ਲੁਧਿਆਣਾ ਵਾਸੀਆਂ ਲਈ ਜ਼ਰੂਰੀ ਖ਼ਬਰ, ਭਲਕੇ ਬੰਦ ਰਹੇਗਾ ਇਹ Road

Saturday, Jan 06, 2024 - 03:03 PM (IST)

ਲੁਧਿਆਣਾ ਵਾਸੀਆਂ ਲਈ ਜ਼ਰੂਰੀ ਖ਼ਬਰ, ਭਲਕੇ ਬੰਦ ਰਹੇਗਾ ਇਹ Road

ਲੁਧਿਆਣਾ (ਹਿਤੇਸ਼) : ਲੁਧਿਆਣਾ ਵਾਸੀਆਂ ਲਈ ਜ਼ਰੂਰੀ ਖ਼ਬਰ ਹੈ। ਦਰਅਸਲ ਇੱਥੇ ਫਿਰੋਜ਼ਪੁਰ ਰੋਡ ਸਥਿਤ ਐਲੀਵੇਟਿਡ ਰੋਡ 'ਤੇ ਐਕਸਪੈਨਸ਼ਨ ਜੁਆਇੰਟ 'ਚ ਰਬੜ ਲਾਈਨਰ ਲਾਉਣ ਲਈ ਦਾ ਕੰਮ ਚੱਲ ਰਿਹਾ ਹੈ। ਇਸ ਦੇ ਮੱਦੇਨਜ਼ਰ 7 ਜਨਵਰੀ ਨੂੰ ਭਾਈ ਬਾਲਾ ਚੌਂਕ ਤੋਂ ਲੈ ਕੇ ਜਗਰਾਓਂ ਪੁਲ ਵੱਲ ਜਾਣ ਵਾਲੀ ਰੋਡ ਬੰਦ ਰਹੇਗੀ।

ਹ ਵੀ ਪੜ੍ਹੋ : ਪੰਜਾਬ ਦੇ 15 ਜ਼ਿਲ੍ਹਿਆਂ 'ਚ ਮੌਸਮ ਨੂੰ ਲੈ ਕੇ ਅਲਰਟ ਜਾਰੀ, ਸੋਚ-ਸਮਝ ਕੇ ਨਿਕਲੋ ਘਰੋਂ ਬਾਹਰ

ਅਜਿਹੇ 'ਚ ਲੋਕ ਇਸ ਰਾਹ ਦੀ ਬਜਾਏ ਕਿਸੇ ਦੂਜੇ ਰਾਹ ਦਾ ਇਸਤੇਮਾਲ ਕਰਨ ਤਾਂ ਜੋ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਪਹਿਲਾਂ ਵੀ ਇਸ ਰੋਡ ਨੂੰ ਬੰਦ ਕੀਤਾ ਜਾ ਚੁੱਕਾ ਹੈ। ਰੋਡ ਬੰਦ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ : ਨਗਰ ਨਿਗਮ ਦੇ 7 ਮੁਲਾਜ਼ਮਾਂ ਖ਼ਿਲਾਫ਼ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ

ਇਸ ਲਈ ਜੇਕਰ ਭਲਕੇ ਤੁਸੀਂ ਇਸ ਰੋਡ ਵੱਲ ਆ ਰਹੇ ਹੋ ਤਾਂ ਇੱਥੇ ਆਉਣ ਦੀ ਬਜਾਏ ਬਦਲਵੇਂ ਰਾਹ ਦਾ ਇਸਤੇਮਾਲ ਕਰੋ ਤਾਂ ਜੋ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਜਾਮ ਤੋਂ ਵੀ ਬਚ ਸਕੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News