ਨਗਰ ਕੌਂਸਲ ਨੇ ਨਾਜਾਇਜ਼ ਕਬਜ਼ੇ ਹਟਾਏ

Thursday, Apr 05, 2018 - 08:19 AM (IST)

ਨਗਰ ਕੌਂਸਲ ਨੇ ਨਾਜਾਇਜ਼ ਕਬਜ਼ੇ ਹਟਾਏ

ਮਲੋਟ (ਕਾਠਪਾਲ, ਜੱਜ) - ''ਸਾਮਾਨ ਅੰਦਰ ਰੱਖ ਲਓ ਬਾਈ ਜੀ, ਕਮੇਟੀ ਵਾਲੇ ਹਨ''। ਇਹ ਸ਼ਬਦ ਤਹਿਸੀਲ ਰੋਡ ਅਤੇ ਕੋਰਟ ਰੋਡ 'ਤੇ ਉਸ ਸਮੇਂ ਗੂੰਜ ਉੱਠੇ, ਜਦੋਂ ਟਰੈਫਿਕ ਪੁਲਸ ਦੇ ਸਹਿਯੋਗ ਨਾਲ ਨਗਰ ਕੌਂਸਲ ਤੋਂ ਨਾਜਾਇਜ਼ ਕਬਜ਼ੇ ਹਟਾਉਣ ਆਏ ਅਧਿਕਾਰੀਆਂ ਤੋਂ ਬਚਣ ਲਈ ਦੁਕਾਨਦਾਰਾਂ ਨੇ ਦੂਜੇ ਦੁਕਾਨਦਾਰਾਂ ਨੂੰ ਦੱਸਣ ਲਈ ਰੌਲਾ ਪਾ ਕੇ ਦੱਸਿਆ। ਜਾਣਕਾਰੀ ਅਨੁਸਾਰ ਏ. ਐੱਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਸੜਕਾਂ 'ਤੇ ਆਪਣਾ ਹੀ ਅਧਿਕਾਰ ਸਮਝ ਕੇ ਸਾਮਾਨ ਰੱਖਦੇ ਸਨ, ਜਿਸ ਨਾਲ ਅਕਸਰ ਹੀ ਬਾਜ਼ਾਰਾਂ 'ਚ ਟਰੈਫਿਕ ਜਾਮ ਲੱਗ ਜਾਂਦਾ ਸੀ ਪਰ ਅੱਜ ਨਗਰ ਕੌਂਸਲ, ਮਲੋਟ ਨੇ ਦੁਕਾਨਾਂ ਦੇ ਬਾਹਰੋਂ ਸੜਕਾਂ ਤੋਂ ਸਾਮਾਨ ਚੁੱਕਵਾ ਕੇ ਟਰੈਫਿਕ ਵਿਵਸਥਾ ਨੂੰ ਸੁਚਾਰੂ ਰੂਪ 'ਚ ਚਾਲੂ ਰੱਖਣ ਲਈ ਨਗਰ ਕੌਂਸਲ ਨੇ ਭਾਰੀ ਸਹਿਯੋਗ ਦਿੱਤਾ ਹੈ। ਇਸ ਸਮੇਂ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਤਹਿਸੀਲ ਰੋਡ, ਕੋਰਟ ਰੋਡ ਆਦਿ ਪ੍ਰਮੁੱਖ ਬਾਜ਼ਾਰਾਂ ਦੀਆਂ ਦੁਕਾਨਾਂ ਦੇ ਬਾਹਰੋਂ ਨਾਜਾਇਜ਼ ਕਬਜ਼ੇ ਹਟਾਏ ਗਏ ਹਨ। ਇਹ ਮੁਹਿੰਮ ਲਗਾਤਾਰ ਇਸੇ ਤਰ੍ਹਾਂ ਚੱਲੇਗੀ ਅਤੇ ਲਗਾਤਾਰ ਦੁਕਾਨਾਂ ਦੇ ਬਾਹਰੋਂ ਨਾਜਾਇਜ਼ ਕਬਜ਼ੇ ਹਟਾਏ ਜਾਣਗੇ। ਜੇਕਰ ਕੋਈ ਦੁਕਾਨਦਾਰ ਦੁਬਾਰਾ ਦੁਕਾਨਾਂ ਦੇ ਬਾਹਰ ਸਾਮਾਨ ਰੱਖਦਾ ਹੈ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਨਗਰ ਕੌਂਸਲ ਦੇ ਨਿਰਭੈਅ ਸਿੰਘ ਜੇ. ਈ., ਗੁਰਵਿੰਦਰ ਸਿੰਘ, ਸਰਬਜੀਤ ਸਿੰਘ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ ਤੋਂ ਇਲਾਵਾ ਪੰਜਾਬ ਪੁਲਸ ਦੇ ਹਰਪਾਲ ਸਿੰਘ, ਪਰਮਜੀਤ ਸਿੰਘ, ਹਰਿੰਦਰ ਸਿੰਘ, ਕਸ਼ਮੀਰ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।


Related News