ਨਾਜਾਇਜ਼ ਮਾਈਨਿੰਗ ਰੋਕਣ ਗਏ ਅਧਿਕਾਰੀ ਨੂੰ ਬੰਨ੍ਹ ਕੇ ਕੁੱਟਿਆ, ਗਲੇ 'ਚ ਕੱਪੜਾ ਪਾ ਕੇ ਕੀਤੀ ਖਿੱਚ ਧੂਹ

Thursday, May 20, 2021 - 07:29 PM (IST)

ਨਾਜਾਇਜ਼ ਮਾਈਨਿੰਗ ਰੋਕਣ ਗਏ ਅਧਿਕਾਰੀ ਨੂੰ ਬੰਨ੍ਹ ਕੇ ਕੁੱਟਿਆ, ਗਲੇ 'ਚ ਕੱਪੜਾ ਪਾ ਕੇ ਕੀਤੀ ਖਿੱਚ ਧੂਹ

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)- ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅਧੀਨ ਆਉਂਦੇ ਥਾਣਾ ਫੱਤੂਢੀਂਗਾ ਦੇ ਮੰਡ ਖੇਤਰ ਵਿਚ ਕੁਝ ਵਿਅਕਤੀਆਂ ਵੱਲੋਂ ਕੀਤੀ ਜਾ ਰਹੀ ਮਿੱਟੀ ਦੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਗਏ ਮਹਿਕਮੇ ਦੇ ਅਧਿਕਾਰੀਆਂ ਨੂੰ ਲੋਕਾਂ ਵੱਲੋਂ ਬੰਨ੍ਹ ਕੇ ਕੁੱਟਮਾਰ ਕਰ ਦਿੱਤੀ ਗਈ। ਇਸ ਦੀ ਇਕ ਵੀਡੀਓ ਸ਼ੋਸ਼ਲ ਮੀਡੀਆ ਉਤੇ ਵਾਇਰਲ ਹੋਣ ਦੇ ਬਾਅਦ ਥਾਣਾ ਫੱਤੂਢੀਂਗਾ ਦੀ ਐੱਸ. ਐੱਚ. ਓ. ਸੋਨਮਦੀਪ ਕੌਰ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਾਇਰਲ ਹੋਈ ਵੀਡੀਓ ਵਿੱਚ ਮਾਈਨਿੰਗ ਕਰ ਰਹੇ ਵਿਅਕਤੀਆਂ ਵੱਲੋਂ ਸ਼ਰੇਆਮ ਇਹ ਕਹਿ ਕੇ ਅਧਿਕਾਰੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਸਾਡੀ ਤਾਂ ਡੀ. ਜੀ. ਪੀ. ਪੁਲਸ ਨਾਲ ਸਿੱਧੀ ਗੱਲਬਾਤ ਹੈ ਅਤੇ ਤੈਨੂੰ ਸਬਕ ਸਿਖਾ ਦਿਆਂਗੇ। 

ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਦੀ ਸ਼ਿਕਾਰ ਹੋਈ ਕੁੜੀ ਦੀ ਮਾਂ ਆਈ ਮੀਡੀਆ ਸਾਹਮਣੇ, ਦੱਸੀਆਂ ਹੈਰਾਨੀਜਨਕ ਗੱਲਾਂ

