ਖੰਨਾ : ਘਰ ਵਿਚ ਰੱਖੀ ਭਾਰੀ ਮਾਤਰਾ ''ਚ ਨਾਜਾਇਜ਼ ਸ਼ਰਾਬ ਬਰਾਮਦ

Wednesday, Mar 21, 2018 - 06:01 PM (IST)

ਖੰਨਾ (ਸੁਨੀਲ, ਬਿਪਨ) : ਪੁਲਸ ਜ਼ਿਲਾ ਖੰਨਾ ਦੇ ਐੱਸ.ਐੱਸ.ਪੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਪੁਲਸ ਨੂੰ ਬੁੱਧਵਾਰ ਫਿਰ ਇਕ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਸ ਨੇ ਇਕ ਘਰ ਵਿਚ ਲੁਕਾ ਕੇ ਰੱਖੀਆਂ ਨਜਾਇਜ਼ ਸ਼ਰਾਬ ਦੀਆਂ 14280 ਬੋਤਲਾਂ ਬਰਾਮਦ ਕੀਤੀਆਂ ਹਨ। ਜਦਕਿ ਦੋ ਕਥਿਤ ਦੋਸ਼ੀ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਰਹੇ। ਪੁਲਸ ਨੇ ਦੋਸ਼ੀਆਂ ਖਿਲਾਫ ਐਕਸਾਈਜ਼ ਐਕਟ ਦੀ ਧਾਰਾ 61-1-14 ਦੇ ਅਧੀਨ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਐੱਸ. ਐੱਸ. ਪੀ ਮਾਹਲ ਨੇ ਦੱਸਿਆ ਕਿ ਡੀ. ਐੱਸ. ਪੀ ਖੰਨਾ ਜਗਵਿੰਦਰ ਸਿੰਘ, ਇੰਸਪੈਕਟਰ ਵਿਨੋਦ ਕੁਮਾਰ ਮੁੱਖ ਅਫਸਰ ਥਾਣਾ ਸਦਰ ਖੰਨਾ ਦੀ ਨਿਗਰਾਨੀ ਹੇਠ ਏ. ਐੱਸ. ਆਈ ਬਲਵੀਰ ਸਿੰਘ ਇੰਚਾਰਜ ਚੌਕੀ ਈਸੜੂ ਦੀ ਪੁਲਸ ਪਾਰਟੀ ਨੇ ਸ਼ੱਕੀ ਪੁਰਸ਼ਾਂ/ਵਹੀਕਲਾਂ ਦੀ ਚੈਕਿੰਗ ਸਬੰਧੀ ਸਾਹਮਣੇ ਬੱਸ ਅੱਡਾ ਨਸਰਾਲੀ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਵਕਤ ਕਰੀਬ ਦੁਪਹਿਰ 02:30 ਵਜੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕੁਲਵਿੰਦਰ ਸਿੰਘ ਪੁੱਤਰ ਨਾਥ ਸਿੰਘ ਅਤੇ ਗੁਰਮੇਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਹੋਲ ਥਾਣਾ ਸਦਰ ਖੰਨਾ ਨੇ ਆਪਣੇ ਘਰ ਦੇ ਵਿਹੜੇ ਵਿਚ ਤਰਪਾਲ ਹੇਠਾਂ ਭਾਰੀ ਮਾਤਰਾ ਵਿਚ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਰੱਖੀਆਂ ਹੋਈਆਂ ਹਨ। ਜਿਸ 'ਤੇ ਪੁਲਸ ਪਾਰਟੀ ਨੇ ਤੁਰੰਤ ਗੁਰਮੇਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਹੋਲ ਦੇ ਘਰ ਰੇਡ ਕੀਤੀ ਤਾਂ ਦੋਸ਼ੀ ਮੌਕੇ ਤੋਂ ਭੱਜ ਗਏ। ਘਰ ਦੀ ਤਲਾਸ਼ੀ ਲੈਣ 'ਤੇ ਵਿਹੜੇ ਵਿਚ ਤਰਪਾਲ ਹੇਠਾਂ ਲੁਕਾ ਕੇ  ਰੱਖੀ ਦੇਸੀ ਸ਼ਰਾਬ ਨਜਾਇਜ਼ ਲਾਜਵਾਬ ਸੌਂਫੀ, ਰਸਭਰੀ, ਰਾਝਾਂ ਸੌਫੀ, ਅਸਲੀ ਸੰਤਰਾ ਮਾਰਕੇ ਦੀਆਂ 1156 ਪੇਟੀਆਂ ਅਤੇ  ਅੰਗਰੇਜੀ ਸ਼ਰਾਬ ਮਾਰਕਾ ਚੀਅਰਸ ਦੀਆਂ 34 ਪੇਟੀਆਂ ਕੁੱਲ 1190 ਪੇਟੀਆਂ (14280 ਬੋਤਲਾਂ) ਬਰਾਮਦ ਕੀਤੀਆਂ। ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News