ਕਮਰੇ ਨੂੰ ਅੰਦਰੋਂ ਕੁੰਡੀ ਲੱਗੀ ਤਾਂ ਮਸਾਜ ਪਾਰਲਰ ਹੋਣਗੇ ਸੀਲ
Monday, Dec 09, 2019 - 12:27 AM (IST)

ਜਲੰਧਰ (ਵਿਸ਼ੇਸ਼)–ਮਿਊਂਸੀਪਲ ਕਾਰਪੋਰੇਸ਼ਨ, ਦਿੱਲੀ (ਐੱਮ. ਸੀ. ਡੀ.) ਦੀ ਹੱਦ ’ਚ ਆਉਂਦੇ ਮਸਾਜ ਪਾਰਲਰਾਂ (ਸਪਾ ਸੈਂਟਰ) ਲਈ ਨਵੀਂ ਪਾਲਿਸੀ ਡਰਾਫਟ ਕੀਤੀ ਗਈ ਹੈ। ਪਾਲਿਸੀ ’ਚ ਸ਼ਾਮਲ ਕੀਤੇ ਗਏ ਨਿਯਮ ਮੁਤਾਬਕ ਪਾਰਲਰ ਦੇ ਕਿਸੇ ਵੀ ਕਮਰੇ ’ਚ ਜੇਕਰ ਕੋਈ ਅੰਦਰ ਤੋਂ ਕੁੰਡੀ (ਲਾਕ) ਲਾਉਂਦਾ ਹੈ ਤਾਂ ਪਾਰਲਰ ਸੀਲ ਕੀਤਾ ਜਾ ਸਕਦਾ ਹੈ। ਮਸਾਜ ਪਾਰਲਰ ’ਚ ਕੰਮ ਕਰਨ ਵਾਲਾ ਕੋਈ ਵੀ ਕਰਮਚਾਰੀ 18 ਸਾਲ ਤੋਂ ਘੱਟ ਉਮਰ ਦਾ ਨਹੀਂ ਹੋਵੇਗਾ। ਉਤੇ ਸੀਲ ਕੀਤੇ ਗਏ ਸਪਾ ਸੈਂਟਰ ਨੂੰ ਕੋਈ ਦੁਬਾਰਾ ਖੋਲ੍ਹਣ ਲਈ ਅਪੀਲ ਕਰਦਾ ਹੈ ਤਾਂ 15 ਹਜ਼ਾਰ ਰੁਪਏ ਜੁਰਮਾਨਾ ਦੇਣਾ ਹੋਵੇਗਾ।
ਸਾਊਥ ਐੱਮ. ਸੀ. ਡੀ. ਪਬਲਿਕ ਹੈਲਥ ਡਿਪਾਰਟਮੈਂਟ ਦੇ ਅਫਸਰਾਂ ਅਨੁਸਾਰ ਨਾਰਥ ਦਿੱਲੀ ਦੇ ਬੁਰਾੜੇ ਤੇ ਵੈਸਟ ਦਿੱਲੀ ਦੇ ਨਵਾਦਾ ’ਚ ਕੁਝ ਮਹੀਨੇ ਪਹਿਲਾਂ ਮਸਾਜ ਪਾਰਲਰਾਂ ’ਚ ਸੈਕਸ ਰਾਕੇਟ ਦਾ ਪਰਦਾਫਾਸ਼ ਹੋਣ ਤੋਂ ਬਾਅਦ ਨਿਯਮ ਸਖਤ ਕੀਤੇ ਜਾ ਰਹੇ ਹਨ। ਇਕ ਨਵੀਂ ਪਾਲਿਸੀ ਡਰਾਫਟ ਕੀਤੀ ਗਈ ਹੈ। ਇਸ ’ਚ ਇਹ ਵਿਵਸਥਾ ਕੀਤੀ ਗਈ ਹੈ ਕਿ ਮਸਾਜ ਪਾਰਲਰ ਦੇ ਹਰੇਕ ਕਮਰੇ ’ਚ ਦਰਵਾਜ਼ੇ ਤਾਂ ਹੋਣਗੇ ਪਰ ਅੰਦਰ ਤੋਂ ਕੋਈ ਲਾਕ ਨਹੀਂ ਲਾ ਸਕਦਾ। ਕਿਸੇ ਮਸਾਜ ਪਾਰਲਰ ਦੇ ਰੂਮ ’ਚ ਜੇਕਰ ਅੰਦਰ ਤੋਂ ਲਾਕ ਮਿਲਦਾ ਹੈ ਤਾਂ ਪਾਰਲਰ ਨੂੰ ਹੀ ਸੀਲ ਕੀਤਾ ਜਾ ਸਕਦਾ ਹੈ। ਇਹ ਕਦਮ ਇਕੱਲੇ ਮਿਊਂਸੀਪਲ ਕਾਰਪੋਰੇਸ਼ਨ, ਦਿੱਲੀ ਦੀ ਹੱਦ ’ਚ ਚੁੱਕੇ ਜਾ ਰਹੇ ਹਨ ਜਦੋਂਕਿ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇਲਾਵਾ ਦੂਜੇ ਰਾਜਾਂ ’ਚ ਵੀ ਹਜ਼ਾਰਾਂ ਸਪਾ/ਮਸਾਜ ਸੈਂਟਰ ਚੱਲ ਰਹੇ ਹਨ, ਜਿਨ੍ਹਾਂ ਸਬੰਧੀ ਨਾ ਤਾਂ ਰਾਜ ਸਰਕਾਰਾਂ ਕੋਈ ਪਾਲਿਸੀ ਲਿਆ ਰਹੀਆਂ ਹਨ ਤੇ ਨਾ ਹੀ ਨਗਰ ਨਿਗਮ।
