ਆਈ. ਐੱਸ. ਵਾਈ. ਐੱਫ. ਦੇ 3 ਅੱਤਵਾਦੀ ਹੋਰ 3 ਦਿਨਾ ਪੁਲਸ ਰਿਮਾਂਡ ''ਤੇ
Tuesday, Jun 13, 2017 - 02:15 AM (IST)
ਨਵਾਂਸ਼ਹਿਰ, (ਮਨੋਰੰਜਨ)- ਪੁਲਸ ਵੱਲੋਂ ਗ੍ਰਿਫਤਾਰ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਰੋਡੇ ਗਰੁੱਪ ਦੇ ਤਿੰਨ ਅੱਤਵਾਦੀਆਂ ਨੂੰ ਸੋਮਵਾਰ ਨੂੰ 8 ਦਿਨ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਨ੍ਹਾਂ ਨੂੰ ਹੋਰ ਤਿੰਨ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ।
ਜ਼ਿਕਰਯੋਗ ਹੈ ਕਿ ਪੁਲਸ ਵੱਲੋਂ ਇੰਟੈਲੀਜੈਂਸ ਇਨਪੁਟ ਦੇ ਆਧਾਰ 'ਤੇ 10 ਦਿਨ ਪਹਿਲਾਂ ਥਾਣਾ ਪੋਜੇਵਾਲ ਦੇ ਚਾਂਦਪੁਰ ਰੁੜਕੀ ਤੋਂ ਅੱਤਵਾਦੀ ਸੰਗਠਨ ਆਈ.ਐੱਸ.ਵਾਈ.ਐੱਫ. ਦੇ ਅੱਤਵਾਦੀਆਂ ਗੁਰਦਿਆਲ ਸਿੰਘ, ਜਗਰੂਪ ਸਿੰਘ ਤੇ ਸਤਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