ਇਸ ਬਾਰੇ ਥਾਣਾ ਫੱਤੂਢੀਂਗਾ ਦੇ ਮੁਖੀ ਮੈਡਮ ਸੋਨਮਦੀਪ ਕੌਰ ਨੇ ਦੱਸਿਆ ਕਿ ਮੁਲਜ਼ਮਾਂ ਦੇ ਵਿਰੁੱਧ ਮਾਈਨਿੰਗ ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਅਧਿਕਾਰੀ ਦੀ ਕੁੱਟਮਾਰ ਦੀ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਦ ਇਕ ਅਧਿਕਾਰੀ ਉਕਤ ਸਥਾਨ ਅਤੇ ਚੈਕਿੰਗ ਲਈ ਪਹੁੰਚੇ ਤਾਂ ਕੁਝ ਨਿਯਮਾਂ ਦੇ ਉਲਟ ਕੰਮ ਚਲਦਾ ਵੇਖ ਕੇ ਉਨ੍ਹਾਂ ਨੂੰ ਰੋਕਿਆ ਅਤੇ ਕਾਰਵਾਈ ਦੀ ਗੱਲ ਕੀਤੀ ਤਾਂ ਇਸ ਦੌਰਾਨ 4 -5 ਵਿਅਕਤੀ ਅਧਿਕਾਰੀਆਂ ਨਾਲ ਭਿੜ ਗਏ ਅਤੇ ਗਾਲੀ ਗਲੋਚ ਅਤੇ ਬੰਨ੍ਹ ਕੇ ਕੁੱਟਮਾਰ ਕੀਤੀ। ਅਧਿਕਾਰੀ ਦੇ ਗਲ ਵਿੱਚ ਕੱਪੜਾ ਪਾ ਉਸ ਦੀ ਖਿੱਚ ਧੂਹ ਕੀਤੀ ਗਈ। ਪੁਲਸ ਵੱਲੋਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ ।

PunjabKesari

ਦੂਜੇ ਪਾਸੇ ਮਾਈਨਿੰਗ ਮਹਿਕਮੇ ਦੇ ਅਧਿਕਾਰੀਆਂ ਨਾਲ ਤਕਰਾਰ ਦੀ ਵੀਡੀਓ ਨੇ ਜਿੱਥੇ ਕਾਨੂੰਨ ਵਿਵਸਥਾ ਵਿੱਚ ਲੋਕਾਂ ਦੀ ਆਸਥਾ ਉਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਉੱਥੇ ਹੀ ਸਰਕਾਰੀ ਕਰਮਚਾਰੀਆਂ ਦੇ ਜੀਵਨ ਅਤੇ ਖਤਰੇ ਦੇ ਸੰਕੇਤਾਂ ਨੂੰ ਵੀ ਉਜਾਗਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਪਹਿਲਾਂ ਵੀ ਸ੍ਰੀ ਗੋਇੰਦਵਾਲ ਦੇ ਪੁੱਲ ਦੇ ਸੱਜੇ ਪਾਸੇ ਹੋ ਰਹੀ ਰੇਤਾਂ ਦੀ ਮਾਈਨਿੰਗ ਕਾਫ਼ੀ ਚਰਚਾ ਵਿੱਚ ਰਹੀ ਹੈ। ਪੁੱਲ ਹੇਠਾਂ ਮ੍ਰਿਤਕ ਵਿਅਕਤੀਆਂ ਦੇ ਅਸਥੀਆਂ ਤਾਰਨ ਵਾਸਤੇ ਦਰਿਆ ਵਿਆਸ ਦੇ ਇਕ ਧਾਰਮਿਕ ਹਿੱਸੇ ਅੰਦਰ ਪਾਣੀ ਨਾ ਦੇ ਮਾਤਰ ਹੈ। ਜਿਸ ਬਾਰੇ ਪਤਾ ਲੱਗਾ ਹੈ ਕਿ ਦਰਿਆ ਦੇ ਵਹਾਅ ਵਾਲੇ ਪਾਣੀ ਨੂੰ ਰੇਤ ਮਾਫ਼ੀਆ ਵੱਲੋਂ ਬੰਨ੍ਹ ਮਾਰਨ ਕਾਰਨ ਅਸਥੀਆਂ ਤਾਰਨ ਵਾਲੇ ਪਾਸੇ ਵੀ ਪਾਣੀ ਵਗਣਾ ਬੰਦ ਹੋ ਚੁੱਕਾ ਹੈ।  ਇਥੇ ਮੁੰਡੀ ਮੋੜ ਤੋਂ ਗੋਇੰਦਵਾਲ ਸਾਹਿਬ-ਅੰਮ੍ਰਿਤਸਰ ਨੂੰ ਜਾਨ ਲਈ ਲੋਕ ਇਸੇ ਪੁੱਲ ਦਾ ਇਸਤੇਮਾਲ ਕਰਦੇ ਹਨ। 

