CTU ਬੱਸਾਂ 'ਚ ਸਫ਼ਰ ਕਰਦੇ ਹੋ ਤਾਂ ਤੁਹਾਡੇ ਮਤਲਬ ਦੀ ਹੈ ਇਹ ਖ਼ਬਰ

12/09/2023 4:08:57 PM

ਚੰਡੀਗੜ੍ਹ (ਵਿਜੇ) : ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਦੀਆਂ ਏ. ਸੀ. ਬੱਸਾਂ 'ਚ ਵੀ ਨਾਨ ਏ. ਸੀ. ਬੱਸਾਂ ਦੇ ਬਰਾਬਰ ਕਿਰਾਇਆ ਦੇਣਾ ਪਵੇਗਾ। ਦਰਅਸਲ ਸੀ. ਟੀ. ਯੂ. ਦੀਆਂ ਕਰੀਬ 160 ਏ. ਸੀ. ਬੱਸਾਂ 'ਚ ਹੀਟਿੰਗ ਸਿਸਟਮ ਨਹੀਂ ਲਾਇਆ ਗਿਆ ਹੈ। ਹੁਣ ਜਦੋਂ ਤਾਪਮਾਨ ਡਿੱਗ ਗਿਆ ਹੈ ਤਾਂ ਸੀ. ਟੀ. ਯੂ. ਦੀਆਂ ਇਲੈਕਟ੍ਰਿਕ ਅਤੇ ਐੱਸ. ਐੱਮ. ਐੱਲ. ਮਿੰਨੀ ਬੱਸਾਂ 'ਚ ਏ. ਸੀ. ਦੀ ਕੋਈ ਲੋੜ ਨਹੀਂ ਹੈ, ਜਦੋਂ ਕਿ ਇਨ੍ਹਾਂ ਬੱਸਾਂ 'ਚ ਹੀਟਿੰਗ ਸਿਸਟਮ ਵੀ ਨਹੀਂ ਹੈ, ਜਿਸ ਕਾਰਨ ਹੁਣ ਇਨ੍ਹਾਂ ਬੱਸਾਂ 'ਚ ਸਫ਼ਰ ਕਰਨ ਵਾਲੇ ਸਾਰੇ ਯਾਤਰੀਆਂ ਤੋਂ ਨਾਨ-ਏ. ਸੀ. ਬੱਸਾਂ ਵਾਂਗ ਹੀ ਕਿਰਾਇਆ ਵਸੂਲਿਆ ਜਾਵੇਗਾ।

ਇਹ ਵੀ ਪੜ੍ਹੋ : ਕਾਂਗਰਸੀ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ, ਘਰ 'ਤੇ ਚਲਾਈਆਂ ਗੋਲੀਆਂ, ਵਿਹੜੇ 'ਚ ਸੁੱਟੀ ਧਮਕੀ ਭਰੀ ਚਿੱਠੀ
ਇਸ ਸਬੰਧੀ ਯੂ. ਟੀ. ਟਰਾਂਸਪੋਰਟ ਵਿਭਾਗ ਵਲੋਂ ਹੁਕਮ ਜਾਰੀ ਕੀਤੇ ਗਏ ਹਨ, ਜਿਸ 'ਚ ਦੱਸਿਆ ਗਿਆ ਹੈ ਕਿ 16 ਦਸੰਬਰ ਤੋਂ 15 ਫਰਵਰੀ 2024 ਤੱਕ ਸੀ. ਟੀ. ਯੂ. ਦੀ ਹਰ ਏ. ਸੀ. ਬੱਸ 'ਚ ਵੀ ਨਾਨ-ਏ. ਸੀ. ਬੱਸ ਜਿੰਨਾ ਹੀ ਕਿਰਾਇਆ ਵਸੂਲਿਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਸਵਾਈਨ ਫਲੂ' ਦੀ ਦਸਤਕ, ਜਾਰੀ ਕੀਤੀ ਗਈ Advisory

ਪਾਸ 700 ਰੁਪਏ ’ਚ ਬਣੇਗਾ
ਇੰਨਾ ਹੀ ਨਹੀਂ, ਹੁਕਮਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਏ. ਸੀ. ਮਹੀਨੇਵਾਰ ਬੱਸ ਪਾਸ ਵੀ ਫਰਵਰੀ ਤੱਕ ਸਿਰਫ਼ 700 ਰੁਪਏ ਦਾ ਹੋਵੇਗਾ। ਪਹਿਲਾਂ ਇਸ ਪਾਸ ਦੀ ਕੀਮਤ 900 ਰੁਪਏ ਸੀ। ਮੌਜੂਦਾ ਸਮੇਂ 'ਚ ਨਾਨ ਏ. ਸੀ. ਬੱਸ 'ਚ 5 ਕਿਲੋਮੀਟਰ ਸਫ਼ਰ ਕਰਨ ਲਈ ਤੁਹਾਨੂੰ 10 ਰੁਪਏ ਦੇਣੇ ਪੈਂਦੇ ਹਨ, ਉੱਥੇ ਹੀ ਏ. ਸੀ. ਬੱਸ 'ਚ ਇਹ ਕਿਰਾਇਆ 15 ਰੁਪਏ ਲਿਆ ਜਾਂਦਾ ਹੈ, ਜਦੋਂ ਕਿ 5 ਤੋਂ 10 ਕਿਲੋਮੀਟਰ ਦੇ ਸਫ਼ਰ ਲਈ ਨਾਨ-ਏ. ਸੀ. ਬੱਸ ਦਾ ਕਿਰਾਇਆ 20 ਰੁਪਏ ਅਤੇ ਏ. ਸੀ. ਬੱਸਾਂ ਦਾ 25 ਰੁਪਏ ਲੱਗਦਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News