IGNOU ''ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ

Friday, Dec 06, 2024 - 02:53 PM (IST)

IGNOU ''ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ

ਜ਼ੀਰਾ (ਅਕਾਲੀਆਂ ਵਾਲਾ) : ਇਗਨੂ (ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ) 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀ ਲਈ ਸੈਸ਼ਨ ਜਨਵਰੀ 2025 ਦੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਵਿਦਿਆਰਥੀ ਆਨਲਾਈਨ ਜਾਂ ਸਾਡੇ ਕਾਲਜ 'ਚ ਆ ਕੇ  ਅਪਲਾਈ ਕਰ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਸੰਤ ਕਬੀਰ ਕਾਲਜ ਜੀਰਾ ਦੇ  ਡਾਇਰੈਕਟਰ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਕਿਸੇ ਬੈਚਲਰ ਪ੍ਰੀਖਿਆ ਦੇ ਪ੍ਰੋਗਰਾਮ ਜਿਵੇਂ ਕਿ ਆਰਟਸ, ਕਾਮਰਸ, ਸਾਇੰਸ, ਕੰਪਿਊਟਰ ਐਪਲੀਕੇਸ਼ਨ, ਲਾਇਬ੍ਰੇਰੀ ਸਾਇੰਸ, ਟੂਰਿਜ਼ਮ ਸਟਡੀਜ਼ ਆਦਿ ਅਤੇ ਜੇਕਰ ਵਿਦਿਆਰਥੀ ਨੇ ਕਿਸੇ ਵਿਸ਼ੇਸ਼ ਮਾਸਟਰਜ਼ ਪ੍ਰੋਗਰਾਮ ਜਿਵੇਂ ਕਿ ਐੱਮ. ਏ., ਐੱਮ.ਕਾਮ, ਮਾਸਟਰ ਆਫ ਸਾਇੰਸ, ਮਾਸਟਰ ਆਫ਼ ਕੰਪਿਊਟਰ ਐਪਲੀਕੇਸ਼ਨਜ਼, ਐੱਮ.ਐਸ. ਡੀ. ਆਦਿ ਵਿੱਚ ਦਾਖ਼ਲਾ ਲੈਣ ਲਈ ਆਨਲਾਈਨ ਜਾਂ ਕਾਲਜ 'ਚ ਆ ਕੇ ਅਪਲਾਈ ਕਰ ਸਕਦੇ ਹਨ।

ਕੁਆਰਡੀਨੇਟਰ ਡਾ. ਵੀਰਪਾਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਈ ਡਿਪਲੋਮਾ ਪ੍ਰੋਗਰਾਮ ਜਿਵੇਂ ਕਿ ਡਿਪਲੋਮਾ ਇਨ ਅਰਲੀ ਚਾਯੀਲਡਹੁੱਡ ਕੇਅਰ ਐਂਡ ਐਡੂਕੇਸ਼ਨ, ਡਿਪਲੋਮਾ ਇਨ ਬਿਜ਼ਨੈੱਸ ਮੈਨੇਜਮੈਂਟ ਆਦਿ ਸਮੇਤ ਛੋਟੇ ਸਰਟੀਫਿਕੇਟ ਪ੍ਰੋਗਰਾਮ ਜਿਵੇਂ ਕੰਪਿਊਟਰ ਸਕਿਓਰਿਟੀ, ਫਾਰੈਂਸਿਕ ਸਾਇੰਸ, ਗ੍ਰਾਫ਼ਿਕਸ ਅਤੇ ਹੋਰ ਵੀ ਕਈ ਕੋਰਸ ਉਪਲੱਬਧ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦਾਖ਼ਲੇ ਸਬੰਧੀ ਪ੍ਰਕਿਰਿਆ ਨੂੰ ਸਹੀ ਤਰੀਕੇ ਨਾਲ ਹੀ ਪੂਰਾ ਕਰਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਰਜ਼ੀ ਦੀ ਮਹੱਤਤਾ  ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਗਨੂ ਦੇ ਸਾਰੇ ਕੋਰਸਾਂ ਦੀ ਸੂਚੀ ਅਤੇ ਜਾਣਕਾਰੀ ਵੈਬਸਾਈਟ 'ਤੇ ਉਪਲੱਬਧ ਹੈ।


author

Babita

Content Editor

Related News