ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਜ਼ਰੂਰੀ ਖ਼ਬਰ, ਇਸ ਕੰਮ ਲਈ 16 ਨਵੰਬਰ ਤੱਕ ਮਿਲੀ ਆਖ਼ਰੀ ਤਾਰੀਖ਼
Saturday, Nov 11, 2023 - 11:44 AM (IST)
ਚੰਡੀਗੜ੍ਹ : ਸਰਕਾਰੀ ਸਕੂਲਾਂ 'ਚ ਪੜ੍ਹਾ ਰਹੇ ਜੇ. ਬੀ. ਟੀ., ਸੀ. ਐਂਡ ਵੀ. (ਕਲਾ ਅਧਿਆਪਕ), ਪੀ. ਜੀ. ਟੀ., ਟੀ. ਜੀ. ਟੀ., ਈ. ਐੱਸ. ਐੱਚ. ਐੱਮ, ਹੈੱਡ ਮਾਸਟਰ ਅਤੇ ਪ੍ਰਿੰਸੀਪਲਾਂ ਦੇ ਆਨਲਾਈਨ ਤਬਾਦਲਿਆਂ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਸਾਲ 2017 ਬੈਚ ਦੇ ਜੇ. ਬੀ. ਟੀ. ਅਧਿਆਪਕ ਸਥਾਈ ਜ਼ਿਲ੍ਹੇ ਦੀ ਅਲਾਟਮੈਂਟ ਲਈ 14 ਤੋਂ 16 ਨਵੰਬਰ ਤੱਕ ਜ਼ਿਲ੍ਹੇ ਦਾ ਬਦਲ ਚੁਣ ਸਕਣਗੇ। 25 ਨਵੰਬਰ ਤੱਕ ਪ੍ਰਾਇਮਰੀ ਅਧਿਆਪਕਾਂ ਦੇ ਡਾਟਾ ਅਪਡੇਸ਼ਨ ਦਾ ਕੰਮ ਪੂਰਾ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ, ਮਾਨ ਸਰਕਾਰ ਨੇ ਦਿੱਤੀ Promotion
ਸਿੱਖਿਆ ਡਾਇਰੈਕਟੋਰੇਟ ਨੇ ਆਨਲਾਈਨ ਤਬਾਦਲਿਆਂ ਦਾ ਨਵਾਂ ਸ਼ਡਿਊਲ ਜਾਰੀ ਕਰ ਦਿੱਤਾ ਹੈ। ਜੇ. ਬੀ. ਟੀ., ਸੀ. ਐਂਡ ਵੀ, ਪੀ. ਜੀ. ਟੀ., ਟੀ. ਜੀ. ਟੀ., ਹੈੱਡ ਮਾਸਟਰ ਅਤੇ ਪ੍ਰਿੰਸੀਪਲ ਲਈ 26 ਨਵੰਬਰ ਤੋਂ ਤਬਾਦਲਿਆਂ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਨੇ ਛੇੜਿਆ ਕਾਂਬਾ, ਆ ਗਿਆ ਸਿਆਲ, ਕੱਢ ਲਓ ਰਜਾਈਆਂ, ਕੰਬਲ ਤੇ ਜੈਕਟਾਂ
ਅਗਲੇ ਸਾਲ 8 ਜਨਵਰੀ ਤੱਕ ਸਾਰੇ ਅਧਿਆਪਕਾਂ ਅਤੇ ਮੁੱਖ ਅਧਿਆਪਕਾਂ ਦੀ ਸਕੂਲ ਅਲਾਟਮੈਂਟ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਸਿੱਖਿਆ ਵਿਭਾਗ ਪਹਿਲੇ ਪੱਧਰ 'ਚ 2004, 2008 ਅਤੇ 2011 ਬੈਚ ਦੇ ਜੇ. ਬੀ. ਟੀ. ਦੇ ਅੰਤਰ ਜ਼ਿਲ੍ਹਾ ਤਬਾਦਲੇ ਕਰ ਚੁੱਕਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8