ਡੇਰਾ ਮੁਖੀ ਦੀ ਸਿਹਤ ਨੂੰ ਦੇਖਦੇ ਹੋਏ ਸੀ. ਸੀ. ਯੂ. ਤਿਆਰ

08/25/2017 7:02:38 AM

ਪੰਚਕੂਲਾ  (ਅਸ਼ੀਸ਼) - ਡੇਰਾ ਮੁਖੀ ਦੀ ਪੇਸ਼ੀ ਦੌਰਾਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੁਲਸ ਦੇ ਨਾਲ-ਨਾਲ ਸਿਹਤ ਵਿਭਾਗ ਪੰਚਕੂਲਾ ਨੇ ਵੀ ਤਿਆਰੀਆਂ ਕਰ ਲਈਆਂ ਹਨ। ਡਾਕਟਰਾਂ ਤੋਂ ਲੈ ਕੇ ਹੋਰ ਸਟਾਫ ਅਤੇ ਹੈਲਥ ਡਿਪਾਰਟਮੈਂਟ 'ਚ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਵਿਭਾਗ ਨੇ ਹਰਿਆਣ ਦੇ ਵੱਧ-ਵੱਖ ਜ਼ਿਲਿਆਂ ਤੋਂ 40 ਐਂਬੂਲੈਂਸ ਦੀਆਂ ਗੱਡੀਆਂ ਨੂੰ ਸ਼ਹਿਰ 'ਚ ਤਾਇਨਾਤ ਕੀਤਾ ਹੈ।ਹਰ ਵੱਡੇ ਪੁਲਸ ਨਾਕੇ 'ਤੇ ਇਕ ਐਂਬੂਲੈਂਸ ਨੂੰ ਲਾਇਆ ਜਾਵੇਗਾ। ਇਸ ਵਿਚ ਇਕ ਡਾਕਟਰ ਤਾਇਨਾਤ ਰਹੇਗਾ। ਡੇਰਾ ਮੁਖੀ ਜੇਕਰ ਪੇਸ਼ੀ ਲਈ ਆਉਂਦੇ ਹਨ ਅਤੇ ਉਨ੍ਹਾਂ ਦੀ ਸਿਹਤ ਵਿਗੜਦੀ ਹੈ ਤਾਂ ਉਨ੍ਹਾਂ ਨੂੰ ਜਨਰਲ ਹਸਪਤਾਲ ਲਿਆਉਣ ਦੀ ਪਲਾਨਿੰਗ ਕੀਤੀ ਜਾ ਰਹੀ ਹੈ। ਹਸਪਤਾਲ ਦੇ ਸੀ. ਸੀ. ਯੂ. ਵਿਚ ਵੀ ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਰਹੀ ਹੈ ਅਤੇ ਡੇਰਾ ਮੁਖੀ ਦੀ ਸਿਹਤ ਵਿਗੜਨ 'ਤੇ ਇਥੇ ਸੀ. ਸੀ. ਯੂ. ਵਿਚ ਇਲਾਜ ਕੀਤੇ ਜਾਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸੰਤ ਰਾਮਪਾਲ ਨੂੰ ਵੀ ਪੇਸ਼ੀ ਤੋਂ ਬਾਅਦ ਇਥੇ ਦਾਖਲ ਕੀਤਾ ਗਿਆ ਸੀ।
ਐਮਰਜੈਂਸੀ ਦੌਰਾਨ ਵੀ. ਵੀ. ਆਈ. ਪੀ. ਰੂਮ ਦਾ ਵੀ ਕੀਤਾ ਪ੍ਰਬੰਧ
