ਆਈ. ਟੀ. ਕੰਪਨੀ ਨੇ ਪੰਜਾਬ 'ਚ ਦਿੱਤੀ ਦਸਤਕ, ਮਿਲਣਗੀਆਂ 50 ਹਜ਼ਾਰ ਨੌਕਰੀਆਂ
Wednesday, Aug 09, 2017 - 10:53 PM (IST)

ਚੰਡੀਗੜ੍ਹ—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਮੋਹਾਲੀ ਦੇ ਫੇਜ਼ 8 'ਚ ਕਵਾਰਕ ਸਿਟੀ ਨਾਂ ਦੇ ਬਿਜ਼ਨਸ ਟਾਵਰ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਮੁਤਾਬਕ ਪੰਜਾਬ 'ਚ 400 ਤੋਂ ਵੱਧ ਕੰਪਨੀਆਂ ਦੇ ਆਉਣ ਨਾਲ ਕਰੀਬ 50 ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ, ਜਿਸ ਦੀ ਬਦੌਲਤ ਉਹ ਭਵਿੱਖ 'ਚ ਕਾਮਯਾਬੀ ਦੀਆਂ ਰਾਹਾਂ 'ਤੇ ਚੱਲ ਸਕਣਗੇ। ਇਸ ਦੌਰਾਨ ਕੰਪਨੀ ਵਲੋਂ ਸਵਰਗੀ ਰਾਜਮਾਤਾ ਮਹਿੰਦਰ ਕੌਰ ਦੇ ਨਾਂ 'ਤੇ ਇਕ ਹਜ਼ਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਦਾ ਐਲਾਨ ਵੀ ਕੀਤਾ ਗਿਆ।