ਚੰਡੀਗੜ੍ਹ ਵਾਸੀਆਂ ਲਈ ਜ਼ਰੂਰੀ ਖ਼ਬਰ, ਅੱਜ ਇਹ ਸੜਕਾਂ ਰਹਿਣਗੀਆਂ ਬੰਦ

Monday, May 27, 2024 - 10:24 AM (IST)

ਚੰਡੀਗੜ੍ਹ ਵਾਸੀਆਂ ਲਈ ਜ਼ਰੂਰੀ ਖ਼ਬਰ, ਅੱਜ ਇਹ ਸੜਕਾਂ ਰਹਿਣਗੀਆਂ ਬੰਦ

ਚੰਡੀਗੜ੍ਹ (ਨਵਿੰਦਰ) : ਚੰਡੀਗੜ੍ਹ ਨਗਰ ਨਿਗਮ ਪਾਈਪ ਲਾਈਨ ਜੋੜਨ ਦਾ ਕੰਮ ਕਰਵਾ ਰਿਹਾ ਹੈ। ਇਸ ਦੇ ਚਲਦੇ ਸੈਕਟਰ-39 ਤੋਂ ਹਾਊਸਿੰਗ ਬੋਰਡ ਚੌਂਕ ’ਤੇ ਐੱਮ. ਈ. ਐੱਸ. ਚੰਡੀਮੰਦਰ ਤੱਕ ਪਾਈਪ ਲਾਈਨ ਦਾ ਕੰਮ ਜਾਰੀ ਹੈ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : ਪੰਜਾਬ ’ਚ ਵਿਧਾਨ ਸਭਾ ਚੋਣਾਂ ਹਾਰਨ ਵਾਲੇ ਨੇਤਾ ਸੰਸਦ ’ਚ ਐਂਟਰੀ ਲਈ ਲਾ ਰਹੇ ਨੇ ਜ਼ੋਰ

ਇਸ ਨੂੰ ਦੇਖਦਿਆਂ ਹਾਊਸਿੰਗ ਬੋਰਡ ਚੌਂਕ ਨੂੰ ਜਾਣ ਵਾਲੀਆਂ ਸੜਕਾਂ 27 ਮਈ ਸਵੇਰੇ 10 ਤੋਂ ਲੈ ਕੇ ਰਾਤ 10 ਵਜੇ ਤੱਕ ਤਕਰੀਬਨ 12 ਘੰਟੇ ਲਈ ਬੰਦ ਰਹਿਣਗੀਆਂ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ CM ਮਾਨ ਦੇ ਅੱਜ 5 ਪ੍ਰੋਗਰਾਮ, ਜਾਣੋ ਪੂਰਾ ਸ਼ਡਿਊਲ (ਵੀਡੀਓ)

ਨਿਗਮ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸੋਮਵਾਰ ਸਵੇਰ 10 ਤੋਂ ਰਾਤ 10 ਵਜੇ ਤੱਕ ਉਕਤ ਸੜਕਾਂ ਤੋਂ ਨਾ ਲੰਘਿਆ ਜਾਵੇ। ਨਾਲ ਹੀ ਰਾਹਗੀਰਾਂ ਨੂੰ ਬਦਲਵਾਂ ਰਸਤਾ ਅਪਣਾਉਣ ਦੀ ਅਪੀਲ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


author

Babita

Content Editor

Related News