PSPCL ਦੇ ਖ਼ਪਤਕਾਰਾਂ ਲਈ ਜ਼ਰੂਰੀ ਖ਼ਬਰ, ਦਿੱਤੀ ਗਈ ਨਵੀਂ ਸਹੂਲਤ

Sunday, Feb 23, 2025 - 11:44 AM (IST)

PSPCL ਦੇ ਖ਼ਪਤਕਾਰਾਂ ਲਈ ਜ਼ਰੂਰੀ ਖ਼ਬਰ, ਦਿੱਤੀ ਗਈ ਨਵੀਂ ਸਹੂਲਤ

ਮੋਹਾਲੀ (ਨਿਆਮੀਆਂ) : ਪੀ. ਐੱਸ. ਪੀ. ਸੀ. ਐੱਲ. ਨੇ ਬਿਜਲੀ ਸਪਲਾਈ ਸਬੰਧੀ ਸ਼ਿਕਾਇਤਾਂ ਦਰਜ ਕਰਨ ਲਈ ਮੋਹਾਲੀ ਖੇਤਰ ’ਚ ਕਾਰਜਸ਼ੀਲ ਨੋਡਲ ਸ਼ਿਕਾਇਤ ਸੈੱਲਾਂ ਦੇ ਸੰਪਰਕ ਨੰਬਰ ਜਾਰੀ ਕੀਤੇ ਹਨ। ਸੀਨੀਅਰ ਕਾਰਜਕਾਰੀ ਇੰਜੀਨੀਅਰ, ਆਪ੍ਰੇਸ਼ਨ ਡਿਵੀਜ਼ਨ (ਸਪੈਸ਼ਲ), ਪੀ. ਐੱਸ. ਪੀ. ਸੀ. ਐੱਲ. ਮੋਹਾਲੀ ਤਰਨਜੀਤ ਸਿੰਘ ਨੇ ਦੱਸਿਆ ਕਿ ਆਪ੍ਰੇਸ਼ਨ ਡਿਵੀਜ਼ਨ (ਸਪੈਸ਼ਲ) ਮੋਹਾਲੀ ਅਧੀਨ ਬਣਾਏ ਗਏ ਨੋਡਲ ਸ਼ਿਕਾਇਤ ਕੇਂਦਰਾਂ ਦੇ ਫੋਨ ਨੰਬਰਾਂ ’ਤੇ ਸੰਪਰਕ ਕਰ ਕੇ ਵੀ ਖ਼ਪਤਕਾਰ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ

ਇਲਾਕੇ ਅਨੁਸਾਰ ਵਰਗੀਕਰਨ ਕਰਦਿਆਂ ਸੀਨੀਅਰ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਫੇਜ਼-1 ਤੋਂ ਫੇਜ਼-6 ਮੋਹਾਲੀ (ਰਿਹਾਇਸ਼ੀ ਅਤੇ ਵਪਾਰਕ), ਪਿੰਡ ਮੋਹਾਲੀ, ਬਲੌਂਗੀ, ਦਾਊਂ, ਬੜਮਾਜਰਾ, ਗਰੀਨ ਐਨਕਲੇਵ, 36 ਵੈਸਟ ਅਤੇ ਨੇੜਲੇ ਪਿੰਡ ਮੁੱਲਾਂਪੁਰ, ਨਵਾਂਗਰਾਓਂ, ਨਿਊ ਚੰਡੀਗੜ੍ਹ, ਸੈਕਟਰ-125, 126 ਮੋਹਾਲੀ ਲਈ ਮੋਬਾਇਲ ਨੰਬਰ (ਨੋਡਲ ਸ਼ਿਕਾਇਤ ਕੇਂਦਰ-1) 96461-15973 ’ਤੇ, ਫੇਜ਼- 7-11 ਮੋਹਾਲੀ (ਰਿਹਾਇਸ਼ੀ ਅਤੇ ਉਦਯੋਗਿਕ ਖੇਤਰ), ਮਟੌਰ, ਸੈਕਟਰ-48 ਸੀ, ਸੈਕਟਰ-76 ਤੋਂ 113 ਮੋਹਾਲੀ, ਸੋਹਾਣਾ, ਪਿੰਡ ਸਨੇਟਾ, ਭਾਗੋਮਾਜਰਾ, ਕੰਬਾਲੀ, ਕੁੰਭੜਾ, ਸਵਾੜਾ, ਚਡਿਆਲਾ ਤੇ ਆਈ. ਟੀ. ਸਿਟੀ ਲਈ ਨੋਡਲ ਸ਼ਿਕਾਇਤ ਕੇਂਦਰ-2 ਦੇ ਸੰਪਰਕ ਨੰਬਰ 96461-19214 ’ਤੇ ਸ਼ਿਕਾਇਤ ਨਿਵਾਰਣ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : AAP 'ਚ ਸ਼ਾਮਲ ਹੋ ਸਕਦਾ ਹੈ ਫਿਲਮੀ ਜਗਤ ਦਾ ਵੱਡਾ ਨਾਂ

ਉਕਤ ਤੋਂ ਇਲਾਵਾ ਖ਼ਪਤਕਾਰ, ਪੀ. ਐੱਸ. ਪੀ. ਸੀ. ਐੱਲ. ਦੀ ਖ਼ਪਤਕਾਰ ਸੇਵਾ ਐਪ ਰਾਹੀਂ ਵੀ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਖ਼ਪਤਕਾਰ ਸ਼ਿਕਾਇਤ ਦਰਜ ਕਰਵਾਉਣ ਲਈ ਟੋਲ ਫਰੀ ਨੰਬਰ 1912 ’ਤੇ ਵੀ ਸੰਪਰਕ ਕਰ ਸਕਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News