ਐਮਰਜੈਂਸੀ ਵਿਚ ਬਲਾਕ ਸੀ ਦੀ ਤੀਜੀ ਮੰਜ਼ਿਲ 'ਤੇ ਵੀ. ਵੀ. ਆਈ. ਪੀ. ਰੂਮ ਦਾ ਪ੍ਰਬੰਧ ਕੀਤਾ ਗਿਆ ਹੈ। ਸੀ. ਐੱਮ. ਓ. ਡਾ. ਬਾਂਸਲ ਨੇ ਦੱਸਿਆ ਕਿ 100 ਬੈੱਡ ਖਾਲੀ ਕਰਵਾਏ ਗਏ ਹਨ। ਆਮ ਦਿਨਾਂ ਵਿਚ ਓ. ਪੀ. ਡੀ. ਵਿਚ ਲੱਗਭਗ 3500 ਮਰੀਜ਼ ਆਉਂਦੇ ਸਨ ਪਰ ਵੀਰਵਾਰ ਨੂੰ ਸਿਰਫ 1375 ਮਰੀਜ਼ ਹੀ ਆਏ।
ਹਰ ਸ਼ਿਫਟ ਵਿਚ 4 ਵੱਖ-ਵੱਖ ਡਿਪਾਰਟਮੈਂਟਾਂ ਦੇ ਡਾਕਟਰ
ਹਸਪਤਾਲ ਵਿਚ ਹਰ ਸ਼ਿਫਟ ਵਿਚ 4 ਵੱਖ-ਵੱਖ ਡਿਪਾਰਟਮੈਂਟਾਂ ਦੇ ਡਾਕਟਰ ਤਾਇਨਾਤ ਕੀਤੇ ਗਏ ਹਨ। ਹਰ ਸ਼ਿਫਟ ਵਿਚ ਇਕ ਫਿਜ਼ੀਸ਼ੀਅਨ, ਸਰਜਨ, ਆਰਥੋ ਅਤੇ ਐਨੇਥੀਸੀਆ ਦੇ ਡਾਕਟਰ ਮੌਜੂਦ ਰਹਿਣਗੇ। ਐਮਰਜੈਂਸੀ ਵਿਚ ਹਰ ਸ਼ਿਫਟ ਵਿਚ ਇਕ ਮੈਡੀਕਲ ਅਫਸਰ ਨੂੰ ਵੀ ਅਲੱਗ ਤੋਂ ਲਾਇਆ ਗਿਆ ਹੈ। ਪਹਿਲਾਂ ਦੋ ਮੈਡੀਕਲ ਅਫਸਰ ਤਾਇਨਾਤ ਰਹਿੰਦੇ ਸਨ। ਇਥੇ ਹੁਣ 3 ਡਾਕਟਰ ਤਾਇਨਾਤ ਰਹਿਣਗੇ। ਐਮਰਜੈਂਸੀ ਵਿਚ ਅਲੱਗ ਤੋਂ ਬਰਨ ਯੂਨਿਟ ਬਣਾਇਆ ਗਿਆ ਹੈ ਅਤੇ ਐਕਸਰੇ ਲਈ ਵੀ ਵੱਖਰੇ ਤੌਰ 'ਤੇ ਪ੍ਰਬੰਧ ਕੀਤਾ ਗਿਆ ਹੈ। ਐਮਰਜੈਂਸੀ ਵਿਚ ਵੀ ਸਟੇਬਲ ਮਰੀਜ਼ਾਂ ਨੂੰ ਦਵਾਈ ਦੇ ਕੇ ਘਰ ਭੇਜਿਆ ਜਾ ਰਿਹਾ ਹੈ। ਹੁਣ ਬਿਨਾਂ ਸਪੈਸ਼ਲਿਸਟ ਡਾਕਟਰ ਦੀ ਆਗਿਆ ਦੇ ਬਿਨਾਂ ਕੋਈ ਵੀ ਮਰੀਜ਼ ਦਾਖਲ ਨਹੀਂ ਹੋਵੇਗਾ। ਐਮਰਜੈਂਸੀ ਵਿਚ ਵੀ 10 ਬੈੱਡ ਦਾ ਵੱਖਰੇ ਤੌਰ 'ਤੇ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ 40 ਸਟਰੇਚਰ ਤੇ 20 ਵ੍ਹੀਲਚੇਅਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।


Related News