ਚੰਡੀਗੜ੍ਹ 'ਚ ਸ਼ਰੇਆਮ ਵਿਕ ਰਹੀ 'ਨਾਜਾਇਜ਼ ਸ਼ਰਾਬ', ਵੇਚਣ ਵਾਲਿਆਂ ਨੂੰ ਕਿਸੇ ਦਾ ਡਰ ਨਹੀਂ

Saturday, Nov 28, 2020 - 11:17 AM (IST)

ਚੰਡੀਗੜ੍ਹ 'ਚ ਸ਼ਰੇਆਮ ਵਿਕ ਰਹੀ 'ਨਾਜਾਇਜ਼ ਸ਼ਰਾਬ', ਵੇਚਣ ਵਾਲਿਆਂ ਨੂੰ ਕਿਸੇ ਦਾ ਡਰ ਨਹੀਂ

ਚੰਡੀਗੜ੍ਹ (ਕੁਲਦੀਪ) : ਦਿ ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਜਿੱਥੇ ਖ਼ੁਫੀਆ ਏਜੰਸੀਆਂ ਨਸ਼ਾ ਤਸਕਰੀ, ਨਾਜਾਇਜ਼ ਸ਼ਰਾਬ ਅਤੇ ਨਸ਼ੀਲੇ ਪਦਾਰਥ ਵੇਚਣ ਵਾਲਿਆਂ 'ਤੇ ਨਕੇਲ ਕੱਸਣ 'ਚ ਲੱਗੀਆਂ ਹੋਈਆਂ ਹਨ, ਉੱਥੇ ਹੀ ਦੂਜੇ ਪਾਸੇ ਥਾਣਾ ਪੁਲਸ ਇਨ੍ਹਾਂ ਸਭ ਤੋਂ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ, ਜਿਸ ਦੇ ਚੱਲਦਿਆਂ ਸ਼ਹਿਰ 'ਚ ਸ਼ਰੇਆਮ ਨਾਜਾਇਜ਼ ਸ਼ਰਾਬ ਵੇਚੀ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਮੀਡੀਆ ਅਤੇ ਆਸ-ਪਾਸ ਦੇ ਲੋਕਾਂ ਨੂੰ ਤਾਂ ਹੈ ਪਰ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ।

ਇਹ ਵੀ ਪੜ੍ਹੋ : ਛੱਤ ਸਾਫ ਕਰਦਿਆਂ ਵਾਪਰੀ ਅਣਹੋਣੀ, ਮੌਤ ਦੇ ਮੂੰਹ 'ਚ ਗਿਆ ਜਵਾਨ ਪੁੱਤ

PunjabKesari

ਇਸ ਤੋਂ ਪਹਿਲਾਂ ਵੀ ਕਈ ਵਾਰ 'ਜਗਬਾਣੀ' ਦੀ ਟੀਮ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਚੰਡੀਗੜ੍ਹ 'ਚ ਕਈ ਅਜਿਹੇ ਇਲਾਕੇ ਹਨ, ਜਿੱਥੇ ਨਾਜਾਇਜ਼ ਸ਼ਰਾਬ ਵੇਚੀ ਜਾ ਰਹੀ ਹੈ ਪਰ ਉਸ ਤੋਂ ਬਾਅਦ ਵੀ ਪੁਲਸ ਦੀ ਜਾਗ ਨਹੀਂ ਖੁੱਲ੍ਹੀ। ਪੁਲਸ ਨੇ ਇਨ੍ਹਾਂ ਸਬੰਧੀ ਮੁਕੱਦਮੇ ਤਾਂ ਦਰਜ ਕੀਤੇ ਪਰ ਉਸ ਤੋਂ ਬਾਅਦ ਵੀ ਨਾਜਾਇਜ਼ ਸ਼ਰਾਬ ਧੜੱਲੇ ਨਾਲ ਵੇਚੀ ਜਾ ਰਹੀ ਹੈ।