ਇਹ ਵੀ ਪੜ੍ਹੋ: ਕਪੂਰਥਲਾ ’ਚ ਕਲਯੁੱਗੀ ਮਾਂ ਦਾ ਸ਼ਰਮਨਾਕ ਕਾਰਾ, ਬਾਥਰੂਮ ਦੀ ਛੱਤ ’ਤੇ ਲਿਫ਼ਾਫ਼ੇ ’ਚ ਪਾ ਕੇ ਸੁੱਟੀ ਨਵਜਨਮੀ ਬੱਚੀ

ਪੁੱਲ ਦੇ ਅਗਲੇ ਪਾਸੇ ਸੱਜੇ ਕੱਚੇ ਰਸਤੇ ਦਾ ਕੁਝ ਹਿੱਸੇ ਦੇ ਪੈਂਡਾ ਤੈਅ ਕਰਨ ਤੋਂ ਬਾਅਦ ਸ਼ਰੇਆਮ ਚਲਦੇ ਨਾਜਾਇਜ਼ ਮਾਇਨਿੰਗ ਦੇ ਕਾਰੋਬਾਰ ਦੀਆਂ ਪਰਤਾਂ ਜਗ ਜ਼ਾਹਰ ਹੁੰਦੀਆਂ ਹਨ। ਨਿਯਮਾਂ ਅਨੁਸਾਰ ਜਿੱਥੇ ਮਾਈਨਿੰਗ ਕਰਨ ਦੀ ਮਨਜ਼ੂਰੀ ਮਹਿਕਮੇ ਵਲੋਂ ਦਿੱਤੀ ਜਾਂਦੀ ਹੈ, ਉਸ ਜ਼ਮੀਨ ਵਿੱਚ ਬੋਰਡ ਲਗਾ ਕੇ ਉਸ ਉਪਰ ਸੰਬਧਤ ਜ਼ਮੀਨ ਦਾ ਖ਼ਸਰਾ ਨੰਬਰ, ਖੇਤਰ, ਰੇਤਾ ਦੇ ਰੇਟ ਅਤੇ ਹੋਰ ਜਾਣਕਾਰੀ ਲਿਖਿਆ ਜਾਣਾ ਲਾਜ਼ਮੀ ਹੁੰਦਾ ਹੈ ਪਰ ਮਾਇਨਿੰਗ ਕਰਨ ਵਾਲਿਆਂ ਵੱਲੋਂ ਇਸ ਤਰ੍ਹਾਂ ਦੇ ਕੋਈ ਬੋਰਡ ਨਹੀਂ ਲਗਾਏ ਜਾਣ ਕਾਰਨ ਉਹ ਅਕਸਰ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਇਹ ਵੀ ਵਰਣਨਯੋਗ ਹੈ ਕਿ ਕੁਝ ਸਮਾਂ ਪਹਿਲਾਂ ਪਿੰਡ ਬਾਜਾ, ਪੱਤੀ ਸਬਦੁੱਲਾਪੁਰ ਵਾਲੇ ਲਗਭਗ 10 ਤੋਂ 12 ਏਕੜ ਖੇਤਰ ਅੰਦਰ ਨਿਯਮਾਂ ਦੇ ਉਲਟ ਬਹੁਤ ਡੂੰਘੇ ਖੱਡੇ ਮਾਰ ਕੇ ਮਾਈਨਿੰਗ ਕੀਤੀ ਜਾ ਰਹੀ ਸੀ , ਜਿਸ ਨੂੰ ਰੋਕਣ ਲਈ ਕਿਰਤੀ ਕਿਸਾਨ ਯੂਨੀਅਨ ਅਤੇ ਹੋਰ ਲੋਕਾਂ ਵੱਲੋਂ ਧਰਨਾ ਲਗਾ ਕੇ ਵਿਰੋਧ ਕਰਨ ਤੋਂ ਬਾਅਦ ਇਹ ਮਾਇਨਿੰਗ ਦਾ ਕੰਮ ਬੰਦ ਹੋ ਗਿਆ ਸੀ। 

ਇਹ ਵੀ ਪੜ੍ਹੋ:  ਜਲੰਧਰ ਵਿਖੇ ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਦਾ ਵੱਡਾ ਐਕਸ਼ਨ, ਗਠਿਤ ਕੀਤੀ SIT

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News