ਹਾਂ ਨੂੰ ਜਗ੍ਹਾਂ ਮਿਲੇਗੀ ਵੀ ਜਾਂ ਨਹੀਂ। ਇਸ ਲਈ ਦੇਰੀ ਨਾਲ ਹੋਣ ਵਾਲੀ ਨਿਲਾਮੀ ਵਿਚ ਕਾਰੋਬਾਰੀ ਸ਼ਾਮਲ ਹੋਣ ਤੋਂ ਬਚਦੇ ਸਨ। ਇਸ ਵਾਰ ਪ੍ਰਸ਼ਾਸਨ ਨੇ ਸਾਡੀ ਮੰਗ ਮੁਤਾਬਿਕ ਪੂਰਾ ਸਹਿਯੋਗ ਦਿੱਤਾ ਹੈ ਅਤੇ ਸਮੇਂ ਸਿਰ ਨਿਲਾਮੀ ਕਰਵਾਈ ਹੈ, ਜਿਸ ਕਾਰਨ ਹੁਣ ਸਾਨੂੰ ਸਮਾਂ ਮਿਲੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8