ਇਹ ਵੀ ਪੜ੍ਹੋ : ਫ਼ੀਸਾਂ ਜਮ੍ਹਾਂ ਨਾ ਕਰਵਾਉਣ 'ਤੇ ਅਗਲੀ ਜਮਾਤ 'ਚ ਪ੍ਰਮੋਟ ਨਹੀਂ ਕੀਤੇ ਜਾਣਗੇ ਸਕੂਲੀ ਬੱਚੇ
ਇਸ ਵਾਰ ਇਸ ਗੋਰਖਧੰਦੇ ਦਾ ਪਰਦਾਫਾਸ਼ ਕਰਨ ਲਈ 'ਜਗਬਾਣੀ' ਦੀ ਟੀਮ ਨੇ ਇਕ ਸਟਿੰਗ ਆਪਰੇਸ਼ਨ ਕੀਤਾ। ਇਹ ਸਟਿੰਗ ਆਪਰੇਸ਼ਨ ਹੱਲੋਮਾਜਰਾ ਵਿਖੇ ਕੀਤਾ ਗਿਆ, ਜਿੱਥੇ ਵਿੱਚ ਬਜ਼ਾਰ ਬਣੇ ਇਕ ਕਮਰੇ 'ਚ ਹਰ ਤਰ੍ਹਾਂ ਦੀ ਸ਼ਰਾਬ ਰੱਖੀ ਹੋਈ ਸੀ ਅਤੇ ਕਮਰੇ 'ਚ ਬੈਠੇ ਲੋਕ ਸ਼ਰਾਬ ਨੂੰ ਧੜੱਲੇ ਨਾਲ ਵੇਚ ਰਹੇ ਸਨ। ਦੱਸਣਯੋਗ ਹੈ ਕਿ ਬਾਜ਼ਾਰ 'ਚ ਇਹ ਸ਼ਰਾਬ 500 ਰੁਪਏ ਦੀ ਵਿਕਦੀ ਹੈ ਪਰ ਇੱਥੇ ਸਿਰਫ 300 ਰੁਪਏ 'ਚ ਇਹ ਸ਼ਰਾਬ ਵੇਚੀ ਜਾ ਰਹੀ ਹੈ।

ਇਹ ਵੀ ਪੜ੍ਹੋ : ਵੇਰਕਾ ਮਿਲਕ ਪਲਾਂਟ ਨੇੜਿਓਂ ਨਹਿਰ ’ਚੋਂ ਕੁੜੀ ਦੀ ਲਾਸ਼ ਬਰਾਮਦ
ਇਸ ਦੀ ਜਾਣਕਾਰੀ ਆਸ-ਪਾਸ ਦੇ ਲੋਕਾਂ ਨੂੰ ਵੀ ਹੈ ਪਰ ਲੋਕ ਇਸ ਸਬੰਧੀ ਸ਼ਿਕਾਇਤ ਕਰਨ ਤੋਂ ਡਰਦੇ ਹਨ ਕਿਉਂਕਿ ਇਨ੍ਹਾਂ ਲੋਕਾਂ ਦੀ ਗੰਢ-ਤੁੱਪ ਬਦਮਾਸ਼ਾਂ ਅਤੇ ਪੁਲਸ ਨਾਲ ਹੁੰਦੀ ਹੈ, ਜਿਸ ਤੋਂ ਬਾਅਦ ਜੇਕਰ ਕੋਈ ਸ਼ਿਕਾਇਤ ਕਰਨ ਪੁਲਸ ਕੋਲ ਜਾਂਦਾ ਹੈ ਤਾਂ ਪੁਲਸ ਉਸ ਨੂੰ ਡਰਾ-ਧਮਕਾ ਕੇ ਵਾਪਸ ਭੇਜ ਦਿੰਦੀ ਹੈ। ਲੋੜ ਹੈ ਅਜਿਹੇ ਮਾਫ਼ੀਆ ਖ਼ਿਲਾਫ਼ ਪੁਲਸ ਨੂੰ ਸਖ਼ਤ ਕਾਰਵਾਈ ਕਰਨ ਦੀ, ਤਾਂ ਜੋ ਨਾਜਾਇਜ਼ ਸ਼ਰਾਬ ਵਿਕਣ ਤੋਂ ਰੋਕੀ ਜਾ ਸਕੇ ਅਤੇ ਲੋਕ ਅਜਿਹੀ ਸ਼ਰਾਬ ਪੀ ਕੇ ਬੀਮਾਰ ਨਾ ਪੈਣ। 


 


author

Babita

Content Editor

Related News