ਬਿਜਲੀ ''ਤੇ ਸਬਸਿਡੀ ਨੂੰ ਲੈ ਕੇ ਭੰਬਲਭੂਸੇ ''ਚ ਪਏ ਉਪਭੋਗਤਾਵਾਂ ਲਈ ਅਹਿਮ ਖ਼ਬਰ
Friday, Nov 29, 2024 - 06:56 PM (IST)
ਨਵਾਂਸ਼ਹਿਰ (ਮਨੋਰੰਜਨ)-ਪਿਛਲੀ ਕਾਂਗਰਸ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋਂ ਸੱਤ ਕਿਲੋ ਤੱਕ ਦੇ ਕਨੈਕਟਿਡ ਲੋਡ ਵਾਲੇ ਉਪਭੋਗਤਾਵਾ ਲਈ ਬਿਜਲੀ ਦਰਾਂ ਵਿੱਚ ਦਿੱਤੀ ਗਈ ਤਿੰਨ ਰੁਪਏ ਪ੍ਰਤੀ ਯੂਨਿਟ ਦੀ ਸਬਸਿਡੀ ਨੂੰ ਪੰਜਾਬ ਸਰਕਾਰ ਨੇ ਖ਼ਤਮ ਕਰ ਦਿੱਤਾ ਹੈ ਜਿਸ ਨਾਲ 0 ਤੋਂ 100 ਯੂਨਿਟ ਅਤੇ 4.29 ਰੁਪਏ ਪ੍ਰਤੀ ਯੂਨਿਟ ਹੁਣ 7.29 ਰੁਪਏ ਹੋ ਗਈ ਹੈ। ਚੰਨੀ ਸਰਕਾਰ ਵੱਲੋਂ ਲੋਕਾਂ ਨੂੰ ਤਿੰਨ ਰੁ ਪ੍ਰਤੀ ਯੂਨਿਟ ਸਸਤੀ ਬਿਜਲੀ ਦੇਣ ਨਾਲ ਸਰਕਾਰ ਨੂੰ ਸਾਲਾਨਾ 21 ਸੌ ਕਰੋੜ ਆਪਣੇ ਖਜ਼ਾਨੇ ਵਿਚੋਂ ਦੇਣੇ ਪੈਂਦੇ ਸੀ।
ਹੁਣ ਪੰਜਾਬ ਸਰਕਾਰ ਨੇ ਪਾਵਰਕਾਮ ਨੂੰ ਇਹ ਪੈਸੇ ਦੇਣੇ ਬੰਦ ਕਰ ਦਿੱਤੇ ਹਨ। ਨਵੇਂ ਬਿੱਲ ਸਬਸਿਡੀ ਦੇ ਬਿਨਾਂ ਲੋਕਾਂ ਨੂੰ ਮਿਲਣ ਲੱਗੇ ਤਾਂ ਲੋਕਾਂ ਵਿਚ ਪ੍ਰੇਸ਼ਾਨੀ ਵੱਧ ਗਈ। ਲੋਕ ਇਨ੍ਹਾਂ ਬਿੱਲਾਂ ਨੂੰ ਗਲਤ ਸਮਝ ਕੇ ਪਾਵਰਕਾਮ ਦੇ ਦਫ਼ਤਰਾਂ ਵਿਚ ਚੈੱਕ ਕਰਵਾਉਣ ਲਈ ਪਹੁੰਚਣ ਲੱਗੇ। ਉਹ ਮੀਟਰ ਰੀਡਿਰਾਂ ’ਤੇ ਗਲਤ ਬਿੱਲ ਬਣਾਉਣ ਦੇ ਦੋਸ਼ ਲਗਾ ਰਹੇ ਹਨ। ਜਦੋਂ ਇਸ ਸਬੰਧ ਵਿਚ ਮੀਟਰ ਰੀਡਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹੁਣ ਕਿਸੇ ਦਾ ਵੀ ਏਵਰੇਜ ਬਿੱਲ ਨਹੀਂ ਆ ਰਿਹਾ ਸਗੋਂ ਇਸ ਵਾਰ ਸਰਕਾਰ ਵੱਲੋਂ ਸਬਸਿਡੀ ਖ਼ਤਮ ਕਰਨ ਦੇ ਬਾਅਦ ਜੋ ਬਿੱਲ ਜਨਰੇਟ ਹੋਇਆ ਹੈ। ਉਹ ਪਿਛਲੇ ਤੋਂ ਤਿੰਨ ਰੁਪਏ ਜ਼ਿਆਦਾ ਬਣਿਆ ਹੈ ਪਰ ਉਪਭੋਗਤਾ ਬੋਲ ਰਹੇ ਹਨ ਕਿ ਉਨ੍ਹਾਂ ਦਾ ਬਿੱਲ ਜ਼ਿਆਦਾ ਆਇਆ ਹੈ।
ਇਹ ਵੀ ਪੜ੍ਹੋ- 'ਆਪ' ਨੇ ਨਗਰ ਨਿਗਮ ਚੋਣਾਂ ਲਈ ਖਿੱਚੀ ਤਿਆਰੀ, ਪਾਰਟੀ ਆਗੂਆਂ ਦੀਆਂ ਮੀਟਿੰਗਾਂ ਦਾ ਦੌਰ ਜਾਰੀ
ਨਵੀ ਸਲੈਬ ਦੇ ਹਿਸਾਬ ਨਾਲ ਬਿੱਲ ਬਣੇ ਹਨ। ਮੀਟਰ ਰੀਡਰ ਆਪਣੇ ਪੱਧਰ ’ਤੇ ਸਹੀ ਬਿੱਲ ਜਨਰੇਟ ਕਰ ਰਹੇ ਹਨ। ਲੋਕਾਂ ਨੂੰ ਸਬਸਿਡੀ ਖ਼ਤਮ ਹੋਣ ਦੇ ਬਾਰੇ ਜਾਣਕਾਰੀ ਨਹੀ ਹੈ। ਇਸ ਲਈ ਉਹ ਝਗੜਾ ਕਰ ਰਹੇ ਹਨ। ਇਫਟੂ ਦੇ ਰਾਜ ਪ੍ਰਧਾਨ ਕੁਲਵਿੰਦਰ ਸਿੰਘ ਵੜੇਚ ਦਾ ਕਹਿਣਾ ਹੈ ਕਿ ਪਿਛਲੀ ਚੰਨੀ ਸਰਕਾਰ ਵੱਲੋਂ ਲੋਕਾਂ ਨੂੰ ਤਿੰਨ ਰੁਪਏ ਪ੍ਰਤੀ ਯੂਨਿਟ ਦੇ ਰੇਟ ਦੀ ਜੋ ਰਾਹਤ ਦਿੱਤੀ ਗਈ ਸੀ। ਉਸ ਨੂੰ ਪੰਜਾਬ ਸਰਕਾਰ ਨੇ ਬੰਦ ਕਰ ਦਿੱਤਾ ਹੈ। ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ।
ਇਹ ਵੀ ਪੜ੍ਹੋ- ਕਿਸਾਨਾਂ ਨੂੰ ਪੰਜਾਬ ਸਰਕਾਰ ਦੇਵੇਗੀ ਵੱਡੀ ਰਾਹਤ, ਸਰਹੱਦੀ ਇਲਾਕੇ ਦੇ ਲੋਕਾਂ ਦੀ ਮੰਗ ਹੋਵੇਗੀ ਪੂਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8