ਆਈ-ਲੀਗ : ਮਿਨਰਵਾ ਪੰਜਾਬ ਤੇ ਮੋਹਨ ਬਾਗਾਨ ਨੇ ਖੇਡਿਆ 1-1 ਨਾਲ ਡਰਾਅ

11/26/2017 3:16:25 AM

ਲੁਧਿਆਣਾ (ਸਲੂਜਾ, ਵਿੱਕੀ)— ਮਿਨਰਵਾ ਪੰਜਾਬ ਤੇ ਮੋਹਨ ਬਾਗਾਨ ਵਿਚਾਲੇ ਹੀਰੋ ਆਈ-ਲੀਗ ਫੁੱਟਬਾਲ ਟੂਰਨਾਮੈਂਟ ਦੇ 11ਵੇਂ ਸੈਸ਼ਨ ਵਿਚ ਸ਼ਨੀਵਾਰ ਨੂੰ ਖੇਡਿਆ ਗਿਆ ਮੁਕਾਬਲਾ 1-1 ਨਾਲ ਡਰਾਅ ਰਿਹਾ। ਪੰਜਾਬ ਦੀ ਟੀਮ ਨੇ ਪਹਿਲੇ ਹਾਫ ਵਿਚ ਹਮਲਾਵਰ ਰੁਖ ਅਪਣਾਇਆ ਪਰ ਮੋਹਨ ਬਾਗਾਨ ਨੇ ਆਪਣੀ ਰੱਖਿਆ ਲਾਈਨ ਨਾਲ ਪੰਜਾਬ ਨੂੰ ਬੜ੍ਹਤ ਲੈਣ ਤੋਂ ਰੋਕੀ ਰੱਖਿਆ। ਮੈਚ ਦੇ 42ਵੇਂ ਮਿੰਟ ਵਿਚ ਸੋਨੀ ਨੋਰਡੋ ਨੇ ਸ਼ਾਨਦਾਰ ਗੋਲ ਕਰ ਕੇ ਮੋਹਨ ਬਾਗਾਨ ਨੂੰ ਮੁਕਾਬਲੇ ਵਿਚ 1-0 ਨਾਲ ਅੱਗੇ ਕਰ ਦਿੱਤਾ। 
ਮੁਕਾਬਲੇ ਵਿਚ 0-1 ਨਾਲ ਪਿਛੜਨ ਤੋਂ ਬਾਅਦ ਮਿਨਰਵਾ ਪੰਜਾਬ ਦੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਮੁਕਾਬਲਾ ਖਤਮ ਹੋਣ ਤੋਂ ਇਕ ਮਿੰਟ ਪਹਿਲਾਂ ਹੀ 89ਵੇਂ ਮਿੰਟ ਵਿਚ ਮੋਈਨੂਦੀਨ ਖਾਨ ਦੇ ਬਿਹਤਰੀਨ ਗੋਲ ਦੀ ਬਦੌਲਤ ਸਕੋਰ 1-1 ਨਾਲ ਬਰਾਬਰੀ'ਤੇ ਲਿਆ ਦਿੱਤਾ। ਮੈਚ ਵਿਚ ਹੋਰ ਕੋਈ ਗੋਲ ਨਹੀਂ ਹੋ ਸਕਿਆ ਤੇ ਮੈਚ ਡਰਾਅ ਰਿਹਾ।


Related News