ਡੇਰਾ ਬਿਆਸ ਦੀ ਸੰਗਤ ਨੇ ਖੁਦ ਸਾਂਭਿਆ ਮੋਰਚਾ, 2 ਹਜ਼ਾਰ ਤੋਂ ਵੱਧ ਸ਼ਰਧਾਲੂ ਡਟੇ
Saturday, Oct 19, 2024 - 06:52 PM (IST)
ਜਲੰਧਰ (ਗੁਲਸ਼ਨ)- ਰਾਧਾ ਸਵਾਮੀ ਸਤਿਸੰਗ ਡੇਰਾ ਬਿਆਸ ਦੇ ਹਰ ਛੋਟੇ-ਵੱਡੇ ਸ਼ਹਿਰ ਅਤੇ ਪਿੰਡ ਵਿਚ ਸਤਿਸੰਗ ਘਰ ਬਣੇ ਹੋਏ ਹਨ। ਜਲੰਧਰ ਵਿਚ ਵੀ ਡੇਰਾ ਬਿਆਸ ਦੇ 10 ਸਤਿਸੰਗ ਘਰ ਹਨ। ਜਲੰਧਰ ਨੇੜੇ ਪਿੰਡ ਪ੍ਰਤਾਪਪੁਰਾ 'ਚ ਕਰੀਬ 3.5 ਏਕੜ 'ਚ ਨਵਾਂ ਰਾਧਾ ਸੁਆਮੀ ਸਤਿਸੰਗ ਘਰ ਬਣਨ ਜਾ ਰਿਹਾ ਹੈ। ਇਸ ਦੀ ਚਾਰਦੀਵਾਰੀ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲਿਆ। ਇਹ ਕੰਮ ਹੋਰ ਕੋਈ ਨਹੀਂ ਸਗੋਂ ਡੇਰੇ ਦੇ ਸੇਵਾਦਾਰਾਂ ਨੇ ਹੀ ਕੀਤਾ। ਇਸ ਚਾਰਦੀਵਾਰੀ ਨੂੰ ਪੂਰਾ ਕਰਨ ਲਈ ਡੇਰੇ ਨੇ 12 ਘੰਟੇ ਦਾ ਟੀਚਾ ਰੱਖਿਆ ਹੈ। ਡੇਰੇ ਦੇ ਸੇਵਾਦਾਰ ਗੁਰੂ ਜੀ ਦੀ ਮਿਹਰ ਨਾਲ ਸੇਵਾ ਕਰ ਰਹੇ ਹਨ। ਇਸ ਮੌਕੇ 2 ਹਜ਼ਾਰ ਤੋਂ ਵਧੇਰੇ ਸੇਵਾਦਾਰ ਕਾਰਜ ਕਰ ਰਹੇ ਹਨ।
ਇਹ ਵੀ ਪੜ੍ਹੋ- ਪਿਓ-ਪੁੱਤ ਦਾ ਸ਼ਰਮਨਾਕ ਕਾਰਾ, ਸ੍ਰੀ ਸਾਹਿਬ ਤੇ ਪੇਚਕੱਸ ਨਾਲ ਵਾਰ ਕਰ ਗੁਆਂਢੀ ਦਾ ਕੀਤਾ ਕਤਲ
ਸੰਗਤ ’ਚ ਸੇਵਾ ਦੀ ਅਦਭੁੱਤ ਮਿਸਾਲ ਉਸ ਸਮੇਂ ਵੇਖਣ ਨੂੰ ਮਿਲੀ, ਜਦੋਂ ਸਵੇਰੇ 6 ਤੋਂ ਸ਼ਾਮ 6 ਵਜੇ ਤਕ ਸੇਵਾਦਾਰਾਂ ਨੇ ਸਾਢੇ 3 ਏਕੜ ਜ਼ਮੀਨ ਦੀ ਬਾਊਂਡਰੀ ਵਾਲ ਬਣਾਉਣ ਦਾ ਕੰਮ ਪੂਰਾ ਕਰਕੇ ਨਵਾਂ ਰਿਕਾਰਡ ਬਣਾ ਦਿੱਤਾ। ਇਸ ਦੇ ਲਈ ਹਰ ਤਰ੍ਹਾਂ ਦੇ ਜ਼ਰੂਰੀ ਬੰਦੋਬਸਤ 2 ਦਿਨ ਪਹਿਲਾਂ ਹੀ ਕਰ ਲਏ ਗਏ ਸਨ। ਬਾਊਂਡਰੀ ਵਾਲ ਬਣਾਉਣ ਲਈ 2000 ਤੋਂ ਵੱਧ ਸੇਵਾਦਾਰਾਂ ਨੇ ਸੇਵਾ ਨਿਭਾਈ। ਇਸ ਕੰਮ ਨੂੰ ਕਰਨ ਸਮੇਂ ਉਨ੍ਹਾਂ ਦੇ ਚਿਹਰੇ ’ਤੇ ਵੱਖਰੀ ਹੀ ਖ਼ੁਸ਼ੀ ਝਲਕ ਰਹੀ ਸੀ। ਸੰਗਤ ਆਪਣੇ ਗੁਰੂ ਦੀ ਦਇਆ ਮਿਹਰ ਪ੍ਰਾਪਤ ਕਰਨ ਲਈ ਆਪਣੀ ਸਵੈ-ਇੱਛਾ ਨਾਲ ਸੇਵਾ ਵਿਚ ਲੱਗੀ ਹੋਈ ਸੀ। ਪਿੰਡ ਪ੍ਰਤਾਪਪੁਰਾ ’ਚ ਡੇਰੇ ਵੱਲੋਂ ਬੜੇ ਵਧੀਆ ਪ੍ਰਬੰਧ ਕੀਤੇ ਗਏ ਸਨ, ਜਿੱਥੇ ਸੰਗਤ ਲਈ ਵਿਸ਼ਾਲ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ, ਉਥੇ ਹੀ ਕਾਰ ਪਾਰਕਿੰਗ ਤੋਂ ਲੈ ਕੇ ਆਰਜ਼ੀ ਪਖ਼ਾਨੇ ਤਕ ਬਣਾਏ ਗਏ ਸਨ। ਇਸ ਦੌਰਾਨ ਇਕ ਮੈਡੀਕਲ ਟੀਮ ਵੀ ਤਾਇਨਾਤ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਪ੍ਰਤਾਪਪੁਰਾ ਵਿਚ ਜਿਸ ਤਰ੍ਹਾਂ ਜੰਗੀ ਪੱਧਰ ’ਤੇ ਬਾਊਂਡਰੀ ਵਾਲ ਬਣਾਉਣ ਦਾ ਕੰਮ ਚੱਲਿਆ, ਉਸ ਨੂੰ ਵੇਖ ਕੇ ਪਿੰਡ ਵਾਸੀ ਅਤੇ ਆਉਣ-ਜਾਣ ਵਾਲੇ ਲੋਕ ਕਾਫ਼ੀ ਹੈਰਾਨ ਸਨ। ਵਰਣਨਯੋਗ ਹੈ ਕਿ ਡੇਰਾ ਬਿਆਸ ਵਰਗਾ ਅਨੁਸ਼ਾਸਨ ਅਤੇ ਸੇਵਾ ਭਾਵਨਾ ਦੁਨੀਆ ਵਿਚ ਕਿਤੇ ਵੀ ਵੇਖਣ ਨੂੰ ਨਹੀਂ ਮਿਲਦੀ। ਕੋਰੋਨਾ ਕਾਲ ਦੌਰਾਨ ਵੀ ਡੇਰਾ ਬਿਆਸ ਦੇ ਸਤਿਸੰਗ ਘਰਾਂ ਵਿਚ ਸੇਵਾ ਦੀ ਅਨੋਖੀ ਮਿਸਾਲ ਪੇਸ਼ ਕੀਤੀ ਗਈ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਧਣ ਲੱਗੇ ਇਸ ਬੀਮਾਰੀ ਦੇ ਮਰੀਜ਼, ਸਾਵਧਾਨ ਰਹਿਣ ਦੀ ਲੋੜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