ਸੰਦੀਪ ਅੰਬੀਆਂ ਦੇ ਕਤਲ ਕਾਂਡ 'ਚ ਪੁਲਸ ਹੱਥ ਲੱਗੇ ਅਹਿਮ ਸੁਰਾਗ, ਗ੍ਰਿਫ਼ਤਾਰ ਮੁਲਜ਼ਮਾਂ ਤੋਂ ਖੁੱਲ੍ਹੀਆਂ ਹੋਰ ਪਰਤਾਂ
Saturday, May 28, 2022 - 03:27 PM (IST)
ਨਕੋਦਰ (ਪਾਲੀ)- ਥਾਣਾ ਸਦਰ ਅਧੀਨ ਆਉਂਦੇ ਪਿੰਡ ਮੱਲ੍ਹੀਆਂ ਖ਼ੁਰਦ ’ਚ ਚਲਦੇ ਕਬੱਡੀ ਟੂਰਨਾਮੈਂਟ ਦੌਰਾਨ ਨਾਮਵਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੰਦੀਪ ਕਤਲ ਕਾਂਡ ’ਚ ਜਲੰਧਰ ਦਿਹਾਤੀ ਪੁਲਸ ਨੇ ਪੰਜਾਬ ਸਮੇਤ ਬਾਹਰਲੇ ਸੂਬਿਆਂ ਦੀਆਂ ਜੇਲ੍ਹਾਂ ’ਚ ਬੰਦ ਨਾਮਵਰ ਸ਼ਾਰਪ ਸ਼ੂਟਰ ਗੈਂਗਸਟਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਮਾਮਲੇ ’ਚ ਨਾਮਜ਼ਦ ਕਰ ਕੁਝ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਕੀਤੀ ਸਖ਼ਤੀ ਨਾਲ ਪੁੱਛਗਿੱਛ ਕੀਤੀ। ਇਸ ਦੌਰਾਨ ਸਾਹਮਣੇ ਆਇਆ ਕਿ ਵਿਦੇਸ਼ਾਂ ’ਚ ਰਹਿੰਦੇ ਵਿਅਕਤੀਆਂ ਨੂੰ ਮੁੱਖ ਸਾਜ਼ਿਸ਼ਘਾੜਿਆਂ ਦੇ ਤੌਰ ’ਤੇ ਨਾਮਜ਼ਦ ਕਰਕੇ ਇਸ ਵੱਡੇ ਕਤਲ ਕਾਂਡ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਸੀ ਪਰ ਸੰਦੀਪ ਦੇ ਅੰਨ੍ਹੇਵਾਹ ਗੋਲ਼ੀਆਂ ਮਾਰਨ ਵਾਲੇ ਗੈਂਗਸਟਰਾਂ ਦਾ ਖ਼ੁਲਾਸਾ ਨਹੀਂ ਕੀਤਾ ਸੀ। ਉੱਥੇ ਹੀ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਕਬੱਡੀ ਟੂਰਨਾਮੈਂਟ ਦੌਰਾਨ ਸੰਦੀਪ ਦੇ ਨਾਮਵਰ ਸ਼ਾਰਪ ਸ਼ੂਟਰ ਗੈਂਗਸਟਰ ਪੁਨੀਤ, ਲੱਲੀ, ਵਿਕਾਸ ਮਾਹਲਾ ਅਤੇ ਹੈਰੀ ਨੇ ਅੰਨ੍ਹੇਵਾਹ ਗੋਲ਼ੀਆਂ ਮਾਰ ਕੇ ਕਤਲ ਕਰਨ ਉਪਰੰਤ ਸ਼ਰ੍ਹੇਆਮ ਫ਼ਰਾਰ ਹੋ ਗਏ ਸਨ ਜਦਕਿ ਸ਼ੂਟਰ ਵਿਕਾਸ ਮਾਹਲਾ ਨੂੰ ਦਿੱਲੀ ਪੁਲਸ ਨੇ ਜਲੰਧਰ ਦਿਹਾਤੀ ਪੁਲਸ ਦੀ ਇਨਪੁਟ ’ਤੇ ਬੀਤੇ ਦਿਨੀਂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਸ ਨੂੰ ਦਿਹਾਤੀ ਪੁਲਸ ਨੇ ਪ੍ਰੋਡਕਸ਼ਨ ਵਰੰਟ ’ਤੇ ਲਿਆ ਕੇ ਮਾਮਲੇ ’ਚ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਪੁਲਸ ਦੇ ਹੱਥ ਅਹਿਮ ਸੁਰਾਗ ਲੱਗੇ ।
ਹਮਲੇ ਦੌਰਾਨ ਇਕ ਸ਼ੂਟਰ ਦੇ ਵੀ ਲੱਗੀ ਸੀ ਗੋਲ਼ੀ
ਸੰਦੀਪ ਨੰਗਲ ਅੰਬੀਆਂ ਕਤਲ ਕਾਂਡ ’ਚ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਅਤੇ ਹੋਰ ਵਿਅਕਤੀਆਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਬੀਤੇ ਦਿਨੀਂ ਜਦੋਂ ਸੰਦੀਪ ’ਤੇ ਫਾਇਰਿੰਗ ਕੀਤੀ ਤਾਂ ਇਕ ਮੁਲਜ਼ਮ ਜਦੋਂ ਪਿਸਤੌਲ ’ਚ ਮੈਗਜ਼ੀਨ ਲੋਡ ਕਰਨ ਲੱਗਾ ਤਾਂ ਉਸ ਦੇ ਆਪਣੇ ਪੱਟ ’ਚ ਗੋਲ਼ੀ ਲੱਗ ਗਈ ਸੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਉਸ ਦੇ ਸਾਥੀ ਉਸ ਨੂੰ ਜ਼ਖ਼ਮੀ ਹਾਲਤ ’ਚ ਹੀ ਪੰਜਾਬ ਤੋਂ ਬਾਹਰ ਲੈ ਗਏ।
ਇਹ ਵੀ ਪੜ੍ਹੋ: ਫਿਲੌਰ ਵਿਖੇ ਪੰਜਾਬ ਪੁਲਸ ਅਕੈਡਮੀ ’ਚ ਡਰੱਗ ਰੈਕੇਟ ਦੇ ਮਾਮਲੇ ’ਚ ਆਇਆ ਨਵਾਂ ਮੋੜ, ਹੋ ਸਕਦੀ ਹੈ CBI ਜਾਂਚ
ਮਾਮਲੇ ਨੂੰ ਹੱਲ ਕਰਨ ਲਈ ਐੱਸ. ਆਈ. ਟੀ. ਕਰ ਰਹੀ ਹੈ ਸਖ਼ਤ ਮਿਹਨਤ