ਅਫਸਰਾਂ ਨੂੰ ਸਾਰੀ ਖਬਰ ਹੈ
ਮੀਟਿੰਗ ਦੌਰਾਨ ਸਾਊਥ ਐੱਮ. ਸੀ. ਡੀ. ਪਬਲਿਕ ਹੈਲਥ ਡਿਪਾਰਟਮੈਂਟ ਦੇ ਅਫਸਰਾਂ ਨੇ ਦੱਸਿਆ ਕਿ ਚਾਰੋਂ ਜ਼ੋਨਾਂ ਨੂੰ ਮਿਲਾ ਕੇ ਕੁੱਲ 297 ਸਪਾ/ਮਸਾਜ ਸੈਂਟਰ ਚਲਾਉਣ ਲਈ ਲਾਇਸੈਂਸ ਹੈ। ਇਸ ਤੋਂ ਇਲਾਵਾ ਸਾਊਥ ਐੱਮ. ਸੀ. ਡੀ. ਏਰੀਆ ’ਚ ਜਿੰਨੇ ਵੀ ਸਪਾ/ਮਸਾਜ ਸੈਂਟਰ ਹਨ, ਉਹ ਨਾਜਾਇਜ਼ ਹੈ। 78 ਮਸਾਜ ਸੈਂਟਰਾਂ ਦੀ ਪਛਾਣ ਕੀਤੀ ਗਈ ਹੈ ਜੋ ਬਿਨਾਂ ਲਾਇਸੈਂਸ ਦੇ ਚੱਲ ਰਹੇ ਹਨ, ਜੋ ਸੀਲ ਕੀਤੇ ਜਾਣਗੇ। ਇਸ ਤੋਂ ਪਹਿਲਾਂ 66 ਸਪਾ/ਮਸਾਜ ਸੈਂਟਰਾਂ ਨੂੰ ਨੋਟਿਸ ਦਿੱਤਾ ਗਿਆ ਸੀ। ਦੂਜੇ ਪਾਸੇ ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ’ਚ ਨਾਜਾਇਜ਼ ਰੂਪ ਨਾਲ ਚੱਲ ਰਹੇ ਮਸਾਜ ਸੈਂਟਰਾਂ ਦੀ ਗਿਣਤੀ 900 ਦੇ ਲਗਭਗ ਹੈ, ਜਿਨ੍ਹਾਂ ’ਚ ਕਰੋੜਾਂ ਦਾ ਧੰਦਾ ਹੁੰਦਾ ਹੈ।
ਕ੍ਰਾਸ ਜੈਂਡਰ ਨੂੰ ਮਸਾਜ ਦੀ ਇਜਾਜ਼ਤ ਨਹੀਂ
ਇਸ ਤੋਂ ਇਲਾਵਾ ਪਾਰਲਰ ’ਚ ਆਉਣ ਵਾਲੇ ਹਰੇਕ ਕਸਟਮਰ ਨੂੰ ਆਈ. ਡੀ. ਕਾਰਡ ਦਿਖਾਉਣਾ ਜ਼ਰੂਰੀ ਹੋਵੇਗਾ। ਸੰਚਾਲਕ ਗਾਹਕਾਂ ਦੇ ਪਛਾਣ ਪੱਤਰ ਦਾ ਬਿਓਰਾ ਵੀ ਰੱਖਣਗੇ। ਰਿਸੈਪਸ਼ਨ ’ਤੇ ਸੀ. ਸੀ. ਟੀ. ਵੀ. ਲਾਉਣਾ ਜ਼ਰੂਰੀ ਹੋਵੇਗਾ। ਕਿਸੇ ਵੀ ਮਸਾਜ ਪਾਰਲਰ ’ਚ ਕ੍ਰਾਸ ਜੈਂਡਰ ਨੂੰ ਮਸਾਜ ਦੀ ਇਜਾਜ਼ਤ ਨਹੀਂ ਹੋਵੇਗੀ।
ਸੈਂਟਰਲ ਜ਼ੋਨ-26
ਸਾਊਥ ਜ਼ੋਨ-12
ਵੈਸਟ ਜ਼ੋਨ-24
ਨਜਫਗੜ੍ਹ-57
ਕੁੱਲ 119
ਕਿਸ ਜ਼ੋਨ ’ਚ ਕਿੰਨੇ ਮਸਾਜ ਸੈਂਟਰ ਸੀਲ