ਵਿਆਹ ਤੋਂ 13 ਸਾਲ ਬਾਅਦ ਪਤੀ-ਪਤਨੀ ਨੇ ਖਾਧਾ ਜ਼ਹਿਰ, ਪਤੀ ਨੇ ਖ਼ੁਦਕੁਸ਼ੀ ਨੋਟ ’ਚ ਬਿਆਨ ਕੀਤਾ ਦਰਦ
Saturday, Aug 06, 2022 - 06:28 PM (IST)
ਅਜਨਾਲਾ (ਗੁਰਪ੍ਰੀਤ ਸਿੰਘ) : ਪੁਲਸ ਥਾਣਾ ਅਜਨਾਲਾ ਅਧੀਨ ਪੈਂਦੇ ਪਿੰਡ ਤਲਵੰਡੀ ਵਿਖੇ ਪਤੀ-ਪਤਨੀ ਦਾ ਘਰੇਲੂ ਕਲੇਸ਼ ਇਸ ਹੱਦ ਤਕ ਵੱਧ ਗਿਆ ਕਿ ਦੋਵਾਂ ਨੇ ਜ਼ਹਿਰ ਨਿਗਲ ਲਿਆ, ਜਿਸ ਸੰਬੰਧ ਵਿਚ ਅਜਨਾਲਾ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਜ਼ਹਿਰ ਖਾਣ ਤੋਂ ਪਹਿਲਾਂ ਚਰਨਜੀਤ ਸਿੰਘ ਨੇ ਇਕ ਖ਼ੁਦਕੁਸ਼ੀ ਨੋਟ ਵੀ ਲਿਖਿਆ। ਜਿਸ ਵਿਚ ਉਸ ਨੇ ਦੱਸਿਆ ਕਿ ਉਸ ਦਾ ਵਿਆਹ ਪਰਮਜੀਤ ਕੌਰ ਨਾਲ 2010 ਵਿਚ ਹੋਇਆ ਸੀ। ਉਕਤ ਨੇ ਲਿਖਿਆ ਕਿ ਵਿਆਹ ਵਾਲੀ ਰਾਤ ਹੀ ਪਤਨੀ ਨੇ ਆਖ ਦਿੱਤਾ ਸੀ ਕਿ ਤੂੰ ਮੈਨੂੰ ਪਸੰਦ ਨਹੀਂ ਹੈ ਮੈਂ ਤੇਰੇ ਨਾਲ ਨਹੀਂ ਰਹਿ ਸਕਦੀ। ਇਸ ਦਾ ਗੱਲ ਦਾ ਮੇਰੇ ਸਹੁਰੇ ਨੂੰ ਵੀ ਪਤਾ ਸੀ ਜਿਸ ਨੇ ਆਖਿਆ ਕਿ ਅੱਗੇ ਤੋਂ ਉਸ ਦੀ ਧੀ ਇਹ ਗੱਲ ਨਹੀਂ ਕਹੇਗੀ। ਫਿਰ ਦੋ ਕੁ ਮਹੀਨੇ ਉਹ ਸਹੀ ਰਹੀ ਬਾਅਦ ਵਿਚ ਉਹ ਮੇਰੇ ਨਾਲ ਲੜਾਈ ਝਗੜਾ ਕਰਨ ਲੱਗੀ। ਜਿਸ ਨੂੰ ਪਤਨੀ ਦੇ ਪੇਕੇ ਸਮਝਾ ਕੇ ਮੇਰੇ ਕੋਲ ਛੱਡ ਜਾਂਦੇ ਬਾਅਦ ਵਿਚ ਫਿਰ ਉਹ ਲੜਾਈ ਕਰਕੇ ਚਲੀ ਜਾਂਦੀ।
ਇਹ ਵੀ ਪੜ੍ਹੋ : ਡੇਰਾ ਰਾਧਾ ਸੁਆਮੀ ਸਤਿਸੰਗ ਘਰ ’ਚ ਸੇਵਾਦਾਰਾਂ ਨਾਲ ਵਾਪਰਿਆ ਵੱਡਾ ਹਾਦਸਾ, ਦੇਖਣ ਵਾਲਿਆਂ ਦੀ ਕੰਬ ਗਈ ਰੂਹ
ਇਸ ਸਬੰਧੀ ਸੁਖਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਚਰਨਜੀਤ ਸਿੰਘ ਦਾ ਕਰੀਬ 13 ਸਾਲ ਪਹਿਲਾਂ ਪਰਮਜੀਤ ਕੌਰ ਨਾਲ ਵਿਆਹ ਹੋਇਆ ਸੀ ਜਦਕਿ ਅੱਜ ਤਕ ਉਨ੍ਹਾਂ ਵਿਚ ਰੋਜ਼ਾਨਾ ਲੜਾਈ ਝਗੜਾ ਹੁੰਦਾ ਰਹਿੰਦਾ ਹੈ। ਬੀਤੇ ਦਿਨੀਂ ਉਨ੍ਹਾਂ ਦੇ ਪੁੱਤਰ ਨੇ ਪਤਨੀ ਤੇ ਸਹੁਰਾ ਪਰਿਵਾਰ ਤੋਂ ਦੁੱਖੀ ਹੋ ਕੇ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿ਼ਸ਼ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਦੀ ਨੂੰਹ ਨੇ ਵੀ ਉਹੀ ਦਵਾਈ ਨਿਗਲ ਲਈ। ਇਸ ਸਬੰਧੀ ਪੀੜਤ ਚਰਨਜੀਤ ਸਿੰਘ ਨੇ ਕਿਹਾ ਕਿ ਉਸ ਦੇ ਸਹੁਰਾ ਪਰਿਵਾਰ ਵਲੋਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਪਤਨੀ ਵੀ ਕਈ ਕਈ ਮਹੀਨੇ ਆਪਣੇ ਪੇਕੇ ਘਰ ਰਹਿ ਕੇ ਆਉਂਦੀ ਹੈ ਜਦਕਿ ਬੀਤੇ ਦਿਨੀਂ ਉਸ ਵਲੋਂ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿ਼ਸ਼ ਕੀਤੀ ਗਈ। ਉਸ ਤੋਂ ਬਾਅਦ ਉਸ ਦੀ ਪਤਨੀ ਨੇ ਵੀ ਜ਼ਹਿਰ ਨਿਗਲ ਲਿਆ। ਉਕਤ ਨੇ ਮੰਗ ਕੀਤੀ ਕਿ ਉਸ ਨੂੰ ਇਨਸਾਫ ਦਵਾਇਆ ਜਾਵੇ ਅਤੇ ਮੁਲਜ਼ਮਾਂ ’ਤੇ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਮੋਗਾ ਦੇ ਪਿੰਡ ਦੌਲਤਪੁਰਾ ’ਚ ਗੁੰਡਾਗਰਦੀ ਦਾ ਨੰਗਾਨਾਚ, ਚੱਲੇ ਤੇਜ਼ਧਾਰ ਹਥਿਆਰ, ਅੰਨ੍ਹੇਵਾਹ ਕੀਤੇ ਫਾਇਰ
ਇਸ ਸਬੰਧੀ ਵਿਰੋਧੀ ਧਿਰ ਤੋਂ ਪਰਮਜੀਤ ਕੌਰ ਦੇ ਪਿਤਾ ਸੁੱਚਾ ਸਿੰਘ ਨੇ ਦੱਸਿਆ ਕਿ ਉਹ ਕਈ ਵਾਰ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਚਰਨਜੀਤ ਦੇ ਘਰ ਉਨ੍ਹਾਂ ਨੂੰ ਸਮਝਾਉਣ ਗਏ ਪਰ ਹਰ ਵਾਰ ਉਨ੍ਹਾਂ ਵਲੋਂ ਉਸ ਦੀ ਧੀ ਪਰਮਜੀਤ ਨੂੰ ਘਰੋਂ ਕੱਢ ਦਿੱਤਾ ਜਾਂਦਾ ਹੈ ਅਤੇ ਬੀਤੇ ਦਿਨੀਂ ਵੀ ਉਨ੍ਹਾਂ ਨੇ ਉਸ ਦੀ ਧੀ ਨੂੰ ਜ਼ਹਿਰ ਪਿਆ ਕੇ ਘਰੋਂ ਕੱਢ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਉਸ ਦੀ ਧੀ ਨੂੰ ਇਨਸਾਫ ਦਿਵਾਇਆ ਜਾਵੇ। ਇਸ ਸਬੰਧੀ ਡੀ. ਐੱਸ. ਪੀ. ਅਜਨਾਲਾ ਸੰਜੀਵ ਕੁਮਾਰ ਨੇ ਕਿਹਾ ਕਿ ਪਤੀ-ਪਤਨੀ ਵੱਲੋਂ ਘਰੇਲੂ ਕਲੇਸ਼ ਕਰਕੇ ਜ਼ਹਿਰੀਲੀ ਦਵਾਈ ਨਿਗਲੀ ਗਈ ਹੈ, ਇਸ ਸੰਬੰਧ ਵਿਚ ਉਨ੍ਹਾਂ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬਨੂੜ ’ਚ ਛਾਇਆ ਮਾਤਮ, ਇਕੱਠੀਆਂ ਬਲ਼ੀਆਂ 7 ਨੌਜਵਾਨਾਂ ਦੀਆਂ ਚਿਖਾਵਾਂ, ਦੇਖ ਬਾਹਰ ਆ ਗਏ ਕਾਲਜੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।