ਔਰਤਾਂ ਨੂੰ ਮੁਫ਼ਤ 'ਚ ਦਿੱਤੀ ਜਾਵੇਗੀ ਵੱਖ-ਵੱਖ ਕੋਰਸਾਂ ਦੀ ਸਿਖਲਾਈ, ਜਾਣੋ ਕੀ ਹੈ ਪ੍ਰਸ਼ਾਸਨ ਦੀ ਯੋਜਨਾ
Tuesday, Apr 04, 2023 - 11:39 AM (IST)
ਅੰਮ੍ਰਿਤਸਰ (ਰਮਨ)- ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਦੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਚਲਾਈ ਜਾ ਰਹੀ ‘ਰਾਹੀ ਯੋਜਨਾ’ ਤਹਿਤ ਪੁਰਾਣੇ ਡੀਜ਼ਲ ਆਟੋ ਨੂੰ ਬਦਲ ਕੇ ਈ-ਆਟੋ ਅਪਣਾਉਣ ਵਾਲੇ ਚਾਲਕਾਂ ਦੇ ਪਰਿਵਾਰ ਦੀ ਇਕ ਔਰਤ ਨੂੰ ਮੁਫ਼ਤ ਹੁਨਰ ਸਿਖਲਾਈ ਸਕੀਮ ਤਹਿਤ ਵੱਖ-ਵੱਖ ਕੋਰਸਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਤੋਂ ਬਾਅਦ ਘਰੇਲੂ ਔਰਤਾਂ ਵੀ ਆਪਣਾ ਕਾਰੋਬਾਰ ਖੋਲ੍ਹ ਕੇ ਪਰਿਵਾਰਕ ਆਮਦਨ ਵਿੱਚ ਯੋਗਦਾਨ ਪਾ ਸਕਦੀਆਂ ਹਨ।
ਇਹ ਵੀ ਪੜ੍ਹੋ- ਪ੍ਰੇਮ ਸੰਬੰਧਾਂ ਦਾ ਖ਼ੌਫ਼ਨਾਕ ਅੰਤ, ਤਰਨਤਾਰਨ ਦੇ ਨੌਜਵਾਨ ਦੀ ਟਿਊਬਵੈੱਲ ਵਾਲੇ ਕਮਰੇ 'ਚੋਂ ਮਿਲੀ ਲਾਸ਼
ਉਨ੍ਹਾਂ ਦੱਸਿਆ ਕਿ ਰਾਹੀ ਸਕੀਮ ਤਹਿਤ ਆਟੋ ਰਿਕਸ਼ਾ ਚਾਲਕਾਂ ਦੇ ਪਰਿਵਾਰ ਦੀਆਂ ਔਰਤਾਂ ਲਈ ਹੁਨਰ ਵਿਕਾਸ ਕੋਰਸ ਵੀ ਕਰਵਾਏ ਜਾ ਰਹੇ ਹਨ, ਇਹ ਕੋਰਸ ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਵੱਲੋਂ ਅੰਮ੍ਰਿਤਸਰ ਆਟੋ ਰਿਕਸ਼ਾ ਕੋ-ਆਪਰੇਟਿਵ ਟਰਾਂਸਪੋਰਟ ਸੋਸਾਇਟੀ ਲਿਮਟਿਡ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਹਨ। ਇਹ ਕੋਰਸ ਬੱਸ ਸਟੈਂਡ ਨੇੜੇ ਸਥਿਤ ‘ਆਲ ਇੰਡੀਆ ਵੂਮੈਨ ਕਾਨਫ਼ਰੰਸ’ ਸ਼ਾਖਾ ਤੋਂ ਲਏ ਜਾ ਸਕਦੇ ਹਨ, ਜਿਸ ਲਈ ਲਾਭਪਾਤਰੀ ਨੂੰ ਕੋਈ ਫ਼ੀਸ ਨਹੀਂ ਦੇਣੀ ਪਵੇਗੀ। ਇਸ ਸਕੀਮ ਤਹਿਤ ਸਾਰੇ ਕੋਰਸ ਫ਼ੀਸ ਦਾ ਭੁਗਤਾਨ ਅੰਮ੍ਰਿਤਸਰ ਸਮਾਰਟ ਸਿਟੀ ਵਲੋਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਵੱਡੀ ਵਾਰਦਾਤ, ASI ਨੇ ਪਤਨੀ ਤੇ ਪੁੱਤ ਨੂੰ ਗੋਲ਼ੀਆਂ ਨਾਲ ਭੁੰਨਿਆ
