ਮਾਤਾ ਚਿੰਤਪੂਰਨੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਨੈਸ਼ਨਲ ਹਾਈਵੇ ’ਤੇ ਵਾਪਰਿਆ ਵੱਡਾ ਹਾਦਸਾ

09/19/2023 5:39:34 PM

ਹੁਸ਼ਿਆਰਪੁਰ/ਊਨਾ (ਅਮਰੀਕ) : ਮਾਤਾ ਚਿੰਤਪੂਰਨੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮਖ਼ਬਰ ਹੈ। ਹੁਸ਼ਿਆਰਪੁਰ-ਚਿੰਤਪੂਰਨੀ ਮਾਰਗ ’ਤੇ ਗਗਰੇਟ ਨਜ਼ਦੀਕ ਸਥਿਤ ਇਕ ਨਾਮੀ ਰੈਸਟੋਰੈਂਟ ਤੋਂ 2 ਕਿਲੋਮੀਟਰ ਦੀ ਦੂਰੀ ’ਤੇ ਪਹਾੜੀ ਖਿਸਕਣ ਕਾਰਨ ਦਰੱਖਤ ਸੜਕ ਵਿਚਕਾਰ ਆ ਡਿੱਗਾ। ਇਸ ਕਾਰਨ ਹੁਸ਼ਿਆਰਪੁਰ-ਚਿੰਤਪੂਰਨੀ ਨੈਸ਼ਨਲ ਮੁੱਖ ਮਾਰਗ ਬੰਦ ਹੋ ਗਿਆ ਹੈ ਅਤੇ ਸੜਕ ਦੇ ਦੋਹਾਂ ਪਾਸੇ ਲੰਮਾ ਜਾਮ ਲੱਗ ਗਿਆ ਹੈ। ਹਾਲਾਂਕਿ ਇਸ ਦੌਰਾਨ ਲੋਕਾਂ ਵਲੋਂ ਖੁਦ ਹੀ ਆਪਣੇ ਪੱਧਰ ’ਤੇ ਸੜਕ ਨੂੰ ਸਾਫ ਕਰਨ ਲਈ ਯਤਨ ਆਰੰਭ ਦਿੱਤੇ ਗਏ। ਮੌਕੇ ਤੋਂ ਪ੍ਰਾਪਤ ਹੋਈ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਇਕ ਵੱਡਾ ਦਰੱਖਤ ਪਹਾੜੀ ਤੋਂ ਖਿਸਕਣ ਕਾਰਨ ਸੜਕ ਦੇ ਵਿਚਕਾਰ ਆ ਕੇ ਡਿੱਗਾ ਹੈ ਜਿਸ ਕਾਰਨ ਇਹ ਮੁੱਖ ਮਾਰਗ ਬੰਦ ਹੋ ਗਿਆ। ਇਥੇ ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ 37.98 ਲੱਖ ਪਰਿਵਾਰਾਂ ਲਈ ਵੱਡੀ ਖ਼ਬਰ, ਨਵੰਬਰ ਮਹੀਨੇ ਸ਼ੁਰੂ ਹੋਣ ਜਾ ਰਹੀ ਇਹ ਸਕੀਮ

PunjabKesari

ਇਥੇ ਇਹ ਵੀ ਦੱਸਣਯੋਗ ਹੈ ਕਿ ਅੱਜ ਮੰਗਲਵਾਰ ਦਾ ਦਿਨ ਹੋਣ ਕਾਰਨ ਵੱਡੀ ਗਿਣਤੀ ’ਚ ਸ਼ਰਧਾਲੂ ਮਾਤਾ ਚਿੰਤਪੂਰਨੀ ਜੀ ਦੇ ਦਰਬਾਰ ’ਚ ਨਤਮਸਤਕ ਹੋਣ ਲਈ ਜਾਂਦੇ ਹਨ ਅਤੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਹੋਣ ਕਾਰਨ ਸੜਕ ਦੇ ਦੋਹਾਂ ਪਾਸਿਆਂ ’ਤੇ ਇਕ ਵੱਡਾ ਜਾਮ ਲੱਗ ਗਿਆ ਹੈ। ਦੱਸਣਯੋਗ ਹੈ ਕਿ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹਿਮਾਚਲ ਦੇ ਕਈ ਹਿੱਸਿਆ ’ਚ ਭਿਆਨਕ ਹਾਲਾਤ ਪੈਦਾ ਹੋਏ ਸਨ ਅਤੇ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਸੀ। ਪਹਾੜਾਂ ’ਚ ਹੀ ਹੋਣ ਵਾਲੀ ਬਾਰਿਸ਼ ਅਤੇ ਬੱਦਲ ਫਟਣ ਕਾਰਨ ਪੰਜਾਬ ’ਚ ਵੀ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਸੀ। 

ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਦੋ ਧਿਰਾਂ ਵਿਚਾਲੇ ਝੜਪ ਤੋਂ ਬਾਅਦ ਚੱਲੀਆਂ ਗੋਲ਼ੀਆਂ

PunjabKesari

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News