ਨਾਜਾਇਜ਼ ਮਾਈਨਿੰਗ ਕਰਦੀ ਜੇ. ਸੀ. ਬੀ. ਜ਼ਬਤ
Sunday, Jan 21, 2018 - 01:09 AM (IST)
ਪਠਾਨਕੋਟ, (ਸ਼ਾਰਦਾ)- ਨਾਜਾਇਜ਼ ਮਾਈਨਿੰਗ ਵਿਰੁੱਧ ਕਾਰਵਾਈ ਕਰਦੇ ਹੋਏ ਇਕ ਜੇ. ਸੀ. ਬੀ. ਮਸ਼ੀਨ ਨੂੰ ਜ਼ਬਤ ਕੀਤਾ ਗਿਆ। ਰੇਂਜ ਅਫ਼ਸਰ ਮਦਨ ਲਾਲ ਦੀ ਅਗਵਾਈ ਵਾਲੀ ਟੀਮ ਨੇ ਪੁਲਸ ਨਾਲ ਪਿੰਡ ਢਾਕੀ ਸੈਦਾਂ 'ਚ ਜਦੋਂ ਛਾਪੇਮਾਰੀ ਕੀਤੀ ਤਾਂ 3 ਜੇ.ਸੀ.ਬੀ. ਮਸ਼ੀਨਾਂ ਵਣ ਵਿਭਾਗ ਦੇ ਖੇਤਰ 'ਚ ਨਾਜਾਇਜ਼ ਮਾਈਨਿੰਗ ਕਰਦੀਆਂ ਹੋਈਆਂ ਦਰਿਆ ਤੱਕ ਪਹੁੰਚ ਬਣਾਉਣ ਲਈ ਰਸਤਾ ਬਣਾ ਰਹੀਆਂ ਸਨ। ਛਾਪੇਮਾਰੀ ਦੌਰਾਨ ਦੋ ਜੇ.ਸੀ.ਬੀ. ਮਸ਼ੀਨਾਂ ਦੇ ਚਾਲਕ ਭੱਜ ਗਏ ਪਰ ਇਕ ਮਸ਼ੀਨ ਨੂੰ ਉਥੇ ਹੀ ਛੱਡ ਗਏ।
