ਨਾਜਾਇਜ਼ ਉਸਾਰੀਆਂ ਦਾ ਮਾਮਲਾ, ਕੈਪਟਨ ਨੇ ਫਿਰ ਰੋਕੇ ਸਿੱਧੂ ਦੇ ਕਦਮ

07/12/2018 7:04:29 PM

ਜਲੰਧਰ (ਖੁਰਾਣਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੇ ਫੈਸਲੇ ਨੂੰ ਪਲਟਦਿਆਂ ਹੋਇਆਂ ਜਲੰਧਰ ਵਿਚ ਨਾਜਾਇਜ਼ ਉਸਾਰੀਆਂ ਅਤੇ ਕਾਲੋਨੀਆਂ ਬਨਾਉਣ ਵਾਲਿਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਵਿਜੀਲੈਂਸ ਜਾਂਚ 'ਤੇ ਰੋਕ ਲਗਾ ਦਿੱਤੀ ਹੈ ਅਤੇ ਬਾਕੀ ਇਮਾਰਤਾਂ ਨੂੰ ਕੰਪਾਊਂਡ ਕਰਨ ਦੇ ਹੁਕਮ ਦਿੱਤੇ ਹਨ। ਇਹ ਰਾਹਤ ਅੱਜ ਮੁੱਖ ਮੰਤਰੀ ਵਲੋਂ ਚੰਡੀਗੜ੍ਹ ਵਿਚ ਜਲੰਧਰ ਦੇ ਸਾਂਸਦ, ਮੇਅਰ ਅਤੇ ਵਿਧਾਇਕਾਂ ਨਾਲ ਬੈਠਕ ਦੌਰਾਨ ਦਿੱਤੀ। 
ਇਸ ਦੇ ਨਾਲ ਹੀ ਨਗਰ-ਨਿਗਮ ਨੂੰ ਵੀ ਨਾਜਾਇਜ਼ ਉਸਾਰੀਆਂ ਦੀ ਤੋੜ-ਭੰਨ ਕਰਨ ਤੋਂ ਰੋਕਿਆ ਗਿਆ ਹੈ। ਇਸ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਜਿਹੜੀਆਂ ਇਮਾਰਤਾਂ ਬਿਲਕੁਲ ਹੀ ਨਾਜਾਇਜ਼ ਹਨ, ਉਨ੍ਹਾਂ 'ਤੇ ਕਾਰਵਾਈ ਜ਼ਰੂਰ ਹੋਵੇਗੀ। ਬੈਠਕ ਦੌਰਾਨ ਆਸਾਨ ਵਨ ਟਾਈਮ ਸੈਟੇਲਮੈਂਟ ਪਾਲਿਸੀ ਅਤੇ ਆਸਾਨ ਐੱਨ. ਓ. ਸੀ. ਪਾਲਿਸੀ ਲਿਆਉਣ ਦਾ ਵੀ ਭਰੋਸਾ ਦਿੱਤਾ ਗਿਆ।


Related News