ਦਾਜ ਦੇ ਲਾਲਚੀ ਪਤੀ ਦਾ ਸ਼ਰਮਨਾਕ ਕਾਰਾ, ਪਤਨੀ ਦੀ ਅਸ਼ਲੀਲ ਵੀਡੀਓ ਬਣਾ ਕੀਤਾ ਬਲੈਕਮੇਲ

Monday, Jul 22, 2019 - 12:34 PM (IST)

ਹੁਸ਼ਿਆਰਪੁਰ— ਦਾਜ ਨਾ ਮਿਲਣ 'ਤੇ ਹੁਸ਼ਿਆਰਪੁਰ ਤੋਂ ਇਕ ਵਿਅਕਤੀ ਵੱਲੋਂ ਸ਼ਰਮਨਾਕ ਕਾਰਾ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦਾਜ ਦੇ ਲਾਲਚੀ ਪਤੀ ਨੇ ਪਤਨੀ ਨੂੰ ਥਾਈਲੈਂਡ ਲਿਜਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾਈ ਅਤੇ 20 ਲੱਖ ਦੀ ਮੰਗ ਕਰਦੇ ਹੋਏ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਮੁਕੇਰੀਆਂ ਦੀ ਪੁਲਸ ਨੇ ਵਿਆਹੁਤਾ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਤੀ ਕਮਲਜੀਤ ਸਿੰਘ, ਸਹੁਰਾ ਪਰਮਿੰਦਰ ਸਿੰਘ ਅਤੇ ਸੱਸ ਸੁਖਵੀਰ ਖਿਲਾਫ ਮਾਮਲਾ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਗਏ ਬਿਆਨ 'ਚ ਪੀੜਤਾ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਲਗਭਗ 2 ਮਹੀਨੇ ਪਹਿਲਾਂ ਉਸ ਦਾ ਵਿਆਹ ਕਮਲਜੀਤ ਸਿੰਘ ਦੇ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਥੋੜ੍ਹਾ ਸਮਾਂ ਤਾਂ ਸਭ ਕੁਝ ਸਹੀ ਰਿਹਾ ਪਰ ਬਾਅਦ 'ਚ ਸਹੁਰੇ ਪਰਿਵਾਰ ਨੇ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਉਹ ਨਵ-ਵਿਆਹੁਤਾ ਤੋਂ 20 ਲੱਖ ਦੀ ਮੰਗ ਕਰਨ ਲੱਗੇ। ਪੀੜਤਾ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦਾ ਪਤੀ ਉਸ ਨੂੰ ਥਾਈਲੈਂਡ ਲੈ ਕੇ ਗਿਆ, ਜਿੱਥੇ ਉਸ ਨੇ ਇਕ ਦਿਨ ਬੀਅਰ ਪਿਲਾ ਦਿੱਤੀ। ਨਸ਼ੇ 'ਚ ਪਤੀ ਨੇ ਉਸ ਦੀ ਅਸ਼ਲੀਲ ਵੀਡੀਓ ਬਣਾਈ ਅਤੇ ਬਾਅਦ 'ਚ ਬਲੈਕਮੇਲ ਕਰਨ ਲੱਗਾ ਗਿਆ। 

ਨੂੰਹ ਦੀ ਵੀਡੀਓ ਦੇਖ ਸਹੁਰਾ ਵੀ ਰੱਖਣ ਲੱਗਾ ਸੀ ਬੁਰੀ ਨਜ਼ਰ 
ਇਹ ਮਾਮਲਾ ਉਸ ਸਮੇਂ ਵਿਗੜਿਆ ਜਦੋਂ ਉਸ ਦੇ ਪਤੀ ਨੇ ਆਪਣੇ ਹੀ ਪਿਓ ਨੂੰ ਇਹ ਅਸ਼ਲੀਲ ਵੀਡੀਓ ਦਿਖਾ ਦਿੱਤੀ। ਇਸ ਤੋਂ ਬਾਅਦ ਨਵ-ਵਿਆਹੁਤਾ ਦਾ ਸਹੁਰਾ ਵੀ ਉਸ 'ਤੇ ਗੰਦੀ ਨਜ਼ਰ ਰੱਖਣ ਲੱਗਾ। ਪੀੜਤਾ ਨੇ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਇਟਲੀ 'ਚ ਸੈਟਲ ਹੈ ਅਤੇ ਵਿਆਹ ਤੋਂ ਬਾਅਦ ਉਸ ਦਾ ਪਤੀ ਇਟਲੀ ਚਲਾ ਗਿਆ। ਉਦੋਂ ਤੋਂ ਹੀ ਸਹੁਰਾ ਉਸ 'ਤੇ ਗੰਦੀ ਨਜ਼ਰ ਰੱਖਣ ਲੱਗ ਗਿਆ ਸੀ।

ਸਹੁਰੇ ਨੇ ਨੂੰਹ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਵਿਰੋਧ ਜਤਾਉਣ 'ਤੇ ਉਸ ਨੇ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ। ਉਸ ਨੇ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ ਤਾਂ ਉਸ ਦੇ ਪਤੀ ਨੇ ਵੀ ਆਪਣੇ ਪਿਤਾ ਦਾ ਪੱਖ ਰੱਖਦੇ ਹੋਏ 20 ਲੱਖ ਦੀ ਮੰਗ ਰੱਖ ਦਿੱਤੀ। ਮਾਮਲਾ ਵੱਧਦਾ ਦੇਖ ਨਵ-ਵਿਆਹੁਤਾ ਨੇ ਆਪਣੇ ਭਰਾ ਨਾਲ ਮਿਲ ਕੇ ਪੁਲਸ ਨੂੰ ਸ਼ਿਕਾਇਤ ਕੀਤੀ ਪਰ ਕਾਰਵਾਈ ਕਰਨ ਤੋਂ ਪਹਿਲਾਂ  ਹੀ ਸਹੁਰਾ ਅਤੇ ਸੱਸ ਇਟਲੀ ਚਲੇ ਗਏ। ਪੁਲਸ ਨੇ ਪੀੜਤਾ ਦੇ ਬਿਆਨ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News