ਨਾਜਾਇਜ਼ ਸਬੰਧਾਂ ਦੇ ਚਲਦਿਆਂ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ
Thursday, Oct 05, 2017 - 02:31 PM (IST)
ਬਰਨਾਲਾ — ਨਾਜਾਇਜ਼ ਸੰਬੰਧਾਂ ਦੇ ਚਲਦੇ ਇਕ ਔਰਤ ਵਲੋਂ ਆਪਣੇ ਪ੍ਰੇਮੀ ਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਐੱਸ. ਐੱਸ. ਪੀ. ਹਰਜੀਤ ਸਿੰਘ ਗਰੇਵਾਲ ਦੇ ਮੁਤਾਬਕ ਵੀਰਪਾਲ ਕੌਰ ਪਤਨੀ ਗੁਰਸੇਵਕ ਸਿੰਘ ਨਿਵਾਸੀ ਬਰਨਾਲਾ ਦੇ ਗੁਰਪ੍ਰੀਤ ਸਿੰਘ ਪੁੱਤਰ ਜਗਰੂਪ ਸਿੰਘ ਨਿਵਾਸੀ ਪਿੰਡ ਭੈਣੀ ਫੱਤਾ ਦੇ ਨਾਲ ਨਾਜਇਜ਼ ਸੰਬੰਧ ਸਨ। ਗੁਰਸੇਵਕ ਸਿੰਘ ਪਤਨੀ ਵੀਰਪਾਲ ਕੌਰ ਤੇ ਉਸ ਦੇ ਪ੍ਰੇਮੀ ਗੁਰਪ੍ਰੀਤ ਸਿੰਘ ਦੇ ਰਿਸ਼ਤੇ 'ਚ ਰੁਕਾਵਟ ਬਣ ਰਿਹਾ ਸੀ, ਜਿਸ ਕਾਰਨ ਇਨ੍ਹਾਂ ਨੇ ਮਿਲ ਕੇ ਗੁਰਸੇਵਕ ਨੂੰ ਰਸਤੇ 'ਚੋਂ ਹਟਾਉਣ ਦੀ ਯੋਜਨਾ ਬਣਾਈ। ਐੱਸ. ਐੱਸ. ਪੀ. ਨੇ ਦੱਸਿਆ ਕਿ 30 ਸੰਤਬਰ ਨੂੰ ਵੀਰਪਾਲ ਨੂੰ ਜਾਨ ਤੋਂ ਮਾਰਨ ਦੀ ਯੋਜਨਾ ਬਣਾਈ ਗਈ। ਉਸ ਨੇ ਆਪਣੇ ਪ੍ਰੇਮੀ ਗੁਰਪ੍ਰੀਤ ਸਿੰਘ ਤੇ ਉਸ ਦੇ ਸਾਥੀ ਹਰਦੀਪ ਸਿੰਘ ਪੁੱਤਰ ਮੰਦਰ ਸਿੰਘ ਨਿਵਾਸੀ ਪਿੰਡ ਭੈਣੀ ਫੱਤਾ ਤੇ ਇਕ ਹੋਰ ਅਣਪਛਾਤੇ ਵਿਅਕਤੀ ਨੂੰ ਆਪਣੇ ਘਰ ਬੁਲਾਇਆ। ਪਹਿਲਾਂ ਤੋਂ ਹੀ ਬਣਾਈ ਯੋਜਨਾ ਦੇ ਮੁਤਾਬਕ ਜਦ ਗੁਰਸੇਵਕ ਸਿੰਘ ਸ਼ਾਮ ਨੂੰ ਘਰ ਵਾਪਸ ਆਇਆ ਤਾਂ ਵੀਰਪਾਲ ਕੌਰ ਤੇ ਉਸ ਦੇ ਪ੍ਰੇਮੀ ਗੁਰਪ੍ਰੀਤ ਸਿੰਘ ਤੇ ਹੋਰ ਦੋ ਲੋਕਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਨਾਲ ਹੀ ਉਸ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ। ਐੱਸ. ਐੱਸ. ਪੀ. ਨੇ ਦੱਸਿਆ ਕਿ ਘਟਨਾ ਤੋਂ ਬਾਅਦ ਗੁਰਪ੍ਰੀਤ ਸਿੰਘ ਤੇ ਹਰਦੀਪ ਸਿੰਘ ਗੁਰਸੇਵਕ ਸਿੰਘ ਦੀ ਲਾਸ਼ ਠਿਕਾਣੇ ਲਗਾਉਣ ਲਈ ਆਪਣੇ ਬਾਈਕ 'ਤੇ ਜਾ ਰਹੇ ਸਨ ਕਿ ਪਿੰਡ ਖੁੱਡੀਕਲਾਂ 'ਚ ਪਟਵਾਰਖਾਨੇ ਦੇ ਕੋਲ ਬਾਈਕ ਤੋਂ ਗੁਰਸੇਵਕ ਸਿੰਘ ਦੀ ਲਾਸ਼ ਢਿੱਗ ਗਈ। ਇਸ ਕਾਰਨ ਦੋਸ਼ੀ ਘਬਰਾ ਗਏ ਤੇ ਲਾਸ਼ ਉਥੇ ਛੱਡ ਕੇ ਫਰਾਰ ਹੋ ਗਏ। ਦੋਸ਼ੀ ਦੀ ਇਹ ਸਾਰੀ ਹਰਕਤ ਨੇੜੇ ਸਥਿਤ ਗੁਰਦੁਆਰਾ ਸਾਹਿਬ ਦੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਜਦ ਪਤਨੀ ਵੀਰਪਾਲ ਕੌਰ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸਾਰੀ ਯੋਜਨਾ ਦਾ ਖੁਲਾਸਾ ਕਰ ਦਿੱਤਾ। ਐੱਸ. ਐੱਸ. ਪੀ. ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਵੀਰਪਾਲ, ਗੁਰਪ੍ਰੀਤ, ਹਰਦੀਪ ਸਿੰਘ ਤੇ ਅਣਪਛਾਤੇ ਵਿਅਕਤੀ 'ਤੇ ਕੇਸ ਦਰਜ ਕਰ ਲਿਆ ਗਿਆ ਹੈ।