ਕਿਹੜੇ-ਕਿਹੜੇ ਕੀਤੇ ਜਾ ਸਕਦੇ ਹਨ ਕੋਰਸ
ਕਟਿੰਗ ਐਂਡ ਟੇਲਰਿੰਗ, ਕੰਪਿਊਟਰ ਆਪਰੇਟਰ, ਬਿਊਟੀ ਪਾਰਲਰ, ਫੂਡ ਐਂਡ ਫਰੂਟ ਪ੍ਰੀਜ਼ਰਵੇਸ਼ਨ ਸਰਕਾਰ ਦੀ ਇਸ ਸਕੀਮ ਦਾ ਲੋਕਾਂ ਵੱਲੋਂ ਲਾਭ ਉਠਾਇਆ ਜਾ ਰਿਹਾ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਡੀਜ਼ਲ ਆਟੋ ਚਾਲਕ ਇਸ ਰਾਹੀ ਯੋਜਨਾ ਤਹਿਤ ਆਪਣੇ ਆਪ ਨੂੰ ਰਜਿਸਟਰ ਕਰਵਾ ਰਹੇ ਹਨ। ਪੁਰਾਣੇ ਡੀਜ਼ਲ ਆਟੋ ਅਤੇ ਕੇਂਦਰ ਸਰਕਾਰ ਨੂੰ ਛੱਡ ਕੇ ਨਵੇਂ ਈ-ਆਟੋਆਂ ਨੂੰ ਅਪਣਾ ਰਹੇ ਹਨ।
ਇਹ ਵੀ ਪੜ੍ਹੋ- ਅਮਿਤ ਸ਼ਾਹ ਦੇ ਸ਼ਾਰਦਾਪੀਠ ਕਾਰੀਡੋਰ ਦੇ ਸੁਝਾਅ ਨੂੰ POK ਦੀ ਅਸੈਂਬਲੀ ’ਚ ਮਨਜ਼ੂਰੀ ਮਿਲਣ ’ਤੇ ਪਾਕਿ ਚਿੰਤਤ
ਸੂਬਾ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਜਿਵੇਂ ਪ੍ਰਧਾਨ ਮੰਤਰੀ ਆਵਾਸ ਯੋਜਨਾ, ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ, ਆਟਾ-ਦਾਲ ਯੋਜਨਾ, ਸਰਬੱਤ ਆਯੁਸ਼ਮਾਨ ਬੀਮਾ ਯੋਜਨਾ ਆਦਿ ਦਾ ਲਾਭ ਉਠਾਉਣ ਅਤੇ ਅਜਿਹੇ ਮੁਫ਼ਤ ਕੋਰਸ ਕਰਵਾ ਕੇ ਆਪਣੇ ਪਰਿਵਾਰ ਦੀ ਆਮਦਨ 'ਚ ਯੋਗਦਾਨ ਪਾ ਰਹੇ ਹਨ, ਜਿਸ ਦਾ ਸਾਰਾ ਖ਼ਰਚਾ ਸਮਾਰਟ ਸਿਟੀ ਵੱਲੋਂ ਚੁੱਕਿਆ ਜਾ ਰਿਹਾ ਹੈ, ਜਦਕਿ ਇਨ੍ਹਾਂ ਕੋਰਸਾਂ ਨੂੰ ਕਰਨ ਲਈ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਬਾਜ਼ਾਰ 'ਚ ਭੁਗਤਣੇ ਪੈਂਦੇ ਹਨ। ਹੁਨਰ ਵਿਕਾਸ ਦੇ ਤਹਿਤ ਕੁੱਲ 4 ਕੋਰਸ ਲਏ ਜਾ ਸਕਦੇ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।