ਕਾਰ ਸਟਾਰਟ ਨਾ ਹੋਈ ਤਾਂ ਚੋਰ ਸਕਾਰਪਿਓ ਨਾਲ ਟੋ ਕਰ ਕੇ ਲੈ ਗਏ, ਸੀ.ਸੀ.ਟੀ.ਵੀ. ਫੁਟੇਜ ਕੈਮਰੇ ''ਚ ਕੈਦ

Wednesday, Aug 21, 2024 - 03:44 AM (IST)

ਲੁਧਿਆਣਾ (ਗੌਤਮ) : ਮਾਡਲ ਟਾਊਨ ਇਲਾਕੇ ’ਚ ਕਾਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਕਾਰਪਿਓ ਕਾਰ ਲੈ ਕੇ ਆਏ ਚੋਰ ਜਦੋਂ ਉਸ ਨੂੰ ਸਟਾਰਟ ਨਾ ਕਰ ਸਕੇ ਤਾਂ ਉਨ੍ਹਾਂ ਨੇ ਆਪਣੀ ਸਕਾਰਪੀਓ ਕਾਰ ਨਾਲ ਟੋ ਕਰ ਕੇ ਲੈ ਗਏ। ਉਕਤ ਚੋਰਾਂ ਦੀ ਫੁਟੇਜ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ। ਪਤਾ ਲੱਗਣ ’ਤੇ ਕਾਰ ਮਾਲਕ ਨੇ ਥਾਣਾ ਮਾਡਲ ਟਾਊਨ ਨੂੰ ਸੂਚਿਤ ਕੀਤਾ। ਪੁਲਸ ਨੇ ਜਾਂਚ ਤੋਂ ਬਾਅਦ ਸੁਸ਼ੀਲ ਕੁਮਾਰ ਵਾਸੀ ਮਾਡਲ ਟਾਊਨ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : 'ਗਲੋਬਲ ਫਾਈਨਾਂਸ' ਮੈਗਜ਼ੀਨ ਦੀ ਦਰਜਾਬੰਦੀ 'ਚ ਛਾਏ ਸ਼ਕਤੀਕਾਂਤ ਦਾਸ, ਦੂਜੇ ਸਾਲ ਬਣੇ ਚੋਟੀ ਦੇ ਕੇਂਦਰੀ ਬੈਂਕਰ

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਉਸ ਨੇ ਆਪਣੀ ਵਰਨਾ ਕਾਰ ਘਰ ਦੇ ਬਾਹਰ ਖੜ੍ਹੀ ਕੀਤੀ ਹੋਈ ਸੀ ਪਰ ਸਵੇਰੇ ਉਸ ਦੀ ਕਾਰ ਉਥੇ ਨਹੀਂ ਸੀ। ਜਦੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ ਤਾਂ ਦੇਖਿਆ ਕਿ 3 ਚੋਰਾਂ ਦੀ ਉਕਤ ਹਰਕਤ ਦਾ ਪਤਾ ਲੱਗਾ। 

ਜਾਂਚ ਅਧਿਕਾਰੀ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਤੋਂ ਸਕਾਰਪਿਓ ਦਾ ਨੰਬਰ ਨੋਟ ਕਰ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


 


Sandeep Kumar

Content Editor

Related News