ਆਈਲੈਟਸ ਦਾ ਕੋਰਸ ਕਰਨ ਵਾਲੀ 23 ਸਾਲਾ ਮੁਟਿਆਰ ਨੇ ਸ਼ੱਕੀ ਹਾਲਾਤ ’ਚ ਕੀਤੀ ਖ਼ੁਦਕੁਸ਼ੀ, ਇਸ ਹਾਲਤ ’ਚ ਮਿਲੀ ਲਾਸ਼

Saturday, Apr 16, 2022 - 11:03 PM (IST)

ਆਈਲੈਟਸ ਦਾ ਕੋਰਸ ਕਰਨ ਵਾਲੀ 23 ਸਾਲਾ ਮੁਟਿਆਰ ਨੇ ਸ਼ੱਕੀ ਹਾਲਾਤ ’ਚ ਕੀਤੀ ਖ਼ੁਦਕੁਸ਼ੀ, ਇਸ ਹਾਲਤ ’ਚ ਮਿਲੀ ਲਾਸ਼

ਤਪਾ ਮੰਡੀ (ਮੇਸ਼ੀ) : ਬੀਤੀ ਰਾਤ ਸਥਾਨਕ ਖੱਟਰ ਪੱਤੀ ਇਲਾਕੇ ਦੀ ਆਈਲੈਟਸ ਦਾ ਕੋਰਸ ਕਰਨ ਵਾਲੀ ਇਕ ਕੁੜੀ ਨੇ ਭਾਖੜਾ ਨਹਿਰ ਵਿਚ ਸ਼ੱਕੀ ਹਾਲਾਤ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਕੁੜੀ ਕੋਲੋਂ ਮਿਲੇ ਆਧਾਰ ਕਾਰਡ ਮੁਤਾਬਕ ਉਸ ਦੀ ਪਛਾਣ 23 ਸਾਲ ਦੀ ਅਰਸ਼ਪ੍ਰੀਤ ਕੌਰ ਧਾਲੀਵਾਲ ਪੁੱਤਰੀ ਜਗਦੇਵ ਸਿੰਘ, ਵਾਰਡ ਨੰ 12 ਖੱਟਰ ਪੱਤੀ, ਤਪਾ ਮੰਡੀ ਵਜੋਂ ਹੋਈ ਹੈ ਜਿਸ ਦੀ ਪਿਛਲੇ ਦਿਨੀਂ ਸ਼ਾਮ ਸਵਾ 7 ਵਜੇ ਦੇ ਕਰੀਬ ਭਾਖੜਾ ਨਹਿਰ ਦੇ ਪਸਿਆਨਾ ਪੁਲ ਕੋਲ ਪੁੱਜ ਕੇ ਨਹਿਰ ’ਚ ਛਾਲ ਮਾਰਨ ਦੀ ਸੂਚਨਾ ਪੁਲਸ ਮੁਲਾਜ਼ਮਾਂ ਨੂੰ ਦਿੱਤੀ ਗਈ। ਪੁਲਸ ਸੂਤਰਾਂ ਅਨੁਸਾਰ ਕੁੜੀ ਦੁਪਹਿਰ ਤੋਂ ਹੀ ਭਾਖੜਾ ਨਹਿਰ ਕੋਲ ਘੁੰਮ ਰਹੀ ਸੀ ਤਾਂ ਮੌਕੇ ’ਤੇ ਪ੍ਰਬੰਧਕਾਂ ਦੇ ਪੁੱਛਣ ’ਤੇ ਕੁੜੀ ਨੇ ਦੱਸਿਆ ਕਿ ਉਹ ਅਜੂਬਾ ਹੋਟਲ ’ਚ ਘੁੰਮਣ ਆਈ ਹੈ ਪਰ ਉਸ ਨੇ ਜਦੋਂ ਭਾਖੜਾ ’ਚ ਛਾਲ ਮਾਰੀ ਤਾਂ ਜਿਸ ਨੂੰ ਨਹਿਰ ਕਿਨਾਰੇ ਬੈਠੇ ਗੋਤਾਖੋਰਾਂ ਨੇ ਜਦੋਂ ਬਾਹਰ ਕੱਢਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਕੈਨੇਡਾ ਦੇ ਏਅਰਪੋਰਟ ’ਤੇ ਪਹੁੰਚਦੇ ਹੀ ਪਤਨੀ ਨੇ ਦਿਖਾਇਆ ਅਸਲੀ ਰੰਗ, ਕੀਤਾ ਉਹ ਜੋ ਕਦੇ ਸੋਚਿਆ ਵੀ ਨਾ ਸੀ

ਲੜਕੀ ਦੀ ਮ੍ਰਿਤਕ ਦੇਹ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਸਬੰਧੀ ਅਜੇ ਕੋਈ ਵੀ ਪੁਖਤਾ ਸਬੂਤ ਸਾਹਮਣੇ ਨਹੀਂ ਆਏ ਹਨ ਅਤੇ ਮਾਮਲਾ ਸ਼ੱਕੀ ਹਾਲਾਤ ਦਾ ਜਾਪ ਰਿਹਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਤੇ ਪੁਲਸ ਦੀ ਜਾਂਚ ਤੋਂ ਬਾਅਦ ਹੀ ਸੱਚ ਸਾਹਮਣੇ ਆ ਸਕੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗੇ ਹੈ ਕਿ ਲੜਕੀ ਆਈਲੈੱਟਸ ਦਾ ਕੋਰਸ ਕਰ ਰਹੀ ਸੀ, ਜਿਸ ਦੀ ਪਹਿਚਾਣ ਉਸ ਤੋਂ ਬਰਾਮਦ ਹੋਏ ਕਾਰਡ ਤੋਂ ਹੋਈ ਹੈ।

ਇਹ ਵੀ ਪੜ੍ਹੋ : ਵਿਸਾਖੀ ਮੌਕੇ ਜੰਡਿਆਲਾ ਗੁਰੂ ’ਚ ਵੱਡੀ ਵਾਰਦਾਤ, ਪਤੀ ਨੇ ਬੇਰਹਿਮੀ ਨਾਲ ਕਤਲ ਕੀਤੀ ਪਤਨੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Gurminder Singh

Content Editor

Related News