ਪਤੀ ਦੀਆਂ ਘਟੀਆ ਕਰਤੂਤਾਂ ਨੂੰ ਨਾ ਸਹਾਰ ਸਕੀ ਪਤਨੀ, ਚੁੱਕਿਆ ਖ਼ੌਫ਼ਨਾਕ ਕਦਮ

Friday, Oct 09, 2020 - 06:18 PM (IST)

ਪਤੀ ਦੀਆਂ ਘਟੀਆ ਕਰਤੂਤਾਂ ਨੂੰ ਨਾ ਸਹਾਰ ਸਕੀ ਪਤਨੀ, ਚੁੱਕਿਆ ਖ਼ੌਫ਼ਨਾਕ ਕਦਮ

ਫ਼ਿਰੋਜ਼ਪੁਰ (ਕੁਮਾਰ): ਇਕ ਕਰੀਬ 25 ਸਾਲਾ ਵਿਆਹੁਤਾ ਜਨਾਨੀ ਨੇ ਆਪਣੇ ਪਤੀ ਦੇ ਨਾਜ਼ਾਇਜ਼ ਸਬੰਧਾਂ ਤੋਂ ਤੰਗ ਆ ਕੇ ਸਲਫ਼ਾਸ ਦੀਆਂ ਗੋਲੀਆਂ ਖ਼ਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਆਰਿਫ ਦੀ ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ 'ਤੇ ਉਸ ਦੇ ਪਤੀ ਅਤੇ ਸਹੁਰੇ ਦੇ ਖ਼ਿਲਾਫ 306 ਆਈ.ਪੀ.ਸੀ. ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ :ਜਿਗਰੀ ਯਾਰ ਹੀ ਬਣੇ ਦੁਸ਼ਮਣ, ਆਫ਼ਿਸ ਬੈਠਣ ਤੋਂ ਕੀਤਾ ਮਨ੍ਹਾਂ ਤਾਂ ਕਰ ਦਿੱਤਾ ਕਾਰਾ

ਥਾਣਾ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਜਗਸੀਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੋਸ਼ ਲਗਾਇਆ ਹੈ ਕਿ ਮ੍ਰਿਤਕਾ ਦੇ ਪਤੀ ਸੋਨੂੰ ਦੇ ਕਿਸੇ ਹੋਰ ਕੁੜੀ ਦੇ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਉਸ ਦੇ ਸਹੁਰੇ ਘਰ 'ਚ ਕਲੇਸ਼ ਰਹਿੰਦਾ ਸੀ ਅਤੇ ਆਪਣੇ ਪਤੀ ਸੋਨੂੰ ਅਤੇ ਸਹੁਰੇ ਕਸ਼ਮੀਰ ਸਿੰਘ ਤੋਂ ਤੰਗ ਆ ਕੇ ਜਨਾਨੀ ਨੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਬਿਆਨਾਂ 'ਤੇ ਮ੍ਰਿਤਕਾ ਦੇ ਪਤੀ ਸੋਨੂੰ ਅਤੇ ਸਹੁਰਾ ਕਸ਼ਮੀਰ ਸਿੰਘ ਦੇ ਖ਼ਿਲਾਫ ਮੁਕੱਦਮਾ ਦਰਜ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :3 ਮਾਸੂਮ ਬੱਚਿਆਂ ਨੂੰ ਮਾਰਨ ਉਪਰੰਤ ਪਿਤਾ ਨੇ ਖ਼ੁਦ ਵੀ ਲਿਆ ਫਾਹਾ, ਰਿਸ਼ਤੇਦਾਰਾਂ ਪ੍ਰਤੀ ਜ਼ਾਹਰ ਕੀਤੀ ਇਹ ਨਰਾਜ਼ਗੀ


author

Shyna

Content Editor

Related News