ਰੇਤ ਦੀ ਨਾਜਾਇਜ਼ ਖੋਦਾਈ ਕਰਦਾ ਕਾਬੂ
Tuesday, Jan 09, 2018 - 06:15 PM (IST)

ਮੇਹਟੀਆਣਾ (ਸੰਜੀਵ)— ਥਾਣਾ ਮੇਹਟੀਆਣਾ ਦੀ ਪੁਲਸ ਨੇ ਨਾਜਾਇਜ਼ ਖੋਦਾਈ ਕਰਨ ਦੇ ਦੋਸ਼ 'ਚ ਇਕ ਟਰੈਕਟਰ ਚਾਲਕ ਹਰਿੰਦਰ ਸਾਹਨੀ ਵਾਸੀ ਅਸਲਾਮਾਬਾਦ ਨੂੰ ਕਾਬੂ ਕਰਕੇ ਟਰੈਕਟਰ-ਟਰਾਲੀ ਕਬਜੇ ਵਿਚ ਲੈ ਲਈ ਹੈ। ਮਾਈਨਿੰਗ ਅਧਿਕਾਰੀ ਅਵਤਾਰ ਸਿੰਘ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਪਿੰਡ ਸਲੇਰਨ ਦੇ ਕੋਲ ਕੀਤੀ ਗਈ ਨਾਕਾਬੰਦੀ ਦੌਰਾਨ ਉਥੋਂ ਲੰਘ ਰਹੀ ਉਕਤ ਰੇਤ ਨਾਲ ਭਰੀ ਟਰੈਕਟਰ-ਟਰਾਲੀ ਨੂੰ ਰੋਕ ਕੇ ਜਦੋਂ ਲੋੜੀਂਦੇ ਦਸਤਾਵੇਜ਼ ਮੰਗੇ ਤਾਂ ਚਾਲਕ ਦਸਤਾਵੇਜ਼ ਨਹੀਂ ਦਿਖਾ ਸਕਿਆ। ਮਾਈਨਿੰਗ ਅਧਿਕਾਰੀ ਦੀ ਸ਼ਿਕਾਇਤ ਉਪਰੰਤ ਪੁਲਸ ਨੇ ਟਰੈਕਟਰ ਚਾਲਕ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।