ਸੰਦੀਪ ਨੰਗਲ ਅੰਬੀਆਂ ਕਤਲ ਕਾਂਡ ਨੂੰ ਹੱਲ ਕਰਨਾ ਜਲੰਧਰ ਦਿਹਾਤੀ ਪੁਲਸ ਲਈ ਇਕ ਚੁਣੌਤੀ ਬਣਿਆ ਸੀ, ਜਿਸ ਨੂੰ ਹੱਲ ਕਰਨ ਲਈ ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਸਵਪਨ ਸ਼ਰਮਾ ਇਕ ਐੱਸ. ਆਈ. ਟੀ. ਟੀਮ ਗਠਿਤ ਕੀਤੀ ਗਈ, ਜਿਸ ਵਿਚ ਐੱਸ. ਪੀ. (ਡੀ.) ਕਮਲਪ੍ਰੀਤ ਸਿੰਘ ਚਾਹਲ, ਐੱਸ. ਪੀ. ਮਨਪ੍ਰੀਤ ਸਿੰਘ ਢਿੱਲੋਂ ਡੀ. ਐੱਸ. ਪੀ. (ਡੀ) ਹਰਵਿੰਦਰ ਸਿੰਘ, ਇੰਸਪੈਕਟਰ ਸੁਰਿੰਦਰਪਾਲ ਸਿੰਘ ਇੰਚਾਰਜ ਸੀ. ਆਈ. ਏ. ਅਤੇ ਸਦਰ ਥਾਣਾ ਮੁਖੀ ਨਕੋਦਰ ਸ਼ਾਮਲ ਕੀਤੇ ਸਨ। ਮਾਮਲੇ ’ਚ ਨਾਮਜ਼ਦ ਬਾਕੀ ਸ਼ੂਟਰਾਂ ਨੂੰ ਫੜਨ ਲਈ ਉਕਤ ਐੱਸ. ਆਈ. ਟੀ. ਟੀਮ ਪਿਛਲੇ ਕਈ ਦਿਨਾਂ ਤੋਂ ਪੰਜਾਬ ਸਮੇਤ ਬਾਹਰਲੇ ਸੂਬਿਆਂ ’ਚ ਆਪਣਾ ਜਾਲ ਵਿਛਾ ਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ।
ਸੰਦੀਪ ਕਤਲ ਮਾਮਲੇ ’ਚ 22 ਨਾਮਜ਼ਦ, 10 ਗ੍ਰਿਫ਼ਤਾਰ
ਜਲੰਧਰ ਦਿਹਾਤੀ ਪੁਲਸ ਨੇ ਉਕਤ ਮਾਮਲੇ ਵੱਖ-ਵੱਖ ਐਂਗਲਾਂ ਤੋਂ ਕੀਤੀ ਗੰਭੀਰਤਾ ਨਾਲ ਜਾਂਚ ਦੌਰਾਨ ਕੜੀ ਨਾਲ ਕੜੀ ਜੋੜਦਿਆਂ ਵੱਖ-ਵੱਖ ਜੇਲਾਂ ’ਚ ਬੰਦ ਗੈਂਗਸਟਰਾਂ ਅਤੇ ਵਿਦੇਸ਼ਾਂ ’ਚ ਰਹਿੰਦੇ ਮੁੱਖ ਸਾਜ਼ਿਸ਼-ਘਾੜਿਆਂ ਤੋਂ ਇਲਾਵਾ ਸ਼ੂਟਰਾਂ ਨੂੰ ਵਾਰਦਾਤ ਵਾਲੀ ਜਗ੍ਹਾ ਦੀ ਰੇਕੀ ਕਰਵਾਉਣ, ਮੌਕਾ-ਏ-ਵਾਰਦਾਤ ਤੋਂ ਭੱਜਣ ਲਈ ਗੱਡੀ ਅਤੇ ਹਥਿਆਰ ਮੁਹੱਈਆ ਕਰਾਉਣ ਵਿਚ ਮੱਦਦ ਕਰਨ ਵਾਲੇ ਹੋਰ ਵਿਅਕਤੀਆਂ ਸਮੇਤ ਹੁਣ ਤੱਕ ਇਕ ਕੁੜੀ ਸਮੇਤ 22 ਮੁਲਜ਼ਮਾਂ ਨੂੰ ਕਤਲ ਮਾਮਲੇ ’ਚ ਨਾਮਜ਼ਦ ਕਰਕੇ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ: ਘੱਲੂਘਾਰਾ ਨੂੰ ਧਿਆਨ 'ਚ ਰੱਖਦਿਆਂ DGP ਭਾਵਰਾ ਨੇ ਪੰਜਾਬ ਪੁਲਸ ਨੂੰ ਦਿੱਤੀਆਂ ਸਖ਼ਤ ਹਦਾਇਤਾਂ
