ਨਾਜਾਇਜ਼ ਸਬੰਧਾਂ ਦੇ ਸ਼ੱਕ ਨੂੰ ਲੈ ਕੇ ਪਤੀ ਵਲੋਂ ਪਤਨੀ ਅਤੇ ਸੱਸ ਦੀ ਕੁੱਟਮਾਰ

Wednesday, Sep 02, 2020 - 02:27 PM (IST)

ਨਾਜਾਇਜ਼ ਸਬੰਧਾਂ ਦੇ ਸ਼ੱਕ ਨੂੰ ਲੈ ਕੇ ਪਤੀ ਵਲੋਂ ਪਤਨੀ ਅਤੇ ਸੱਸ ਦੀ ਕੁੱਟਮਾਰ

ਜ਼ੀਰਾ (ਗੁਰਮੇਲ ਸੇਖ਼ਵਾ): ਥਾਣਾ ਮਖੂ ਅਧੀਨ ਪੈਂਦੇ ਪਿੰਡ ਬਹਿਕ ਗੁੱਜਰਾ ਵਿਖੇ ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਨੂੰ ਲੈ ਕੇ ਪਤੀ ਵਲੋਂ ਆਪਣੀ ਪਤਨੀ ਨਾਲ ਕੁੱਟਮਾਰ ਕੀਤੀ ਗਈ ਅਤੇ ਜਦ ਉਸ ਦੀ ਸੱਸ ਆਪਣੀ ਧੀ ਨੂੰ ਲੈਣ ਆਈ ਤਾਂ ਦੋਸ਼ੀ ਨੇ ਆਪਣੀ ਸੱਸ ਦੀ ਵੀ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ।

ਇਹ ਵੀ ਪੜ੍ਹੋ: ਸੁਖਬੀਰ ਸਿੰਘ ਬਾਦਲ ਨੇ ਕੀਤੀ ਸਕਾਲਰਸ਼ਿਪ ਘੁਟਾਲਾ ਮਾਮਲੇ 'ਚ ਸੀ.ਬੀ.ਆਈ. ਜਾਂਚ ਦੀ ਮੰਗ

ਇਸ ਸਬੰਧੀ ਪੁਲਸ ਨੇ ਪੀੜਤ ਵਿਆਹੁਤਾ ਦੇ ਬਿਆਨਾਂ 'ਤੇ ਦੋਸ਼ੀ ਪਤੀ ਦੇ ਖਿਲਾਫ਼ ਕੁੱਟਮਾਰ ਕਰਨ ਦੀ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਥਾਣਾ ਮਖੂ ਦੇ ਸਹਾਇਕ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਸ਼ਿਕਾਇਤਕਰਤਾ ਕਾਜਲ ਪਤਨੀ ਗੁਰਦੇਵ ਸਿੰਘ ਵਾਸੀ ਬਹਿਕ ਗੁੱਜਰਾ ਨੇ ਦੱਸਿਆ ਕਿ ਉਸਦੇ ਪਤੀ ਗੁਰਦੇਵ ਸਿੰਘ ਪੁੱਤਰ ਬੂਟਾ ਸਿੰਘ ਨੇ ਬੀਤੀ ਦਿਨ ਉਸਦੇ ਨਾਲ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ, ਜਦ ਉਸਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਤਾਂ ਸ਼ਾਮ ਵੇਲੇ ਉਸਦੀ ਮਾਂ ਪਾਲੋ ਉਸਨੂੰ ਲੈਣ ਆਈ ਤਾਂ ਉਸਦੇ ਪਤੀ ਨੇ ਉਸਦੀ ਮਾਂ ਨਾਲ ਵੀ ਝਗੜਾ ਕਰਕੇ ਵੀ ਜ਼ਖ਼ਮੀ ਕਰ ਦਿੱਤਾ, ਜਿਸ ਉਪਰੰਤ ਕਾਜਲ ਅਤੇ ਪਾਲੋ ਨੂੰ ਇਲਾਜ ਦੇ ਲਈ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ।

ਇਹ ਵੀ ਪੜ੍ਹੋ: ਜੇਕਰ ਕੈਪਟਨ ਅਮਰਿੰਦਰ ਸਿੰਘ ਤੋਂ ਸਥਿਤੀ ਨਹੀਂ ਸੰਭਾਲੀ ਜਾਂਦੀ ਤਾਂ ਅਸਤੀਫ਼ਾ ਦੇਣ: ਸੁਖਬੀਰ ਬਾਦਲ

ਪੀੜਤਾ ਨੇ ਦੱਸਿਆ ਕਿ ਗੁਰਦੇਵ ਸਿੰਘ ਨੂੰ ਸ਼ੱਕ ਹੈ ਕਿ ਕਾਜਲ ਦੇ ਮੱਲਾਂਵਾਲਾ 'ਚ ਕਿਸੇ ਨਾਲ ਨਾਜਾਇਜ਼ ਸਬੰਧ ਹੈ, ਜਿਸ ਸ਼ੱਕ ਦੀ ਵਜ੍ਹਾ ਨੂੰ ਲੈ ਕੇ ਉਸਨੇ ਉਕਤ ਘਟਨਾ ਨੂੰ ਅੰਜਾਮ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਕਾਜਲ ਦੇ ਬਿਆਨਾਂ 'ਤੇ ਦੋਸ਼ੀ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।


author

Shyna

Content Editor

Related News