ਮੋਹਾਲੀ ਵਾਸੀਆਂ ਲਈ ਜ਼ਰੂਰੀ ਖ਼ਬਰ, ਅੱਜ ਜ਼ਿਆਦਾਤਰ ਇਲਾਕਿਆਂ ''ਚ ਬੰਦ ਰਹੇਗੀ ਬਿਜਲੀ

Saturday, Feb 17, 2024 - 04:15 PM (IST)

ਮੋਹਾਲੀ ਵਾਸੀਆਂ ਲਈ ਜ਼ਰੂਰੀ ਖ਼ਬਰ, ਅੱਜ ਜ਼ਿਆਦਾਤਰ ਇਲਾਕਿਆਂ ''ਚ ਬੰਦ ਰਹੇਗੀ ਬਿਜਲੀ

ਮੋਹਾਲੀ (ਨਿਆਮੀਆਂ) : ਮੋਹਾਲੀ ਵਾਸੀਆਂ ਲਈ ਬੇਹੱਦ ਹੀ ਜ਼ਰੂਰੀ ਖ਼ਬਰ ਹੈ। ਦਰਅਸਲ ਮੋਹਾਲੀ ਜ਼ਿਲ੍ਹੇ ਦੇ ਜ਼ਿਆਦਾਤਰ ਇਲਾਕਿਆਂ 'ਚ ਅੱਜ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਅਜਿਹਾ ਮੇਨ ਗ੍ਰਿਡ ਵਿੱਚ ਪਿੱਛੋਂ ਲੱਗੇ ਪਾਵਰ ਕੱਟ ਕਾਰਨ ਹੋ ਰਿਹਾ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਨੂੰ ਲੈ ਕੇ ਆਈ ਜ਼ਰੂਰੀ ਖ਼ਬਰ! ਘਰੋਂ ਨਿਕਲਣ ਤੋਂ ਪਹਿਲਾਂ ਸੋਚ-ਸਮਝ ਲਓ
ਇੰਜੀ. ਸਰਬਜੀਤ ਧੀਮਾਨ ਉਪ ਮੰਡਲ ਅਫ਼ਸਰ ਮੋਹਾਲੀ ਵਲੋਂ ਦੱਸਿਆ ਗਿਆ ਅੱਜ 66 ਕੇ. ਵੀ. ਸਬ ਸਟੇਸ਼ਨ ਸੈਕਟਰ-68 ਦੀ ਲਾਈਨ/ਮੇਨਟੇਨੈਂਸ ਲਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਪੈਟਰੋਲ ਪੰਪਾਂ 'ਤੇ ਸਿਰਫ ਐਮਰਜੈਂਸੀ ਸੇਵਾਵਾਂ ਜਾਰੀ! ਮਾਮਲਾ ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਇਸ ਨਾਲ ਫੇਜ਼-7, 8, 9, 10, ਸੈਕਟਰ-67, 68, 69, 70 , ਕੁੰਬੜਾ ਪਿੰਡ, ਆਈ. ਟੀ. ਪਾਰਕ, ਸੈਕਟਰ-70, ਕੁੰਬੜਾ ਸੈਕਟਰ-61, 62, 63, 64, 65 ਆਦਿ 'ਚ ਬਿਜਲੀ ਬੰਦ ਰਹੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News