PSEB ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਰੱਦ ਹੋਇਆ ਇਹ ਸ਼ਡਿਊਲ

09/24/2022 10:02:48 AM

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ-2023 ਵਿਚ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਰੈਗੂਲਰ ਅਤੇ ਓਪਨ ਸਕੂਲ ਦੀਆਂ ਪ੍ਰੀਖਿਆਵਾਂ ਦੀਆਂ ਫ਼ੀਸਾਂ ਸਬੰਧੀ ਸ਼ਡਿਊਲ ਨੂੰ ਰੱਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਹੁਣ ਕਾਰ 'ਚ ਪਿੱਛੇ ਬੈਠੇ ਲੋਕਾਂ ਲਈ ਵੀ 'ਸੀਟ ਬੈਲਟ' ਲਾਉਣਾ ਲਾਜ਼ਮੀ ਨਹੀਂ ਤਾਂ...

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਟਰੋਲਰ ਪ੍ਰੀਖਿਆਵਾਂ ਜਨਕਰਾਜ ਮਹਿਰੋਕ ਨੇ ਦੱਸਿਆ ਕਿ ਪਹਿਲਾਂ ਹੀ ਜਾਰੀ ਕੀਤਾ ਸ਼ਡਿਊਲ ਕੁੱਝ ਤਕਨੀਕੀ ਕਾਰਨਾਂ ਅਤੇ ਰਜਿਸਟ੍ਰੇਸ਼ਨ ਦੀਆਂ ਤਾਰੀਖ਼ਾਂ ਦੇ ਟਕਰਾਅ ਕਾਰਨ ਰੱਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ CM ਹਾਊਸ ਘੇਰਨ ਜਾਂਦੇ ਭਾਜਪਾਈਆਂ 'ਤੇ ਪਾਣੀ ਦੀਆਂ ਵਾਛੜਾਂ, ਪੁਲਸ ਨਾਲ ਧੱਕਾ-ਮੁੱਕੀ (ਤਸਵੀਰਾਂ)

ਉਨ੍ਹਾਂ ਦੱਸਿਆ ਕਿ ਨਵੇਂ ਸੋਧੇ ਹੋਏ ਸ਼ਡਿਊਲ ਨੂੰ ਸਕੂਲਾਂ ਦੇ ਲਾਗਇਨ ਆਈ. ਡੀ. ’ਤੇ ਉਪਲੱਬਧ ਕਰਾਇਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News