ਇਹ ਹੋਈ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ
* ਫਤਿਹ ਸਿੰਘ ਉਰਫ਼ ਯੁਵਰਾਜ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਨਾਗਰੀ ਜ਼ਿਲ੍ਹਾ ਸੰਗਰੂਰ (ਗ੍ਰਿਫ਼ਤਾਰ)
* ਕੌਸ਼ਲ ਚੌਧਰੀ ਪੁੱਤਰ ਨੰਦ ਕਿਸ਼ੋਰ ਵਾਸੀ ਨਾਹਰਪੁਰ, ਹਰਿਆਣਾ (ਗ੍ਰਿਫ਼ਤਾਰ)
* ਜੁਝਾਰ ਸਿੰਘ ਉਰਫ ਸਿਮਰਨਜੀਤ ਸਿੰਘ ਉਰਫ ਸੰਨੀ ਉਰਫ ਗੈਂਗਸਟਰ ਪੁੱਤਰ ਜਗਦੀਸ਼ ਸਿੰਘ ਵਾਸੀ ਜੋਰਾ ਫਾਟਕ ਜ਼ਿਲਾ ਪੀਲੀਭੀਤ ਯੂ. ਪੀ. (ਗ੍ਰਿਫ਼ਤਾਰ)
* ਅਮਿਤ ਡਾਗਰ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਮਹੇਸ਼ਪੁਰ ਹਰਿਆਣਾ (ਗ੍ਰਿਫ਼ਤਾਰ)
* ਯਾਦਵਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਅਭੈਪੁਰ. ਜਿਲਾ ਪੀਲੀਭਤ ਯੂ.ਪੀ (ਗ੍ਰਿਫ਼ਤਾਰ)
* ਹਰਿੰਦਰ ਸਿੰਘ ਉਰਫ਼ ਫ਼ੌਜੀ ਪੁੱਤਰ ਤੇਜਵੀਰ ਸਿੰਘ ਉਰਫ ਤੇਜਾ ਸਿੰਘ ਵਾਸੀ ਪਿੰਡ ਕੁਤੁਬਪੁਰ ਉਤਰ ਪ੍ਰਦੇਸ਼ (ਗ੍ਰਿਫ਼ਤਾਰ)
* ਮਨਜੋਤ ਕੌਰ ਉਰਫ਼ ਜੋਤ ਪਤਨੀ ਫਤਿਹ ਸਿੰਘ ਵਾਸੀ ਗੋਵਿੰਦਪੁਰੀ ਨਾਗਰੀ ਜ਼ਿਲ੍ਹਾ ਸੰਗਰੂਰ (ਗ੍ਰਿਫ਼ਤਾਰ)
* ਰਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਰਤੀਆ ਜ਼ਿਲਾ ਮੋਗਾ (ਗ੍ਰਿਫ਼ਤਾਰ)
* ਸਚਿਨ ਕੁਮਾਰ ਦੁਲੀਆ ਪੁੱਤਰ ਸੁਖਬੀਰ ਸਿੰਘ ਵਾਸੀ ਪਿੰਡ ਜ਼ਿਲਾ ਅਲਵਰ ਰਾਜਸਥਾਨ (ਗ੍ਰਿਫ਼ਤਾਰ)
* ਵਿਕਾਸ ਮਹਾਲੇ ਪੁੱਤਰ ਰਣਜੀਤ ਸਿੰਘ ਵਾਸੀ ਧੰਨਵਾਪੁਰ ਜ਼ਿਲਾ ਗੁੜਗਾਓਂ ਹਰਿਆਣਾ (ਗ੍ਰਿਫ਼ਤਾਰ)
* ਹਰਜੀਤ ਸਿੰਘ ਉਰਫ਼ ਹੈਰੀ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਮੋੜ ਕਲਾਂ ਬਠਿੰਡਾ
* ਰਵਿੰਦਰ ਸਿੰਘ ਉਰਫ਼ ਹੈਰੀ ਪੁੱਤਰ ਉਰਫ ਗੱਟੂ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਗੋਪਾਲਪੁਰਾ ਰਾਜਪੁਰਾ
* ਪੁਨੀਤ ਕੁਮਾਰ ਉਰਫ਼ ਪੁਨੀਤ ਪੁੱਤਰ ਰਜਿੰਦਰ ਕੁਮਾਰ ਵਾਸੀ ਮੁਹੱਲਾ ਅਮਨ ਨਗਰ ਜਲੰਧਰ
* ਨਰਿੰਦਰ ਕੁਮਾਰ ਉਰਫ਼ ਲੱਲੀ ਪੁੱਤਰ ਸੁਭਾਸ਼ ਚੰਦਰ ਵਾਸੀ ਗੁੱਜਾਪੀਰ ਜਲੰਧਰ
* ਸਵਰਨ ਸਿੰਘ ਪੁੱਤਰ ਸੁਖਰਾਜ ਸਿੰਘ ਵਾਸੀ ਗੋਲਡਨ ਗੇਟ ਅੰਮ੍ਰਿਤਸਰ
* ਸੁਖਦੇਵ ਸਿੰਘ ਉਰਫ਼ ਸੁੱਖਾ ਪੁੱਤਰ ਨਾਇਬ ਸਿੰਘ ਉਰਫ ਗੁਰਨੈਬ ਸਿੰਘ ਵਾਸੀ ਪਿੰਡ ਦੁੰਣੀਕੇ ਮੋਗਾ ਹਾਲ ਵਾਸੀ ਕੈਨੇਡਾ
* ਸਨਾਵਰ ਸਿੰਘ ਢਿੱਲੋਂ ਪੁੱਤਰ ਬਲਵਿੰਦਰ ਸਿੰਘ ਢਿੱਲੋਂ ਵਾਸੀ ਬਰੈਂਪਟਨ ਕੈਨੇਡਾ
* ਰਮਨਦੀਪ ਸਿੰਘ ਉਰਫ਼ ਛੋਟੂ ਪੁੱਤਰ ਜੋਗਿੰਦਰ ਸਿੰਘ ਵਾਸੀ ਬਠਿੰਡਾ ਹਾਲ ਵਾਸੀ ਕੈਨੇਡਾ
* ਜਗਜੀਤ ਸਿੰਘ ਉਰਫ਼ ਗਾਂਧੀ ਮਲੇਸ਼ੀਆ
* ਗੌਰਵ ਪਤਿਆਲ ਉਰਫ਼ ਲੱਕੀ ਪੁੱਤਰ ਸੁਰਿੰਦਰ ਪਤਿਆਲ ਵਾਸੀ ਖੁੱਡਾ ਲਹੌਰਾ ਜ਼ਿਲ੍ਹਾ ਮੋਹਾਲੀ ਹਾਲ ਵਾਸੀ ਅਰਮਾਨੀਆ
* ਸਚਿਨ ਵਾਸੀ ਗੁੜਗਾਓਂ ਹਰਿਆਣਾ
* ਰਾਹੁਲ ਉਰਫ਼ ਸਾਬੂ ਪੁੱਤਰ ਸੂਰਜ ਵਾਸੀ ਗੁੜਗਾਓਂ ਹਰਿਆਣਾ ਆਦਿ ਦੇ ਖ਼ਿਲਾਫ਼ ਨਕੋਦਰ ਸਦਰ ਥਾਣੇ ’ਚ ਦਰਜ ਮਾਮਲੇ ’ਚ ਨਾਮਜ਼ਦ ਹਨ।
ਇਹ ਵੀ ਪੜ੍ਹੋ: ਜ਼ਿਮਨੀ ਚੋਣ ਨੂੰ ਲੈ ਕੇ ਸੰਗਰੂਰ ਹਲਕਾ ਚਰਚਾ 'ਚ, ਇਸ ਸੀਟ ਨੇ ਪੰਜਾਬ ਨੂੰ ਦਿੱਤੇ ਹਨ ਤਿੰਨ ਮੁੱਖ ਮੰਤਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